ਲੁਧਿਆਣਾ:ਬਸਤੀ ਜੋਧੇਵਾਲ ਆਉਂਦੇ ਅਧੀਨ ਇਲਾਕੇ ਵਿੱਚ ਬੀਤੀ ਦੇਰ ਰਾਤ ਇਕ ਮੁਲਜ਼ਮ ਨੇ ਆਪਣੀ ਹੀ ਪਤਨੀ ਦਾ ਸਬਜ਼ੀ ਕੱਟਣ ਵਾਲੇ ਚਾਕੂ ਦੇ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦੀ ਸ਼ਨਾਖ਼ਤ ਮਹੁੰਮਦ ਮੁੰਨਾ ਵਜੋਂ ਹੋਈ ਹੈ ਅਤੇ ਉਸ ਦੀ ਪਤਨੀ ਦਾ ਨਾਂਅ ਆਸਿਮਾ ਹੈ, ਜਿਸ ਦੇ 2 ਬੱਚੇ ਨੇ, ਕਰੀਬ 5 ਸਾਲ ਪਹਿਲਾਂ ਇਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਪਿੱਛੋਂ ਇਹ ਸੀਤਾਮੜ੍ਹੀ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੁਲਜ਼ਮ ਆਪਣੀ ਪਤਨੀ ਦੇ ਕਿਸੇ ਨਾਲ ਸਬੰਧ ਹੋਣ ਦਾ ਸ਼ੱਕ ਕਰਦਾ ਸੀ।
ਬਿਹਾਰ ਦੇ ਰਹਿਣ ਵਾਲੇ ਪਤੀ-ਪਤਨੀ:ਇਸ ਸਬੰਧੀ ਪੁਲਿਸ ਸਟੇਸ਼ਨ ਬਸਤੀ ਜੋਧੇਵਾਲ ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਨੇ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਸੀ ਉਸ ਨੇ ਆਪਣਾ ਜੁਰਮ ਕਬੂਲ ਕਰਦੇ ਇਹ ਜਾਣਕਾਰੀ ਪੁਲਿਸ ਨਾਲ ਸਾਂਝਾ ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਹੁਣ ਅਦਾਲਤ ਚ ਪੇਸ਼ ਕੀਤਾ ਗਿਆ ਹੈ, ਜਿਥੋਂ ਉਸ ਨੂੰ ਜ਼ੁਡੀਸ਼ੀਅਲ ਰਿਮਾਂਡ ਭੇਜਿਆ ਜਾਵੇਗਾ। ਪਰਿਵਾਰ ਨੇੜੇ ਸਾਬਰੀ ਮਸਜ਼ਿਦ ਏਕਜੋਤ ਨਗਰ ਦਾ ਰਹਿਣ ਵਾਲਾ ਹੈ।