ਪੰਜਾਬ

punjab

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸੀਨੀਅਰ ਕਾਂਸਟੇਬਲ 'ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਰਾਣ ਮਨਸੂਰਪੁਰੀਆਂ ਦਾ ਕਰ ਦਿੱਤਾ ਐਨਕਾਉਂਟਰ

By ETV Bharat Punjabi Team

Published : Mar 18, 2024, 7:39 PM IST

ਪੰਜਾਬ ਪੁਲਿਸ ਨੇ ਆਖਿਰਕਾਰ 24 ਘੰਟੇ ਦੇ ਅੰਦਰ ਵੱਡੇ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਨਸੂਰਪੁਰੀਆ ਦਾ ਐਨਕਾਊਂਟਰ ਕਰ ਦਿੱਤਾ ਹੈ। ਬੀਤੇ ਦਿਨ ਹੁਸ਼ਿਆਰਪੁਰ ਦੇ ਥਾਣਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਨਸੂਰਪੁਰ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਏ ਮੁਕਾਬਲਾ ਹੋਇਆ ਸੀ ਜਿਸ ਵਿੱਚ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਪੜ੍ਹੋ ਪੂਰੀ ਖ਼ਬਰ...

gangster Rana Mansoorpuri encounter
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੀ ਸ਼ਹਾਦਤ ਦਾ ਲਿਆ ਬਦਲਾ, ਗੈਂਗਸਟਰ ਰਾਣਾ ਮਨਸੂਰਪੁਰੀਆ ਦਾ ਕੀਤਾ ਐਨਕਾਊਂਟਰ

ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੀ ਸ਼ਹਾਦਤ ਦਾ ਲਿਆ ਬਦਲਾ, ਗੈਂਗਸਟਰ ਰਾਣਾ ਮਨਸੂਰਪੁਰੀਆ ਦਾ ਕੀਤਾ ਐਨਕਾਊਂਟਰ

ਹੁਸ਼ਿਆਰਪੁਰ:ਪੰਜਾਬ ਪੁਲਿਸ ਨੇ ਆਖਿਰਕਾਰ ਆਪਣੇ ਮੁਲਾਜ਼ਮ ਦੇ ਕਾਤਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਆਖਿਰਕਾਰ 24 ਘੰਟੇ ਦੇ ਅੰਦਰ ਵੱਡੇ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਨਸੂਰਪੁਰੀਆ ਦਾ ਐਨਕਾਊਂਟਰ ਕਰ ਦਿੱਤਾ ਹੈ। ਪੁਲਿਸ ਨੇ ਇਹ ਐਨਕਾਊਂਟਰ ਮੁਕੇਰੀਆਂ ਦੇ ਛੋਟੇ ਭੰਗਾਲਾ 'ਚ ਕੀਤਾ ਹੈ। ਇਸ ਐਨਕਾਊਂਟਰ 'ਚ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਾਰਿਆ ਗਿਆ। ਇਹ ਪੰਜਾਬ ਪੁਲਿਸ ਲਈ ਵੱਡੀ ਕਾਮਯਾਬੀ ਹੈ।

ਰੇਡ ਦੌਰਾਨ ਸ਼ਹਾਦਤ: ਬੀਤੇ ਦਿਨ ਹੁਸ਼ਿਆਰਪੁਰ ਦੇ ਥਾਣਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਨਸੂਰਪੁਰ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਏ ਮੁਕਾਬਲੇ ਦੌਰਾਨ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਗੋਲੀ ਲੱਗਣ ਕਾਰਣ ਮੌਤ ਹੋ ਗਈ ਸੀ। ਬੀਤੇ ਦਿਨ ਜਦੋਂ ਸੀਆਈਏ ਸਟਾਫ ਹੁਸ਼ਿਆਰਪੁਰ ਦੀ ਟੀਮ ਨੇ ਰਾਣਾ ਮਨਸੂਰਪੁਰੀਆ ਦੇ ਘਰ ਛਾਪਾ ਮਾਰਿਆ ਤਾਂ ਉਸ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਕਾਂਸਟੇਬਲ ਅੰਮ੍ਰਿਤਪਾਲ ਨੂੰ ਵੱਜੀ ਜਿਸ ਨਾਲ ਉਸਦੀ ਮੌਤ ਹੋ ਗਈ ਸੀ।

ਜੱਦੀ ਪਿੰਡ ਵਿਖੇ ਸਸਕਾਰ:ਅੱਜ ਸ਼ਹੀਦ ਅਮਨਦੀਪ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ। ਸ਼ਹਾਦਤ ਮੌਕੇ ਪਹੁੰਚੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਆਰਥਿਕ ਮਦਦ ਪੰਜਾਬ ਸਰਕਾਰ ਅਤੇ ਇੱਕ ਕਰੋੜ ਰੁਪਏ ਦੀ ਮਦਦ ਪੰਜਾਬ ਪੁਲਿਸ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਇੱਕ ਜੀਅ ਨੂੰ ਸੂਬਾ ਸਰਕਾਰ ਵੱਲੋਂ ਨੌਕਰੀ ਵੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੌਕੇ ਉੱਤੇ ਪਹੁੰਚੇ ਆਪ ਆਗੂ ਰਾਜ ਕੁਮਾਰ ਚੱਬੇਵਾਲ ਨੇ ਵੀ ਸ਼ਹੀਦ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਗੈਂਗਸਟਰ ਦੀ ਭਾਲ ਸੀ ਜਾਰੀ: ਦੱਸ ਦਈਏ ਬੀਤੇ ਦਿਨ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਵੀ ਜ਼ਖ਼ਮੀ ਹੋ ਗਿਆ ਹੈ ਜੋ ਕਿ ਮੌਕੇ ਤੋਂ ਫਰਾਰ ਹੈ। ਗੈਂਗਸਟਰ ਦੀ ਭਾਲ ਲਈ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਘਰਾਂ ਅਤੇ ਖੇਤਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਕਰੀਬ 10 ਚੱਲੇ ਹੋਏ ਖੋਲ ਬਰਾਮਦ ਕੀਤੇ ਸਨ। ਇਸ ਮਾਮਲੇ ਵਿੱਚ ਵੱਖਰੀ ਐਫਆਈਆਰ ਦਰਜ ਕੀਤੀ ਗਈ।

ਜਿਸ ਵਿੱਚ ਆਈਪੀਸੀ ਦੀ ਧਾਰਾ 302 ਅਤੇ ਅਸਲਾ ਐਕਟ ਸਮੇਤ ਕਈ ਧਾਰਾਵਾਂ ਜੋੜੀਆਂ ਗਈਆਂ। ਪੁਲਿਸ ਅਨੁਸਾਰ ਇਸ ਗੈਂਗਸਟਰ ਖ਼ਿਲਾਫ਼ ਹੁਸ਼ਿਆਰਪੁਰ ਵਿੱਚ ਪਹਿਲਾਂ ਵੀ ਹਥਿਆਰਾਂ ਦੀ ਤਸਕਰੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਸਨ। ਗੈਂਗਸਟਰ ਰਾਣਾ ਮੂਲ ਰੂਪ ਤੋਂ ਮੁਕੇਰੀਆ ਦੇ ਪਿੰਡ ਮਨਸੂਰਪੁਰ ਦਾ ਰਹਿਣ ਵਾਲਾ ਹੈ। ਇਹ ਮੁਕਾਬਲਾ ਮਨਸੂਰਪੁਰ ਦੇ ਨਾਲ ਲੱਗਦੇ ਪਿੰਡ ਮਹਿਕਪੁਰ ਨੇੜੇ ਹੋਇਆ ਸੀ। ਪੰਜਾਬ ਪੁਲਿਸ ਨੇ ਐਲਾਨ ਕੀਤਾ ਸੀ ਕਿ ਜੋ ਵੀ ਕੋਈ ਗੈਂਗਸਟਰ ਦੀ ਸੂਚਨਾ ਦੇਵੇਗਾ ਉਸ ਨੂੰ 25 ਹਜ਼ਾਰ ਦਾ ਇਨਾਮ ਦਿੱੱਤਾ ਜਾਵੇਗਾ। ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ।

ABOUT THE AUTHOR

...view details