ਪੰਜਾਬ

punjab

ਦਲਵੀਰ ਗੋਲਡੀ ਵਲੋਂ AAP 'ਚ ਸ਼ਮੂਲੀਅਤ; ਸੀਐਮ ਮਾਨ ਨੇ ਕਿਹਾ - ਗੋਲਡੀ ਮੇਰਾ ਛੋਟਾ ਭਰਾ, ਤਾਂ ਗੋਲਡੀ ਨੇ ਕਿਹਾ- ਸਾਰੀ ਉਮਰ 'ਆਪ' ਦਾ ਰਹਾਂਗਾ - Dalvir Goldy Joined AAP

By ETV Bharat Punjabi Team

Published : May 1, 2024, 11:10 AM IST

Updated : May 1, 2024, 2:03 PM IST

Dalvir Goldy Joined AAP : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਾਂਗਰਸ ਵਿੱਚੋਂ ਅਸਤੀਫਾ ਦੇ ਚੁੱਕੇ ਦਲਵੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਸੀਐਮ ਮਾਨ ਨੇ ਕਿਹਾ ਕਿ ਦਲਵੀਰ ਛੋਟਾ ਭਰਾ ਹੈ, ਉਸ ਦਾ ਪਾਰਟੀ ਵਿੱਚ ਸਵਾਗਤ ਹੈ, ਸੁਣੋ ਅਗਿਓ ਗੋਲਡੀ ਨੇ ਕੀ ਕਿਹਾ, ਪੜ੍ਹੋ ਪੂਰੀ ਖ਼ਬਰ।

Dalvir Goldy Joined AAP
Dalvir Goldy Joined AAP

ਦਲਵੀਰ ਗੋਲਡੀ ਵਲੋਂ AAP 'ਚ ਸ਼ਮੂਲੀਅਤ

ਚੰਡੀਗੜ੍ਹ:ਬੀਤੇ ਦਿਨ ਮੰਗਲਵਾਰ, ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਉਸ ਵੇਲ੍ਹੇ ਲੱਗਾ, ਜਦੋਂ ਕਾਂਗਰਸ ਦੇ ਐਕਟਿਨ ਆਗੂ ਦਲਵੀਰ ਗੋਲਡੀ ਨੇ ਅਸਤੀਫਾ ਦਿੱਤਾ। ਹੁਣ ਚਰਚਾ ਹੈ ਕਿ ਦਲਵੀਰ ਗੋਲਡੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਚੁੱਕੇ ਹਨ। ਸੰਗਰੂਰ ਤੋਂ ਟਿਕਟ ਨਾ ਮਿਲਣ ਕਰਕੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ।

ਸਾਡੀ ਪਾਰਟੀ ਵਿੱਚ ਬੌਸ ਕਲਚਰ ਨਹੀਂ ਹੈ: ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦਲਵੀਰ ਗੋਲਡੀ ਨੌਜਵਾਨ ਆਗੂ ਹਨ, ਸਾਨੂੰ ਮਾਲਵੇ ਵਿੱਚ ਯੰਗ ਮੁੰਡਾ ਮਿਲਿਆ ਹੈ ਜਿਸ ਨੂੰ ਪਤਾ ਹੈ ਕਿ ਲੋਕਾਂ ਨਾਲ ਕਿਵੇਂ ਰਾਬਤਾ ਕਰਨਾ ਹੈ, ਗੋਲਡੀ ਜ਼ਮੀਨ ਤੋਂ ਉੱਠੇ ਹੋਏ ਨੇਤਾ ਹਨ। ਉਨ੍ਹਾਂ ਕਿਹਾ ਕਿ ਮੈਂ ਦਲਵੀਰ ਗੋਲਡੀ ਦਾ ਆਪਣੀ ਪਾਰਟੀ ਵਿੱਚ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਦਲਵੀਰ ਗੋਲਡੀ ਨੇ ਕਾਂਗਰਸ ਵਿੱਚ ਬਹੁਤ ਮੁਸ਼ਕਲ ਨਾਲ ਥਾਂ ਬਣਾਈ ਸੀ, ਪਰ ਜਦੋਂ ਪਾਰਟੀ ਵਲੋਂ ਉਨ੍ਹਾਂ ਨੂੰ ਮੌਕਾ ਦੇਣ ਦੀ ਬਾਰੀ ਆਈ, ਤਾਂ ਉਨ੍ਹਾਂ ਨੇ ਹੇਠਾਂ ਮਾਰਿਆ। ਫਿਰ ਦਿਲ ਟੁੱਟ ਜਾਂਦਾ ਹੈ। ਸੀਐਮ ਮਾਨ ਨੇ ਕਿਹਾ ਕਿ ਮੈਂ ਗੋਲਡੀ ਦਾ ਆਪਣੀ ਪਾਰਟੀ ਵਿੱਚ ਸਵਾਗਤ ਕਰਦਾ ਹੈ ਅਤੇ ਉਮੀਦ ਹੈ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਸਾਥ ਦੇਣਗੇ। ਦਲਵੀਰ ਗੋਲਡੀ ਮੇਰਾ ਛੋਟਾ ਭਰਾ ਹੈ।

ਸੀਐਮ ਮਾਨ ਨੇ ਕਿਹਾ - ਗੋਲਡੀ ਮੇਰਾ ਛੋਟਾ ਭਰਾ

ਹਮੇਸ਼ਾ ਲਈ ਆਪ ਦਾ ਹੋ ਕੇ ਰਹਾਂਗਾ:ਦਲਵੀਰ ਗੋਲਡੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਮੈਂ ਸੀਐਮ ਮਾਨ ਦਾ ਧੰਨਵਾਦ ਕਰਦਾ ਹਾਂ, ਜੋ ਉਨ੍ਹਾਂ ਨੇ ਮੈਨੂੰ ਇਸ ਤੋਂ ਪਹਿਲਾਂ ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ਵੀ ਮੈਨੂੰ ਛੋਟਾ ਭਰਾ ਆਖ ਕੇ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ ਹੈ। ਦਲਵੀਰ ਗੋਲਡੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈ ਆਪ ਦਾ ਹਿੱਸਾ ਬਣ ਗਿਆ ਹਾਂ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਹੁਣ ਸਾਰੀ ਜਿੰਦਗੀ ਆਪ ਦੀ ਝੋਲੀ ਵਿੱਚ ਹੀ ਰਹਾਂਗਾ। ਗੋਲਡੀ ਨੇ ਕਿਹਾ ਕਿ ਜਿਹੜੇ ਦੋ-ਚਾਰ ਦਿਨਾਂ ਤੋਂ ਵੀਡੀਓ ਪਾ ਰਹੇ ਹਨ, ਉਨ੍ਹਾਂ ਨੂੰ ਹੁਣ ਚੋਣ ਪਿੜ ਵਿੱਚ ਮਿਲਾਂਗਾ ਅਤੇ ਫਿਰ ਇੱਕ-ਇੱਕ ਗੱਲ ਦਾ ਖੁਲਾਸਾ ਕਰਾਂਗਾ ਕਿ ਕਾਂਗਰਸ ਵਿੱਚ ਕਿਵੇਂ ਰਾਜਨੀਤੀ ਚੱਲ ਰਹੀ ਹੈ।

ਕਾਂਗਰਸ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਦਿੱਤਾ ਅਸਤੀਫਾ :ਦਲਵੀਰ ਗੋਲਡੀ ਨੇ ਮੰਗਲਵਾਰ ਨੂੰ ਹੀ ਆਪਣਾ ਅਸਤੀਫਾ ਪਾਰਟੀ ਨੂੰ ਸੌਂਪ ਦਿੱਤਾ ਸੀ। ਇਸ ਵਿੱਚ ਉਨ੍ਹਾਂ ਨੇ ਲਿਖਿਆ ਕਿ-

ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਖੰਗੂੜਾ ਅਤੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।

ਇਸ ਦੇ ਨਾਲ ਹੀ, ਦਲਵੀਰ ਗੋਲਡੀ ਨੇ ਆਪਣਾ ਅਸਤੀਫਾ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ-

ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਜੋ ਫੈਸਲਾ ਮੈਂ ਪੂਰੇ ਦਿਲ ਨਾਲ ਲੈ ਰਿਹਾ ਹਾਂ, ਉਹ ਮੇਰੇ ਪਰਿਵਾਰ, ਮੇਰੇ ਸਾਥੀਆਂ, ਮੇਰੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਸਾਰਿਆਂ ਲਈ ਸੰਦੇਸ਼ ਹੈ, ਜੋ ਮੈਨੂੰ ਨਿੱਜੀ ਤੌਰ 'ਤੇ ਜਾਣਦੇ ਹਨ, ਮੇਰੇ ਦੋਸਤਾਂ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮੇਰੇ ਲਈ ਇਹ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ। ਇਸ ਬਾਰੇ ਮੇਰੇ ਅਤੇ ਮੇਰੇ ਸਾਥੀਆਂ ਦੇ ਅੰਦਰ ਕੀ ਹੈ, ਸਿਰਫ ਉਹ ਹੀ ਜਾਣਦੇ ਹਨ।

ਹਾਲਾਂਕਿ, ਦਲਵੀਰ ਗੋਲਡੀ ਵਲੋਂ ਅਸਤੀਫਾ ਦੇਣ ਮਗਰੋਂ ਬੀਤੇ ਦੇਰ ਰਾਤ ਤੱਕ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਰਹੀ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਪਰ, ਕਿਸ ਪਾਰਟੀ ਵਿੱਚ ਸ਼ਾਮਲ ਹੋਣਾ ਹੈ, ਇਸ ਬਾਰੇ ਉਨ੍ਹਾਂ ਨੇ ਖੁਦ ਕੋਈ ਖੁਲਾਸਾ ਨਹੀਂ ਕੀਤੀ ਸੀ।

Last Updated : May 1, 2024, 2:03 PM IST

ABOUT THE AUTHOR

...view details