ਪੰਜਾਬ

punjab

ਫਰੀਦਕੋਟ ਦੇ ਪਿੰਡਾਂ 'ਚ ਨਹੀਂ ਵੜਨ ਦਿੱਤੇ ਜਾਣਗੇ ਭਾਜਪਾ ਆਗੂ, ਜਥੇਬੰਦੀਆਂ ਨੇ ਕੀਤਾ ਐਲਾਨ - Protest Against BJP

By ETV Bharat Punjabi Team

Published : May 6, 2024, 11:10 AM IST

ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਕਾਰਕੁਨ੍ਹਾਂ ਨੇ ਦੀਪ ਸਿੰਘ ਵਾਲਾ ਵਿੱਚ ਮਾਰਚ ਕਰਕੇ ਪਿੰਡ 'ਚ ਅਲਗ-ਅਲਗ ਜਗ੍ਹਾ 'ਤੇ ਹੋ ਰਹੀਆਂ ਸਿਆਸੀ ਰੈਲੀਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਾ ਆਉਣ ਦਿੱਤਾ ਜਾਵੇ।

BJP leaders will not be allowed to enter the villages of Faridkot, the organizations announced
ਫਰੀਦਕੋਟ ਦੇ ਪਿੰਡਾਂ 'ਚ ਨਹੀਂ ਵੜਨ ਦਿੱਤੇ ਜਾਣਗੇ ਭਾਜਪਾ ਆਗੂ, ਜਥੇਬੰਦੀਆਂ ਨੇ ਕੀਤਾ ਐਲਾਨ (ETV BHARAT FARIDKOT)

ਫਰੀਦਕੋਟ ਦੇ ਪਿੰਡਾਂ 'ਚ ਨਹੀਂ ਵੜਨ ਦਿੱਤੇ ਜਾਣਗੇ ਭਾਜਪਾ ਆਗੂ (ETV BHARAT FARIDKOT)

ਫਰੀਦਕੋਟ : ਇਹਨੀ ਦਿਨੀਂ ਪੰਜਾਬ ਵਿੱਚ ਚੋਣਾਂ ਲੈਕੇ ਸਿਆਸੀ ਪਾਰਟੀਆਂ ਸਰਗਰਮ ਹਨ ਅਤੇ ਚੋਣ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਲਈ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਮੁੱਦਿਆਂ ਨੂੰ ਲੈਕੇ ਹੁਣ ਲੋਕਾਂ ਵਿੱਚ ਪਾਰਟੀਆਂ ਖਿਲਾਫ ਰੋਸ ਵੀ ਸਾਹਮਣੇ ਆ ਰਿਹਾ ਹੈ। ਖਾਸ ਕਰਕੇ ਪੰਜਾਬ ਵਿਚ ਭਾਜਪਾ ਆਗੂ ਲੋਕਾਂ ਦੇ ਨਿਸ਼ਾਨੇ 'ਤੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਉਸ ਤਰ੍ਹਾਂ ਭਾਜਪਾ ਆਗੂ ਵੀ ਪਿੰਡਾਂ ਵਿੱਚ ਆਉਣ ਦੇ ਹੱਕਦਾਰ ਨਹੀਂ ਹਨ। ਇਸ ਨੂੰ ਲੈਕੇ ਕਈ ਥਾਵਾਂ ਉੱਤੇ ਲੋਕਾਂ ਵੱਲੋਂ ਚੋਣ ਪ੍ਰਚਾਰ ਲਈ ਆਏ ਆਗੂਆਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਭਜਾਇਆ ਵੀ ਜਾ ਰਿਹਾ ਹੈ।

ਆਪਣੇ ਲਾਹੇ ਲਈ ਲੋਕਾਂ ਨੂੰ ਵਰਤ ਰਹੀ ਭਾਜਪਾ :ਇਸੀ ਤਹਿਤ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਤ ਸਕੱਤਰ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ ਵਿਰੋਧੀ ਅਤੇ ਫੈਡਰਲਿਜਮ ਵਿਰੋਧੀ ਪਾਰਟੀ ਹੈ! ਜੋ ਸੰਵਿਧਾਨ ਖ਼ਤਮ ਕਰਕੇ ਮਨੂੰ ਸਿਮਰਤੀ ਲਾਗੂ ਕਰਨਾ ਚਾਹੁੰਦੀ ਹੈ! ਆਗੂਆਂ ਕਿਹਾ ਕੇ ਇਲੈਕਟ੍ਰੋਨਿਕ ਬਾਂਡ ਦਾ ਰਾਹੀਂ ਭਾਜਪਾ ਨੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੋਂ ਕਰੋੜਾਂ ਰੁਪਏੇ ਦਾ ਚੰਦਾ ਲੈ ਕੇ ਉਹਨਾਂ ਨੂੰ ਦੇਸ਼ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਖੁੱਲ੍ਹ ਦਿੱਤੀ। ਕਰੋਨਾ ਕਾਲ ਦੌਰਾਨ ਦੇਸ਼ ਦੇ ਕਰੋੜਾਂ ਲੋਕਾਂ ਨੂੰ ਵੈਕਸੀਨ ਦੇ ਨਾਮ 'ਤੇ ਸਿਹਤ ਨੂੰ ਗੰਭੀਰ ਹਰਜਾ ਪਹੁੰਚਾਉਣ ਵਾਲੇ ਟੀਕੇ ਜਬਰੀ ਲਗਵਾਏ। ਇਸ ਤਰਾਂ ਮੋਦੀ ਸਰਕਾਰ ਲੋਕਾਂ ਦੀ ਦੋਸ਼ੀ ਹੈ।

ਜਾਤ ਪਾਤ ਦਾ ਪੱਤਾ ਖੇਡਣ ਦੀਆਂ ਕੋਸ਼ਿਸ਼ਾਂ :ਆਗੂਆਂ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਵੱਲੋਂ ਪੰਜਾਬ ਵਿੱਚ ਜਾਤ ਪਾਤ ਦਾ ਪੱਤਾ ਖੇਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਲੋਕਾਂ ਨੂੰ ਜਾਤ ਜਾ ਧਰਮ ਦੇ ਆਧਾਰ 'ਤੇ ਲੜਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਕਿਹਾ ਕੇ ਹੰਸ ਰਾਜ ਹੰਸ ਕਿਸਾਨ ਅੰਦੋਲਨ ਦੀਆਂ ਸ਼ਹਾਦਤਾਂ ਦਾ ਮਜਾਕ ਉਡਾਇਆ ਜਾ ਰਿਹਾ ਹੈ ਅਤੇ ਭਾਜਪਾ ਲੀਡਰ ਹੋਬੀ ਧਾਲੀਵਾਲ ਨੇ ਫਰੀਦਕੋਟ ਵਿਖੇ ਆਪਣੇ ਭਾਸ਼ਣ 'ਚ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਨਹੀਂ ਸਾਡੀ ਬੇਵਕੂਫੀ ਸੀ। ਆਗੂਆਂ ਨੇ ਕਿਹਾ ਕਿ ਸਾਡੇ ਅਧਿਕਾਰਾਂ ਨੂੰ ਮਜਾਕ ਬਣਾਇਆ ਜਾ ਰਿਹਾ ਹੈ ਅਸੀਂ ਅਜਿਹੇ ਬਿਆਨਾਂ ਲਈ ਭਾਜਪਾ ਆਗੂਆਂ ਨੂੰ ਪਿੰਡਾਂ 'ਚ ਨਹੀਂ ਆਉਣ ਦੇਵਾਂਗੇ।

ਕਿਸਾਨਾਂ ਨਾਲ ਕੀਤਾ ਧੱਕਾ :ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜੋ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਜਾ ਰਹੇ ਸਨ। ਉਹਨਾਂ ਨੂੰ ਰਸਤੇ ਵਿੱਚ ਰੁਕਿਆ ਗਿਆ ਰਸਤੇ ਵਿੱਚ ਲੋਹੇ ਦੇ ਕਿੱਲ ਗੱਡੇ ਗਏ ਕੰਕਰੀਟ ਦੀਆਂ ਦਿਵਾਰਾ ਖੜੀਆਂ ਕੀਤੀਆਂ ਗਈਆਂ ਬੈਰੀਗੇਟਿੰਗ ਕੀਤੀ ਗਈ ਕਿਸਾਨਾਂ ਉੱਪਰ ਲਾਠੀ ਚਾਰਜ ਕੀਤਾ ਗਿਆ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਇਥੋਂ ਤੱਕ ਕਿ ਸਿੱਧੀਆਂ ਗੋਲੀਆਂ ਵੀ ਕਿਸਾਨਾਂ ਉੱਪਰ ਚਲਾਈਆਂ ਗਈਆਂ ਜਿਸ ਵਿੱਚ ਇੱਕ ਨੌਜਵਾਨ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕਿ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਤੋਂ ਹਰ ਪਿੰਡ ਹਰ ਘਰ ਚ ਇਸ ਮੁਹਿੰਮ ਦਾ ਪ੍ਰਚਾਰ ਕੀਤਾ ਜਾਵੇਗ।

ABOUT THE AUTHOR

...view details