ਪੰਜਾਬ

punjab

ਪਟਿਆਲਾ 'ਚ ਬਲਵੀਰ ਸਿੰਘ ਦਾ ਦਾਅਵਾ, ਸਾਰੀਆਂ ਸੀਟਾਂ ਉੱਤੇ ਜਿੱਤੇਗੀ ਆਪ, ਵਿਰੋਧੀਆਂ ਦੀਆਂ ਚਾਲਾਂ 'ਚ ਨਹੀਂ ਫਸਣਗੇ ਵੋਟਰ - AAP will win all Lok Sabha seats

By ETV Bharat Punjabi Team

Published : Apr 29, 2024, 8:38 PM IST

Updated : Apr 29, 2024, 9:08 PM IST

ਪਟਿਆਲਾ ਵਿੱਚ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਬਲਵੀਰ ਸਿੰਘ ਨੇ ਕਿਹਾ ਕਿ ਲੋਕ ਪੰਜਾਬ ਸਰਕਾਰ ਦੇ ਕੰਮਾਂ ਤੋਂ ਖੁਸ਼ ਨੇ ਅਤੇ ਵਿਧਾਨ ਸਭਾ ਨਾਲੋਂ ਵੀ ਵੱਡੀ ਜੀਤ ਲੋਕ ਸਭਾ ਚੋਣਾਂ ਵਿੱਚ ਆਪ ਪਾਰਟੀ ਨੂੰ ਦਵਾਉਣਗੇ।

AAP CANDIDATE BALVEER SIDHU
ਪਟਿਆਲਾ 'ਚ ਬਲਵੀਰ ਸਿੱਧੂ ਦਾ ਦਾਅਵਾ

ਬਲਵੀਰ ਸਿੱਧੂ, ਲੋਕ ਸਭਾ ਉਮੀਦਵਾਰ

ਪਟਿਆਲਾ:ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਫੌਜੀ ਸਾਡੇ ਭਰਾ ਨੇ ਅਤੇ ਜੈ ਜਵਾਨ ਕਲੋਨੀ ਦਾ ਮਸਲਾ ਹੱਲ ਜਲਦੀ ਤੋਂ ਜਲਦੀ ਹੋਵੇਗਾ। ਉਨ੍ਹਾਂ ਆਖਿਆ ਕਿ ਕਲੋਨੀ ਵਾਸੀਆਂ ਨੂੰ ਭਰੋਸਾ ਦਿੰਦੇ ਹਾਂ ਕਿ ਕੋਰਟ ਕਚਹਿਰੀ ਜਾਣ ਦੀ ਲੋੜ ਨਹੀਂ, ਮਸਲਾ ਇੱਥੇ ਹੀ ਹੱਲ ਕਰਵਾ ਦੇਵਾਂਗੇ।

13 ਸੀਟਾਂ ਉੱਤੇ ਜਿੱਤ: ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਦੇ ਸੰਧਰਭ ਵਿੱਚ ਉਨ੍ਹਾਂ ਆਖਿਆ ਕਿ ਲੋਕ ਆਪ ਮੁਹਾਰੇ ਹੋ ਕੇ ਆਮ ਆਦਮੀ ਪਾਰਟੀ ਦੀ ਕੰਪੇਨਿੰਗ ਕਰ ਰਹੇ ਹਨ ਅਤੇ ਮੁੱਖ ਮੰਤਰੀ ਪੰਜਾਬ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਦੀ ਪੂਰਤੀ ਹੋਈ ਹੈ ਜਿਸ ਤੋਂ ਸੂਬੇ ਦੇ ਸਾਰੇ ਵੋਟਰ ਖੁਸ਼ ਹਨ। ਆਮ ਆਦਮੀ ਪਾਰਟੀ ਦਾ ਕੰਮ ਬੋਲ ਰਿਹਾ ਹੈ ਅਤੇ ਇਸ ਵਾਰੀ 13 ਦੀਆਂ 13 ਸੀਟਾਂ ਉੱਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਿਲ ਕਰੇਗੀ।


ਕਿਸਾਨਾਂ ਨੂੰ ਸੁਵਿਧਾ: ਡਾਕਟਰ ਬਲਵੀਰ ਨੇ ਕਿਹਾ ਕਿ ਬਾਕੀ ਪਾਰਟੀਆਂ ਨੇ 75 ਸਾਲ ਲੋਕਾਂ ਨੂੰ ਗਲੀਆਂ ਨਾਲੀਆਂ ਅਤੇ ਸੜਕੀ ਲਾਈਟਾਂ ਵਿੱਚ ਹੀ ਫਸਾ ਕੇ ਰੱਖਿਆ ਪਰ ਕਿਸਾਨਾਂ ਦੇ ਲਈ 24 ਘੰਟੇ ਬਿਜਲੀ ਦੀ ਸੁਵਿਧਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਮੁਹੱਈਆ ਕਰਵਾਈ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਵਾਅਦੇ ਵੀ ਪੂਰੇ ਕੀਤੇ ਹਨ। ਕਿਸਾਨ ਵੀਰਾਂ ਦੇ ਲਈ ਨਹਿਰੀ ਪਾਣੀ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਹੈ।

ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਦਾ ਦਿਲ ਜਿੱਤਿਆ: ਬਲਵੀਰ ਸਿੰਘ ਨੇ ਅੱਗੇ ਆਖਿਆ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਆਮ ਲੋਕਾਂ ਨੂੰ ਮੁਫਤ ਬਿਜਲੀ, ਪਾਣੀ ਅਤੇ ਹੋਰ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਬਾਂਹ ਫੜੀ ਹੈ। ਬਾਕੀ ਸਾਰੀਆਂ ਪਾਰਟੀਆਂ ਦਾ ਪੰਜਾਬ ਵਿੱਚ ਵਿਰੋਧ ਹੋ ਰਿਹਾ ਹੈ। ਸਿਰਫ ਆਮ ਆਦਮੀ ਪਾਰਟੀ ਇੱਕ ਇਹੋ ਜਿਹੇ ਪਾਰਟੀ ਹੈ ਜਿਸ ਲਈ ਲੋਕ ਆਪ ਮੁਹਾਰੇ ਚੋਣ ਪ੍ਰਚਾਰ ਕਰਦੇ ਨਜ਼ਰ ਆਉਂਦੇ ਹਨ।

Last Updated : Apr 29, 2024, 9:08 PM IST

ABOUT THE AUTHOR

...view details