ਪੰਜਾਬ

punjab

ਲੋਧੀਪੁਰ ਖੇਤਾਂ ਵਿਚ ਲੱਗੀ ਅੱਗ: ਢਾਈ ਤਿੰਨ ਕਨਾਲ ਖੜ੍ਹੀ ਕਣਕ ਦੀ ਫਸਲ ਸੜ ਕੇ ਹੋਈ ਸਵਾਹ - Wheat caught fire in Rupnagar

By ETV Bharat Punjabi Team

Published : May 4, 2024, 5:21 PM IST

About 400 popular plants burnt to ashes: ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਦੀਪੁਰ ਵਿਖੇ ਉਸ ਸਮੇਂ ਹੜਕਪ ਮੱਚ ਗਿਆ, ਜਦੋਂ ਖੇਤਾਂ ਵਿੱਚ ਅਚਨਚੇਤ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਤਾਂ ਜਿਸ ਨਾਲ ਕਿਸਾਨਾਂ ਦੇ ਸਾਹ ਸੁੱਕੇ ਰਹਿ ਗਏ। ਪੜ੍ਹੋ ਪੂਰੀ ਖਬਰ...

About 400 popular plants burnt to ashes
ਪਾਪੂਲਰ ਦਾ 400 ਬੁੱਟਾ ਸੜ ਕੇ ਹੋਇਆ ਸੁਆਹ (Etv Bharat Rupnagar)

ਪਾਪੂਲਰ ਦਾ 400 ਬੁੱਟਾ ਸੜ ਕੇ ਹੋਇਆ ਸੁਆਹ (Etv Bharat Rupnagar)

ਰੂਪਨਗਰ: ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਲੋਦੀਪੁਰ ਵਿਖੇ ਉਸ ਸਮੇਂ ਹੜਕਪ ਮੱਚ ਗਿਆ, ਜਦੋਂ ਖੇਤਾਂ ਵਿੱਚ ਅਚਨਚੇਤ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਤਾਂ ਜਿਸ ਨਾਲ ਕਿਸਾਨਾਂ ਦੇ ਸਾਹ ਸੁੱਕੇ ਰਹਿ ਗਏ। ਉੱਥੇ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਜਿਸ ਕਾਰਨ ਲਗਭਗ 15 ਤੋਂ 20 ਕਨਾਲ ਖੇਤਾਂ ਨੂੰ ਅੱਗ ਲੱਗ ਗਈ। ਪਰ ਗਨੀਮਤ ਇਹ ਰਹੀ ਕਿ ਇਨ੍ਹਾਂ ਖੇਤਾਂ ਵਿੱਚੋਂ ਕਣਕ ਦੀ ਫਸਲ ਸਹੀ ਸਲਾਮਤ ਘਰ ਪਹੁੰਚ ਗਈ ਸੀ।

ਪਰ ਖੇਤਾਂ ਵਿੱਚ ਪਈ ਤੂੜੀ ਅਤੇ ਕਿਸਾਨਾਂ ਦਾ ਲਗਭਗ 400 ਦੇ ਕਰੀਬ ਪਾਪੂਲਰ ਦਾ ਬੂਟਾ ਸੜ ਕੇ ਸੁਆਹ ਹੋ ਗਿਆ। ਉੱਥੇ ਇੱਕ ਕਿਸਾਨ ਦੀ ਢਾਈ ਤੋਂ ਤਿੰਨ ਕਨਾਲ ਖੜੀ ਫਸਲ ਨੂੰ ਵੀ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਿਸ ਦਾ ਕਿਸਾਨਾਂ ਵੱਲੋਂ ਪਹਿਲਾਂ ਆਪਣੇ ਤੌਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਨੰਗਲ ਤੋਂ ਫਾਇਰ ਬ੍ਰਗੇਡ ਦੀ ਗੱਡੀ ਖੇਤਾਂ ਵਿੱਚ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਗਿਆ।

ਫਾਇਰ ਬ੍ਰਗੇਡ ਦਾ ਦਫਤਰ ਹੋਣ ਦੀ ਮੰਗ: ਜਿੱਥੇ ਗਰਮੀਆਂ ਦੇ ਸੀਜਨ ਵਿੱਚ ਅੱਗ ਲੱਗਣ ਕਾਰਨ ਨੁਕਸਾਨ ਹੋ ਜਾਂਦਾ ਹੈ ਅਤੇ ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵੱਧਦੀਆਂ ਜਾਂਦੀਆਂ ਹਨ। ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਇਤਿਹਾਸਕ ਨਗਰੀ ਹੋਣ ਦੇ ਕਾਰਨ ਇੱਥੇ ਫਾਇਰ ਬ੍ਰਗੇਡ ਦਾ ਦਫਤਰ ਹੋਣ ਦੀ ਮੰਗ ਵਾਰ-ਵਾਰ ਉੱਠਦੀ ਰਹਿੰਦੀ ਹੈ ਕਿਉਂਕਿ ਜਦੋਂ ਤੱਕ ਨੰਗਲ ਤੋਂ ਫਾਇਰ ਬ੍ਰਗੇਡ ਦੀ ਗੱਡੀ ਇੱਥੇ ਪਹੁੰਚਦੀ ਹੈ। ਉਦੋਂ ਤੱਕ ਕਾਫੀ ਨੁਕਸਾਨ ਹੋ ਜਾਂਦਾ ਹੈ ਅਤੇ ਅੱਗ ਤੇ ਕਾਬੂ ਪਾਉਣ ਵਿੱਚ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ। ਇਸ ਨਾਲ ਕਿਸਾਨਾਂ ਨੇ ਅਨੰਦਪੁਰ ਸਾਹਿਬ ਵਿਖੇ ਫਾਇਰ ਬ੍ਰਗੇਡ ਦਾ ਦਫਤਰ ਹੋਣ ਦੀ ਮੰਗ ਵੀ ਕੀਤੀ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇੱਕ ਤਾਂ ਕਿਸਾਨ ਪਹਿਲਾਂ ਹੀ ਬੇਮੌਸਮੀ ਬਾਰਿਸ਼ ਦੇ ਕਾਰਨ ਦੁਖੀ ਅਤੇ ਪ੍ਰੇਸ਼ਾਨ ਹਨ ਬੇਮੌਸਮੀ ਬਾਰਿਸ਼ ਨੇ ਫਸਲਾਂ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਹੋਇਆ ਹੈ ਇਹ ਹੁਣ ਗਰਮੀ ਦਾ ਮੌਸਮ ਹੋਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਵੱਧਦੀਆਂ ਜਾ ਰਹੀਆਂ ਹਨ ਜਿਸ ਨਾਲ ਕਿਸਾਨ ਬਹੁਤ ਹੀ ਜਿਆਦਾ ਚਿੰਤਿਤ ਨਜ਼ਰ ਆ ਰਿਹਾ ਹੈ।

ABOUT THE AUTHOR

...view details