ਪੰਜਾਬ

punjab

ਮੋਗਾ ਜਾ ਰਹੇ ਸੀਐਮ ਮਾਨ ਦੇ ਕਾਫਲੇ ਦਾ ਲੁਧਿਆਣਾ ਵਿੱਚ ਭਰਵਾਂ ਸਵਾਗਤ, ਸੀਐਮ ਮਾਨ ਨੇ ਕਿਹਾ ਲੁਧਿਆਣੇ 'ਚ ਕੱਢਾਂਗੇ ਰੋਡ ਸ਼ੋਅ - Welcome to CM Bhagwant Mann in Moga

By ETV Bharat Punjabi Team

Published : Apr 6, 2024, 5:15 PM IST

Welcome to CM in Ludhiana: ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਫਿਰੋਜ਼ਪੁਰ ਰੋਡ 'ਤੇ ਮੁੱਖ ਮੰਤਰੀ ਮਾਨ ਦਾ ਸਵਾਗਤ ਕਰਨ ਲਈ ਉਹਨਾਂ ਦੇ ਕਾਫਿਲੇ ਨੂੰ ਰੋਕ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਲੁਧਿਆਣਾ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ।

WELCOME TO CM IN LUDHIANA
ਮੋਗਾ ਜਾ ਰਹੇ ਸੀਐਮ ਮਾਨ ਦੇ ਕਾਫਲੇ ਦਾ ਲੁਧਿਆਣਾ ਵਿੱਚ ਭਰਵਾਂ ਸਵਾਗਤ

ਮੋਗਾ ਜਾ ਰਹੇ ਸੀਐਮ ਮਾਨ ਦੇ ਕਾਫਲੇ ਦਾ ਲੁਧਿਆਣਾ ਵਿੱਚ ਭਰਵਾਂ ਸਵਾਗਤ

ਸਾਹਨੇਵਾਲ/ ਲੁਧਿਆਣਾ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜਿੱਤ ਦੇ ਦੋ ਸਾਲ ਬਾਅਦ ਇੱਕ ਵਾਰ ਫਿਰ ਵਲੰਟੀਅਰਾਂ ਦੇ ਵਿਚਾਲੇ ਪਹੁੰਚ ਰਹੇ ਹਨ। ਟੀਚਾ ਲੋਕ ਸਭਾ ਚੋਣਾਂ 2024 ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਗੇ ਦੇ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ, ਇਸ ਤੋਂ ਪਹਿਲਾਂ ਉਹਨਾਂ ਦਾ ਕਾਫਿਲਾ ਲੁਧਿਆਣੇ ਤੋਂ ਗੁਜ਼ਰਿਆ ਅਤੇ ਇਸ ਦੌਰਾਨ ਹੀ ਸਾਹਨੇਵਾਲ ਵਿਖੇ ਪਹੁੰਚਣ 'ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸੀ ਐਮ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਚੰਡੀਗੜ੍ਹ ਤੋਂ ਚੱਲੇ ਸਨ ਅਤੇ ਰਸਤੇ ਵਿੱਚ ਕਈ ਥਾਵਾਂ ਤੇ ਉਹਨਾਂ ਨੂੰ ਇਸੇ ਤਰ੍ਹਾਂ ਰੋਕ-ਰੋਕ ਕੇ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਸਵਾਗਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਰੋਡ 'ਤੇ ਹੀ ਪੰਜ ਮਿੰਟ 'ਆਪ' ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਦੇ ਲੋਕਾਂ ਨੇ ਹਮੇਸ਼ਾ ਪਿਆਰ ਤੇ ਸਤਿਕਾਰ ਬਖਸ਼ਿਆ ਹੈ ਅਤੇ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਇਹ ਲੋਕ ਪਹਿਲਾਂ ਵਾਂਗ 'ਆਪ' ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਮਾਣ ਵਧਾਉਣਗੇ

ਸੁਖਬੀ ਬਾਦਲ ਤੇ ਸਾਧਿਆ ਨਿਸ਼ਾਨਾ: ਸੀ ਐਮ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਜਿਸ ਤਰ੍ਹਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਇਹ ਸੋਚ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਨੂੰ ਉਹ ਰੋਕ ਲੈਣਗੇ ਪਰ ਉਹਨਾਂ ਕਿਹਾ ਕਿ ਦਰਿਆਵਾਂ ਦੇ ਰੁੱਖ ਆਪਣੇ ਆਪ ਬਣਦੇ ਹੁੰਦੇ ਹਨ। ਇਸ ਦੌਰਾਨ ਉਹਨਾਂ ਸੁਖਬੀਰ ਬਾਦਲ ਤੇ ਵੀ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਸੁਖਬੀਰ ਬਾਦਲ ਸਾਡੇ ਵਾਂਗ ਕਦੇ ਆਮ ਲੋਕਾਂ ਵਿੱਚ ਨਹੀਂ ਵਿਚਰੇੇ, ਉਹ ਤਾਂ ਆਪਣੀ ਗੱਡੀ ਉੱਪਰ ਵੀ ਇੱਕ ਹੋਰ ਛੱਤ ਲਗਵਾ ਕੇ ਚੱਲਦੇ ਹਨ ਤਾਂ ਕਿ ਉਹਨਾਂ ਨੂੰ ਧੁੱਪ ਨਾ ਲੱਗੇ। ਉਨ੍ਹਾ ਕਿਹਾ ਕਿ ਅਸੀਂ ਆਮ ਲੋਕਾਂ ਚੋਂ ਨਿਕਲੇ ਹਾਂ।

ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਇਕ ਤਾਨਾਸ਼ਾਹੀ ਸਰਕਾਰ ਹੈ ਜੋ ਕਿ ਹਮੇਸ਼ਾ ਆਪਣੀ ਤਾਨਾਸ਼ਾਹੀ ਨਾਲ ਲੋਕਾਂ ਨੂੰ ਦਬਾਉਂਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਲੁਧਿਆਣੇ ਵਾਲਿਆਂ ਨੇ ਰੋਕਿਆ ਤਾਂ ਅਸੀਂ ਰੁਕ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ। ਸੀਐਮ ਮਾਨ ਦੇ ਨਾਲ ਇਸ ਦੌਰਾਨ ਵਰਕਰਾਂ ਵੱਲੋਂ ਨਾਅਰੇ ਲਗਾਏ ਗਏ ਅਤੇ ਨਾਲ ਹੀ ਕਿਹਾ ਕਿ 13 ਦੀਆਂ 13 ਸੀਟਾਂ ਜਿੱਤਵਾ ਕੇ ਉਹ ਪੰਜਾਬ ਤੋ ਆਮ ਆਦਮੀ ਪਾਰਟੀ ਨੂੰ ਜੇਤੂ ਕਰਾਰ ਕਰਵਾਉਣਗੇ।

ABOUT THE AUTHOR

...view details