ਪੰਜਾਬ

punjab

ਰਿਹਾਈ ਮਗਰੋਂ ਭਾਨਾ ਸਿੱਧੂ ਦੇ ਪਿੰਡ ਪਹੁੰਚਣ 'ਤੇ ਸ਼ਾਨਦਾਰ ਸਵਾਗਤ, ਸਰਕਾਰ ਨੂੰ ਮੁੜ ਮਾਰੀ ਬੜ੍ਹਕ

By ETV Bharat Punjabi Team

Published : Feb 12, 2024, 10:19 PM IST

ਜੇਲ੍ਹ ਦੀ ਰਿਹਾਈ ਤੋਂ ਬਾਅਦ ਅੱਜ ਜਦੋਂ ਭਾਨਾ ਸਿੱਧੂ ਨੂੰ ਆਪਣੇ ਪਿੰਡ ਕੋਟਦੁੰਨਾ ਪਹੁੰਚੇ ਤਾਂ ਉਸਦਾ ਪਿੰਡ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਸਤੋਂ ਬਾਅਦ ਉਹ ਭਾਵਕ ਹੁੰਦੇ ਵੀ ਦਿਖਾਈ ਦਿੱਤੇ ਅਤੇ ਉਹਨਾਂ ਨੇ ਸਮੂਹ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਪਿੰਡ ਪੰਚਾਇਤਾਂ ਅਤੇ ਨੌਜਵਾਨਾਂ ਸਮੇਤ ਹਰ ਉਸ ਵਰਗ ਦਾ ਧੰਨਵਾਦ ਕੀਤਾ ।

Bhana Sidhu reached his village after his release
ਰਿਹਾਈ ਉਪਰੰਤ ਭਾਨਾ ਸਿੱਧੂ ਦਾ ਪਿੰਡ ਪਹੁੰਚਣ 'ਤੇ ਸ਼ਾਨਦਾਰ ਸਵਾਗਤ, ਸਰਕਾਰ ਨੂੰ ਮੁੜ ਮਾਰੀ ਬੜ੍ਹਕ

ਰਿਹਾਈ ਉਪਰੰਤ ਭਾਨਾ ਸਿੱਧੂ ਦਾ ਪਿੰਡ ਪਹੁੰਚਣ 'ਤੇ ਸ਼ਾਨਦਾਰ ਸਵਾਗਤ, ਸਰਕਾਰ ਨੂੰ ਮੁੜ ਮਾਰੀ ਬੜ੍ਹਕ

ਬਰਨਾਲਾ:ਭਾਨਾ ਸਿੱਧੂ ਉਪਰ ਦਰਜ ਚਾਰ ਕੇਸਾਂ ਦੇ ਮਾਮਲੇ ਦੇ ਵੱਡੇ ਪੱਧਰ 'ਤੇ ਵਿਰੋਧ ਹੋਣ ਤੋਂ ਬਾਅਦ ਉਸਨੂੰ ਅੱਜ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਦੀ ਰਿਹਾਈ ਤੋਂ ਬਾਅਦ ਅੱਜ ਜਦੋਂ ਭਾਨਾ ਸਿੱਧੂ ਨੂੰ ਆਪਣੇ ਪਿੰਡ ਕੋਟਦੁੰਨਾ ਪਹੁੰਚੇ ਤਾਂ ਉਸਦਾ ਪਿੰਡ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਸਤੋਂ ਬਾਅਦ ਉਹ ਭਾਵਕ ਹੁੰਦੇ ਵੀ ਦਿਖਾਈ ਦਿੱਤੇ ਅਤੇ ਉਹਨਾਂ ਨੇ ਸਮੂਹ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਪਿੰਡ ਪੰਚਾਇਤਾਂ ਅਤੇ ਨੌਜਵਾਨਾਂ ਸਮੇਤ ਹਰ ਉਸ ਵਰਗ ਦਾ ਧੰਨਵਾਦ ਕੀਤਾ, ਜਿਸ ਨੇ ਉਸਦੀ ਰਿਹਾਈ ਲਈ ਦਿਨ ਰਾਤ ਆਪਣਾ ਸਹਿਯੋਗ ਕੀਤਾ।


ਵੱਡੇ ਜਾਲ ਵਿੱਚ ਫਸਾਣ ਦੀ ਕੋਸ਼ਿਸ਼ : ਇਸ ਮੌਕੇ ਭਾਨਾ ਸਿੱਧੂ 'ਤੇ ਜੇਲ੍ਹ ਵਿੱਚ ਹੋਏ ਤਸ਼ੱਦਦ ਨੂੰ ਲੈ ਕੇ ਖੁੱਲ੍ਹ ਕੇ ਬੋਲਿਆ। ਉਹਨਾਂ ਕਿਹਾ ਕਿ ਜੇਕਰ ਉਹ ਅੱਜ ਨਾ ਬੋਲਣਗੇ ਤਾਂ ਜ਼ਿੰਦਗੀ ਵਿੱਚ ਕਿਤੇ ਵੀ ਨਹੀਂ ਬੋਲ ਸਕਦੇ। ਪੰਜਾਬ ਸਰਕਾਰ ਦੀ ਸ਼ਹਿ 'ਤੇ ਪੰਜਾਬ ਪੁਲਿਸ ਵੱਲੋਂ ਉਸ 'ਤੇ ਅਤੇ ਸਾਰੇ ਪਰਿਵਾਰ 'ਤੇ ਝੂਠੇ ਮਾਮਲੇ ਦਰਜ ਕਰਕੇ ਉਸ ਨਾਲ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਗਈ ਹੈ। ਉਸਨੇ ਕਿਹਾ ਕਿ ਜੇਲ੍ਹ ਵਿੱਚ ਵੀ ਉਸ ਨੂੰ ਵੱਖੋ ਵੱਖਰੇ ਤਸ਼ੱਦਦ ਦਿੱਤੇ ਗਏ, ਜੋ ਬਿਆਨ ਵੀ ਨਹੀਂ ਕਰ ਸਕਦਾ। ਭਾਨਾ ਸਿੱਧੂ ਨੇ ਕਿਹਾ ਕਿ ਉਹ ਜ਼ਿੰਦਗੀ ਵਿੱਚ ਵੀ ਪਹਿਲਾਂ ਵਾਂਗ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਭਾਨਾ ਸਿੱਧੂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਦੇਸ਼ਾਂ ਦੇ ਫੰਡ ਉਹਦੇ ਖਾਤੇ ਵਿੱਚ ਪਾ ਕੇ ਉਸ ਨੂੰ ਵੱਡੇ ਜਾਲ ਵਿੱਚ ਫਸਾਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਸੰਘਰਸ਼ੀ ਲੋਕਾਂ ਵਲੋਂ ਵੱਡੇ ਇਕੱਠ : ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ਉਪਰ ਚਾਰ ਅਲੱਗ ਅਲੱਗ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਗਏ ਸਨ। ਜਿਸਦਾ ਸੂਬੇ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਹੋਇਆ। ਲੱਖਾ ਸਿਧਾਣਾ, ਕਿਸਾਨ ਯੂਨੀਅਨਾਂ ਤੇ ਹੋਰ ਸੰਘਰਸ਼ੀ ਲੋਕਾਂ ਵਲੋਂ ਵੱਡੇ ਇਕੱਠ ਕਰਕੇ ਧਰਨੇ ਪ੍ਰਦਰਸ਼ਨ ਕੀਤੇ ਗਏ। ਇਸਤੋਂ ਇਲਾਵਾ 3 ਫ਼ਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਅੱਗੇ ਪ੍ਰਦਰਸ਼ਨ ਦਾ ਪ੍ਰੋਗਰਾਮ ਕੀਤਾ ਗਿਆ, ਜਿਸਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ 10 ਫਰਵਰੀ ਤੱਕ ਭਾਨਾ ਸਿੱਧੂ ਦੇ ਸਾਰੇ ਕੇਸ ਰੱਦ ਕਰਕੇ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ। ਜਿਸ ਤਹਿਤ ਅੱਜ ਭਾਨਾ ਸਿੱਧੂ ਰਿਹਾਅ ਹੋ ਸਕਿਆ ਹੈ।

ABOUT THE AUTHOR

...view details