ਪੰਜਾਬ

punjab

ਲੋਕ ਸਭਾ ਚੋਣਾਂ ਨੂੰ ਲੈ ਕੇ ਐਕਟਿਵ ਹੋਈ ਆਪ, ਸੀਐਮ ਮਾਨ ਆਪ ਲੀਡਰਸ਼ਿਪ ਨਾਲ ਮਿਲ ਕੇ ਬਣਾ ਰਹੇ ਚੋਣ ਰਣਨੀਤੀ - Lok Sabha Election 2024

By ETV Bharat Punjabi Team

Published : Apr 3, 2024, 12:14 PM IST

AAP Election Strategy : ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ। ਅੱਜ ਆਮ ਆਦਮੀ ਪਾਰਟੀ ਦੇ ਕਿਲ੍ਹੇ ਵਜੋਂ ਜਾਣੇ ਜਾਂਦੇ ਸੰਗਰੂਰ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਪੜ੍ਹੋ ਪੂਰੀ ਖਬਰ।

Lok Sabha Election 2024
Lok Sabha Election 2024

ਚੰਡੀਗੜ੍ਹ:ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆਉਂਦੇ ਹੀ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਉਮੀਦਵਾਰਾਂ ਨਾਲ ਮੀਟਿੰਗ ਕਰ ਰਹੇ ਹਨ। ਚੋਣ ਯੋਜਨਾ ਹਰ ਉਮੀਦਵਾਰ ਅਤੇ ਵਿਧਾਇਕ ਨੂੰ ਮਿਲ ਕੇ ਦੱਸੀ ਜਾ ਰਹੀ ਹੈ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਅਤੇ ਪਟਿਆਲਾ ਲੋਕ ਸਭਾ ਸੀਟ ਸਬੰਧੀ ਮੀਟਿੰਗ ਕੀਤੀ ਗਈ।

ਅੰਮ੍ਰਿਤਸਰ ਵਿੱਚ ਵੀ ਮੀਟਿੰਗ:ਆਮ ਆਦਮੀ ਪਾਰਟੀ ਵੱਲੋ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਆਡੀਟੋਰੀਅਮ ਵਿਖੇ ਕਾਰਜ ਕਾਰੀ ਮੀਟਿੰਗ ਕੀਤੀ ਜਾ ਰਹੀ ਹੈ। ਇਸ ਵਿਚ ਲੋਕ ਸਭਾ ਹਲਕਾ ਖਡੂਰ ਸਾਹਿਬ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨੇਤਾ ਪਹੁੰਚਣਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਵਰਕਰਾਂ ਤੇ ਨੇਤਾਵਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਹਰ ਵਰਕਰ ਤੇ ਆਗੂ ਦਾ ਮਕਸਦ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਭਗਵੰਤ ਮਾਨ ਤੇ ਆਮ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਝੋਲੀ ਵਿੱਚ ਪਾਉਣੀਆਂ ਹਨ।

ਜਲੰਧਰ ਵਿੱਚ ਵੀ ਮੰਥਨ: ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ 'ਚ ਸਿਆਸਤ ਕਾਫੀ ਤੇਜ਼ ਹੋ ਗਈ ਹੈ। ਦਰਜਨਾਂ ਆਗੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਕਾਰਨ ਆਪ ਕਾਫੀ ਐਕਟਿਵ ਹੈ। ਇਸ ਸਬੰਧੀ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਅੱਜ ਜਲੰਧਰ 'ਚ 'ਆਪ' ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ ਕਰਨਗੇ। ਉਕਤ ਮੀਟਿੰਗ 'ਚ ਇਸ ਗੱਲ 'ਤੇ ਚਰਚਾ ਕੀਤੀ ਜਾਵੇਗੀ ਕਿ ਆਗੂ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਕਿਉਂ ਸ਼ਾਮਲ ਹੋ ਰਹੇ ਹਨ।

ਭਾਜਪਾ ਵਾਲੇ ਕੇਜਰੀਵਾਲ ਤੋਂ ਡਰਦੇ :ਦੱਸ ਦੇਈਏ ਕਿ ਬੀਤੇ ਦਿਨ ਸੰਸਦ ਮੈਂਬਰ ਸੰਦੀਪ ਪਾਠਕ ਨੇ ਲੁਧਿਆਣਾ ਵਿੱਚ ‘ਆਪ’ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ। ਜਿਸ 'ਚ ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਕੇਜਰੀਵਾਲ ਅਸਤੀਫਾ ਨਹੀਂ ਦੇਣਗੇ, ਸਗੋਂ ਜੇਲ 'ਚੋਂ ਜੋ ਵੀ ਹੁਕਮ ਦੇਣਗੇ ਅਸੀਂ ਉਸ ਨੂੰ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ 'ਚ 'ਆਪ' ਦੀ ਸਰਕਾਰ ਬਣੀ ਹੈ, ਭਾਜਪਾ ਵਾਲੇ ਕੇਜਰੀਵਾਲ ਤੋਂ ਡਰਦੇ ਹਨ।

ABOUT THE AUTHOR

...view details