ਪੰਜਾਬ

punjab

ਨਵਜੋਤ ਸਿੱਧੂ ਦਾ ਵਿਵਾਦਿਤ ਬਿਆਨ, ਕਿਹਾ- ਮੋਦੀ ਲਹਿਰ 'ਚ ਗਧਿਆਂ ਨੂੰ ਮਿਲੀ ਜਿੱਤ, ਲੋਕ ਸਭਾ ਚੋਣ ਨਾ ਲੜਨ ਦਾ ਵੀ ਕੀਤਾ ਐਲਾਨ

By ETV Bharat Punjabi Team

Published : Mar 15, 2024, 6:57 PM IST

Navjot Sidhu Statement: ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਮੋਦੀ ਲਹਿਰ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਹੈ। ਸਿੱਧੂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੀਐੱਮ ਮੋਦੀ ਦੀ ਲਹਿਰ ਦੌਰਾਨ ਲੋਕ ਸਭਾ ਚੋਣਾਂ ਵਿੱਚ ਗਧੇ ਵੀ ਜਿੱਤ ਗਏ ਸਨ।

Controversial statement of Congress leader
'ਮੋਦੀ ਲਹਿਰ 'ਚ ਗਧਿਆਂ ਨੂੰ ਮਿਲੀ ਜਿੱਤ'

ਨਵਜੋਤ ਸਿੱਧੂ, ਕਾਂਗਰਸ ਆਗੂ

ਚੰਡੀਗੜ੍ਹ:ਆਪਣੇ ਵਿਵਾਦਿਤ ਬਿਆਨਾਂ ਕਰਕੇ ਮੀਡੀਆ ਦੀਆਂ ਸੁਰਖੀਆਂ ਵਿੱਚ ਅਕਸਰ ਰਹਿਣ ਵਾਲੇ ਕਾਂਗਰਸ ਆਗੂ ਨਵਜੋਤ ਸਿੱਧੂ ਨੇ ਹੁਣ ਭਾਜਪਾ ਅਤੇ ਪੀਐੱਮ ਮੋਦੀ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨ ਮਗਰੋਂ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ।

ਮੋਦੀ ਲਹਿਰ ਵਿੱਚ ਗਧੇ ਵੀ ਜਿੱਤੇ : ਕਾਂਗਰਸ ਆਗੂ ਨਵਜੋਤ ਸਿੱਧੂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਹਿੱਤ ਲਈ ਰਾਜ ਸਭਾ ਦੀ ਸੀਟ ਉਦੋਂ ਛੱਡੀ ਜਦੋਂ ਮੋਦੀ ਲਹਿਰ ਵਿੱਚ ਗਧੇ ਲੋਕ ਵੀ ਜਿੱਤ ਗਏ ਅਤੇ ਸੰਸਦ ਮੈਂਬਰ ਬਣੇ। ਸਿੱਧੂ ਮੁਤਾਬਿਕ ਉਨ੍ਹਾਂ ਨੇ ਸਾਬਕਾ ਪੀਐੱਮ ਮਨਮੋਹਨ ਸਿੰਘ ਦੇ ਕਾਰਜਕਾਲ ਵਿੱਚ ਲਗਾਤਾਰ ਕਈ ਵਾਰ ਲੋਕ ਸਭਾ ਸੀਟ ਜਿੱਤੀ ਪਰ ਭਾਜਪਾ ਉਦੋਂ ਛੱਡ ਦਿੱਤੀ ਜਦੋਂ ਮੋਦੀ ਲਹਿਰ ਆਪਣੇ ਸਿਖ਼ਰ ਉੱਤੇ ਸੀ।

ਪੰਜਾਬ ਸਰਕਾਰ ਉੱਤੇ ਤੰਜ: ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸੂਬਾ ਵਾਸੀਆਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ। ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਮੱਛੀ ਮਾਰਕੀਟ ਵਾਂਗ ਲੱਗਦੀ ਹੈ, ਉੱਥੇ ਸੂਬੇ ਦੇ ਮੁੱਦੇ ਵਿਚਾਰਨ ਦੀ ਬਜਾਏ ਇੱਕ-ਦੂਜੇ ਉੱਤੇ ਇਲਜ਼ਾਮ ਤਰਾਸ਼ੀਆਂ ਹੁੰਦੀਆਂ ਹਨ। ਸਿੱਧੂ ਨੇ ਕੁੱਝ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਸੀਐੱਮ ਮਾਨ ਦੀ ਸਰਕਾਰ ਪੰਜਾਬੀਆਂ ਨੂੰ ਲਗਾਤਾਰ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਹੇਠ ਦਬਾ ਰਹੀ ਹੈ। ਸਬਸਿਡੀਆਂ ਵੀ ਬਗੈਰ ਕੁੱਝ ਸੋਚੇ ਹੀ ਦਿੱਤੀਆਂ ਜਾ ਰਹੀਆਂ ਹਨ।

ਸੀਬੀਆਈ ਜਾਂਚ ਦੀ ਮੰਗ: ਨਵਜੋਤ ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਉਹ ਸੂਬਾ ਸਰਕਾਰ ਵੱਲੋਂ ਲਏ ਜਾ ਰਹੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਲਈ ਖੁੱਦ ਅੱਗੇ ਆਉਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਵੀ ਘੁਟਾਲੇ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਉਨ੍ਹਾਂ ਦੀ ਸੀਬੀਆਈ ਜਾਂਚ ਕੀਤੀ ਜਾਵੇ।

ABOUT THE AUTHOR

...view details