ਪੰਜਾਬ

punjab

ਕੈਬਨਿਟ ਮੰਤਰੀ ETO ਨੇ 3 ਕਰੋੜ 25 ਲੱਖ ਰੁਪਏ ਤੋਂ ਵੱਧ ਕੰਮਾਂ ਦੇ ਕੀਤੇ ਉਦਘਾਟਨ, ਪਿੰਡਾਂ ਵਿੱਚ ਜਾ ਕੇ ਨੀਂਹ ਪੱਥਰ ਰੱਖਣੇ ਕੀਤੇ ਸ਼ੁਰੂ

By ETV Bharat Punjabi Team

Published : Mar 13, 2024, 8:02 PM IST

Inauguration by Cabinet Minister ETO:- ਅੱਜ ਅੰਮ੍ਰਿਤਸਰ ਵਿੱਚ ਪਿੰਡ ਜੰਡਿਆਲਾ ਗੁਰੂ ਦੇ 15 ਪਿੰਡਾਂ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ ਦੀ ਸ਼ੁਰੂਆਤ ਕੀਤੇ ਜਾ ਰਹੇ ਹਨ। ETO ਨੇ ਦੱਸਿਆ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ।

Cabinet Minister Harbhajan Singh
Inauguration Cabinet Minister ETO

ਪਿੰਡਾਂ ਵਿੱਚ ਜਾ ਕੇ ਨੀਂਹ ਪੱਥਰ ਰੱਖਣੇ ਕੀਤੇ ਸ਼ੁਰੂ


ਅੰਮ੍ਰਿਤਸਰ:- ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਵਿੱਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਤੋਂ ਇਲਾਵਾ ਗਲੀਆਂ ਨਾਲੀਆਂ ਅਤੇ ਸੜ੍ਹਕਾਂ ਬਣਾਈਆਂ ਜਾਣਗੀਆਂ। ਉਨਾਂ ਨੇ ਸਵੇਰ ਤੋਂ ਹੀ ਆਪਣੇ ਇਸ ਤੁਫਾਨੀ ਦੌਰੇ ਦੌਰਾਨ ਵੱਖ-ਵੱਖ 15 ਪਿੰਡਾਂ ਵਿੱਚ ਜਾ ਕੇ ਨੀਂਹ ਪੱਥਰ ਰੱਖਣੇ ਸ਼ੁਰੂ ਕਰ ਦਿੱਤੇ ਹਨ।

ਇਸ ਮੌਕੇ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਪਿੰਡ ਮੁੱਛਲ ਵਿਖੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਲਈ 8 ਲੱਖ ਰੁਪਏ ਪਿੰਡ ਰਸੂਲਪੁਰਾ ਵਿਖੇ, 7.50 ਲੱਖ ਰੁਪਏ ਪਿੰਡ ਦਸ਼ਮੇਸ਼ ਨਗਰ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ, ਨਾਲੀਆਂ ਅਤੇ ਸੀਵਰੇਜ, ਪਿੰਡ ਕੁਹਾਲਾ ਵਿਖੇ 13 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਪਿੰਡ ਤਰਸਿੱਕਾ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਮਹਿਸਮਪੁਰ ਖੁਰਦ ਵਿਖੇ 8 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਉਦੋਨੰਗਲ ਵਿਖੇ 8.50 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਦਬੁਰਜੀ ਵਿਖੇ 5 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮ ਕਰਵਾਏ ਜਾਣਗੇ।

ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪਿੰਡ ਸਰਜਾ ਤੋਂ ਜੋਧਾ ਨਗਰੀ ਵਿਖੇ ਨਵੀਂ ਲਿੰਕ ਸੜਕ ਜਿਸ ਤੇ 29.45 ਲੱਖ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਕੋਟਲਾ ਬਥੂਨਗੜ੍ਹ ਤੋਂ ਗੁਰਦੁਆਰਾ ਬਾਬਾ ਭਾਣਾ ਸਾਹਿਬ ਵਿਖੇ ਨਵੀਂ ਲਿੰਕ ਸੜਕ ਬਣਾਉਣ ਤੇ 59 ਲੱਖ ਰੁਪਏ, ਪਿੰਡ ਰਾਣਾ ਕਾਲਾ ਡੇਰੇ ਸੁਖਵਿੰਦਰ ਸਿੰਘ ਮਾਨ ਦੇ ਘਰ ਤੱਕ ਨਵੀਂ ਲਿੰਕ ਸੜਕ ਬਣਾਉਣ ਤੇ 31 ਲੱਖ ਰੁਪਏ, ਪਿੰਡ ਰਾਣਾ ਕਾਲਾ ਤੋਂ ਡੇਰੇ ਮਹਿੰਦਰ ਸਿੰਘ ਦੇ ਘਰ ਤੱਕ ਨਵੀਆਂ ਇੰਟਰਲਾਕਿੰਗ ਟਾਈਲਾਂ ਲਗਾਉਣ ਤੇ 65.93 ਲੱਖ ਰੁਪਏ, ਪਿੰਡ ਨਾਰਾਇਣਗੜ੍ਹ ਤੋਂ ਰਾਣਾ ਕਾਲਾ ਤੱਕ ਨਵੀਂ ਲਿੰਕ ਸੜਕ ਬਣਾਉਣ ਤੇ 15.50 ਲੱਖ ਰੁਪਏ ਖਰਚ ਆਉਣਗੇ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਕੋਟਲਾ ਬਥੂਨਗੜ੍ਹ ਵਿਖੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮਾਂ ਲਈ 7 ਲੱਖ ਰੁਪਏ ਅਤੇ ਪਿੰਡ ਰਾਣਾ ਕਾਲਾ ਵਿਖੇ ਫਿਰਨੀ ਦੀ ਸਪੈਸ਼ਲ ਰਿਪੇਅਰ ਲਈ 29 ਲੱਖ ਰੁਪਏ ਖਰਚ ਕੀਤੇ ਜਾਣਗੇ।

ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਦੱਸਿਆ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਸੇ ਤਹਿਤ ਦੋ ਸਾਲ ਦੇ ਸ਼ਾਸ਼ਨ ਵਿੱਚ ਸਾਡੀ ਸਰਕਾਰ ਨੇ ਸਿਹਤ ਤੇ ਸਿੱਖਿਆ ਦੇ ਨਾਲ ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਹਨ। ਉਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਆਪਣੇ 2 ਸਾਲ ਦੇ ਸ਼ਾਸ਼ਨ ਵਿੱਚ 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ।

ABOUT THE AUTHOR

...view details