ਪੰਜਾਬ

punjab

ਫੌਜ ‘ਚੋਂ ਭਗੌੜਾ ਫੌਜੀ ਬਣਿਆ ਲੁਟੇਰਾ, ਏਟੀਐਮ ਸਣੇ ਹੋਰਾਂ ਲੁੱਟ ਖੋਹਾਂ ਨੂੰ ਦਿੱਤਾ ਅੰਜਾਮ

By ETV Bharat Punjabi Team

Published : Mar 13, 2024, 1:55 PM IST

Bathinda Police Arrested Army Man: ਬਠਿੰਡਾ ਪੁਲਿਸ ਨੇ ਫੌਜ ਚੋਂ ਭਗੌੜੇ ਮੁਲਜ਼ਮ ਸਣੇ ਤਿੰਨ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜੋ ਲੁੱਟ ਖੋਹ ਕਰਦੇ ਸਨ। ਉਨ੍ਹਾਂ ਕੋਲੋਂ ਨਜਾਇਜ਼ ਅਸਲਾ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ।

Bathinda Police Arrested Army Man
Bathinda Police Arrested Army Man

ਫੌਜ ਚੋਂ ਭਗੌੜਾ ਫੌਜੀ ਬਣਿਆ ਲੁਟੇਰਾ

ਬਠਿੰਡਾ:ਪੁਲਿਸ ਵੱਲੋਂ ਅਜਿਹੇ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਦਾ ਮੁਖੀਆ ਫੌਜ ਵਿੱਚੋਂ ਭਗੌੜਾ ਹੋ ਕੇ ਲੁਟੇਰਾ ਗਿਰੋਹ ਬਣਾ ਕੇ ਲੁੱਟ ਦਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪਿੱਛਲੇ ਦਿਨੀਂ ਬਠਿੰਡਾ ਵਿੱਚ ਲੁੱਟ ਦਿਆ ਵਾਰਦਾਤਾਂ ਹੋਇਆ ਸਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਸੇਮਾ ਵਿਖੇ ਐਕਸਿਸ ਬੈਂਕ ਦੀ ਏਟੀਐਮ ਮਸ਼ੀਨ ਨੂੰ ਲੁੱਟਣ ਦੀ ਨੀਅਤ ਨਾਲ ਮਸ਼ੀਨ ਦੀ ਭੰਨਤੋੜ ਕੀਤੀ ਗਈ ਸੀ ਜਿਸ ਸਬੰਧੀ ਮੁਕੱਦਮਾ ਥਾਣਾ ਨੱਥਾਨਾ ਵਿਖੇ ਦਰਜ ਕੀਤਾ ਗਿਆ ਹੈ।

ਫੌਜ ਤੋਂ ਭਗੌੜਾ ਮੁਲਜ਼ਮ: ਕੁਝ ਦਿਨ ਪਹਿਲਾਂ ਬਾਠ ਰੋਡ ਬਾਹੱਦ ਪਿੰਡ ਲਹਿਰਾਗਾਗਾ ਤੋਂ ਚਾਰ ਵਿਅਕਤੀਆਂ ਵੱਲੋਂ ਇੱਕ ਪ੍ਰਾਇਵੇਟ ਫਾਇਨਾਂਸ ਕੰਪਨੀ ਦੇ ਕਰਿੰਦੇ ਨੂੰ ਘੇਰ ਕੇ ਉਸ ਪਾਸੋਂ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਸਮੇਤ ਬੈਗ ਦੀ ਖੋਹ ਕੀਤੀ ਗਈ ਸੀ। ਜਿਸ ਸਬੰਧੀ ਮੁਕੱਦਮਾ ਥਾਣਾ ਨੱਥਾਨਾ ਵਿੱਖੇ ਦਰਜ ਕੀਤਾ ਗਿਆ ਜਿਸ ਦੀ ਤਫਤੀਸ਼ ਪੁਲਿਸ ਵਲੋਂ ਕਰ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ ਫੌਜ ਵਿੱਚੋਂ ਭਗੌੜਾ ਹੈ ਅਤੇ ਉਸ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹਨ।

ਫਾਇਨਾਂਸ ਕੰਪਨੀ ਦੇ ਕਰਿੰਦੇ ਤੋਂ ਲੁੱਟ:ਇਸ ਮੌਕੇ ਡੀਐਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ ਜਿਸ ਵਿੱਚ ਪਿਛਲੇ ਦਿਨੀਂ ਏਟੀਐਮ ਦੀ ਮਸ਼ੀਨ ਲੁੱਟਣ ਅਤੇ ਪ੍ਰਾਈਵੇਟ ਫਾਇਨਾਂਸ ਕੰਪਨੀ ਦੇ ਕਰਿੰਦੇ ਪਾਸੋਂ ਲੁੱਟ ਖੋਹ ਕੀਤੀ ਗਈ ਸੀ। ਇਨ੍ਹਾਂ ਮਾਮਲਿਆਂ ਵਿੱਚ 3 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ, ਜਿਨ੍ਹਾਂ ਕੋਲੋਂ ਇੱਕ ਦੇਸੀ ਪਿਸਤੌਲ, 32 ਬੋਰ ਸਮੇਤ 01 ਜਿੰਦਾ ਰੌਂਦ ਸਮੇਤ ਕਾਬੂ ਕੀਤਾ ਗਿਆ।

ਇਸ ਤੋਂ ਇਲਾਵਾ, ਉਨ੍ਹਾਂ ਪਾਸੋਂ ਏ.ਟੀ.ਐਮ. ਮਸ਼ੀਨ ਦੀ ਭੰਨ ਤੋੜ ਲਈ ਵਰਤੀ ਲੋਹਾ ਕਟਰ ਮਸ਼ੀਨ, ਇੱਕ ਲੋਹਾ ਆਰੀ, ਇੱਕ ਲੋਹਾ ਰਾਡ ਜਿਸ ਉੱਤੇ ਲੋਹਾ ਗਰਾਰੀ ਫਿੱਟ ਕੀਤੀ ਹੋਈ, ਇੱਕ ਕਾਪਾ ਲੋਹਾ, ਇੱਕ ਕੁਹਾੜਾ, ਇੱਕ ਐਲੁਮੀਨੀਅਮ ਪਾਇਪ ਤੋਂ ਇਲਾਵਾ ਉਕਤ ਲੁੱਟ ਖੋਹ ਦੀ ਵਾਰਦਾਤ ਕੀਤੀ। ਨਕਦੀ ਵਿੱਚੋਂ 2000 ਰੁਪਏ ਬ੍ਰਾਮਦ ਕਰਵਾਏ ਗਏ। ਕਾਬੂ ਕੀਤੇ ਉਕਤਾਨ ਵਿਅਕਤੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਪ੍ਰਾਇਵੇਟ ਫਾਇਨਾਂਸ ਕੰਪਨੀ ਦੇ ਕਰਿੰਦੇ ਪਾਸੋਂ ਪੈਸੇ ਦੀ ਲੁੱਟ ਖੋਹ ਕਰਨ ਸਮੇਂ ਸਭ ਸ਼ਾਮਿਲ ਸਨ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਦੀ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਨ ਉੱਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ABOUT THE AUTHOR

...view details