ਪੰਜਾਬ

punjab

ਫ਼ਰੀਦਕੋਟ ਟਿਕਟ ਲਈ ਅਜੇਪਾਲ ਸਿੰਘ ਰੰਧਾਵਾ ਦਾ ਦਾਅਵਾ, ਕਿਹਾ- 'ਮੁੰਹਮਦ ਸਦੀਕ ਦੀ ਥਾਂ ਕਾਂਗਰਸ ਮੈਨੂੰ ਦੇਵੇਗੀ ਟਿਕਟ' - Lok sabha election 2024

By ETV Bharat Punjabi Team

Published : Apr 21, 2024, 1:29 PM IST

Lok Sabha Elections 2024: ਲੋਕ ਸਭਾ ਚੋਣਾਂ ਨੂੰ ਲੈਕੇ ਕਾਂਗਰਸ ਵੱਲੋਂ ਅਜੇ ਤੱਕ ਫਰੀਦਕੋਟ ਤੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ, ਪਰ ਕਾਂਗਰਸ ਆਗੂ ਅਜੇਪਾਲ ਸਿੰਘ ਨੇ ਕਿਹਾ ਹੈ ਕਿ ਮੁਹੰਮਦ ਸਦੀਕ ਨੇ ਹਲਕੇ ਵਿੱਚ ਕੋਈ ਕੰਮ ਨਹੀਂ ਕੀਤਾ, ਇਸ ਲਈ ਹੁਣ ਪਾਰਟੀ ਉਹਨਾਂ ਨੂੰ ਉਮਦੀਵਾਰ ਐਲਾਨ ਕਰੇ।

Ajipal Singh Randhawa claims for Faridkot ticket, 'Congress will give me ticket instead of Muhammad Sadiq'
ਫ਼ਰੀਦਕੋਟ ਟਿਕਟ ਲਈ ਅਜੇਪਾਲ ਸਿੰਘ ਰੰਧਾਵਾ ਦਾ ਦਾਅਵਾ

ਫ਼ਰੀਦਕੋਟ ਟਿਕਟ ਲਈ ਅਜੇਪਾਲ ਸਿੰਘ ਰੰਧਾਵਾ ਦਾ ਦਾਅਵਾ

ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਇਸ ਸਮੇਂ ਪੰਜਾਬ ਵਿੱਚ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਮੌਕੇ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਚੁਕਿਆ ਹੈ। ਪਰ ਕੁਝ ਹਲਕਿਆਂ 'ਚ ਅਜੇ ਤੱਕ ਉਮੀਦਵਾਰ ਨਹੀਂ ਐਲਾਨੇ ਗਏ। ਇਹਨਾਂ ਵਿੱਚ ਹੀ ਫਰੀਦਕੋਟ ਹਲਕਾ ਵੀ ਹੈ, ਜਿਥੇ ਆਪ ਵੱਲੋਂ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਅਤੇ ਭਾਜਪਾ ਵੱਲੋਂ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨ ਕੀਤਾ ਹੈ । ਉਥੇ ਹੀ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਉਮੀਦਵਾਰ ਐਲਾਨ ਨਹੀ ਕੀਤਾ ਗਿਆ, ਪਰ ਅੰਮ੍ਰਿਤਸਰ ਤੇ ਰਹਿਣ ਵਾਲੇ ਕਾਂਗਰਸ ਦੇ ਐਸਸੀ ਮੋਰਚਾ ਦੇ ਪੰਜਾਬ ਦੇ ਮੀਤ ਪ੍ਰਧਾਨ ਅਜੇਪਾਲ ਸਿੰਘ ਰੰਧਾਵਾ ਵੱਲੋਂ ਹਲਕਾ ਫਰੀਦਕੋਟ ਤੋਂ ਕਾਂਗਰਸ ਵੱਲੋਂ ਆਪਣੇ ਦਾਅਵੇਦਾਰੀ ਰੱਖੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਅਜੇਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਵੱਲੋਂ ਸੰਸਦ ਦੀ ਚੋਣ ਲੜਨ ਦੇ ਚਾਹਵਾਨ ਹੈ। ਉਹਨਾਂ ਨੇ ਆਪਣੀ ਦਾਵੇਦਾਰੀ ਪਾਰਟੀ ਹਾਈ ਕਮਾਂਡ ਦੇ ਅੱਗੇ ਵੀ ਰੱਖੀ ਹੈ, ਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਫਰੀਦਕੋਟ ਹਲਕੇ ਤੋਂ ਕਾਂਗਰਸ ਉਹਨਾਂ ਨੂੰ ਟਿਕਟ ਜਰੂਰ ਦਵੇਗੀ।

ਅਹਿਮ ਮੁੱਦਿਆਂ ਦੇ ਅਧਾਰ 'ਤੇ ਹੋਣਗੀਆਂ :ਇਸ ਸਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਚੋਣ ਲੜਨ ਸਮੇਂ ਉਹਨਾਂ ਦਾ ਮੁੱਖ ਮੁੱਦਾ ਫਰੀਦਕੋਟ ਨਾਲ ਸੰਬੰਧਿਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੀ ਕਾਬਲੀਅਤ ਅਨੁਸਾਰ ਚੰਗੀਆਂ ਸ਼ਖਸ਼ੀਅਤਾਂ ਬਣਾਉਣ ਲਈ ਯੋਗ ਉਪਰਾਲੇ ਹੋਣਗੇ। ਜਿਸ ਸਬੰਧ ਵਿੱਚ ਉਹਨਾਂ ਵੱਲੋਂ ਫਰੀਦਕੋਟ ਵਿਖੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਪਹਿਲਾਂ ਫਰੀਦਕੋਟ ਹਲਕੇ ਤੋਂ ਮੁਹੰਮਦ ਸਦੀਕ ਸੰਸਦ ਹਨ। ਲੇਕਿਨ ਮੁਹੰਮਦ ਸਦੀਕ ਵੱਲੋਂ ਕੋਈ ਵੀ ਵਿਕਾਸ ਦੇ ਕੰਮ ਨਹੀਂ ਕੀਤੇ ਗਏ। ਜਿਸ ਕਰਕੇ ਇਸ ਵਾਰ ਪਾਰਟੀ ਉਹਨਾਂ ਨੂੰ ਟਿਕਟ ਨਹੀਂ ਦੇ ਰਹੀ।

ਟਿਕਟ ਮਿਲੀ ਤਾਂ ਫਰੀਦਕੋਟ ਕਰਾਂਗਾ ਰਿਹਾਇਸ਼: ਨਾਂ ਕਿਹਾ ਕਿ ਦੂਸਰੀਆਂ ਪਾਰਟੀਆਂ ਦੇ ਜਿਹੜੇ ਮਰਜ਼ੀ ਉਮੀਦਵਾਰ ਹੋਣ, ਲੇਕਿਨ ਉਹ ਆਪਣੇ ਚੰਗੇ ਕੰਮਾਂ ਕਰਕੇ ਕਾਂਗਰਸ ਤੋਂ ਟਿਕਟ ਲਿਆ ਕੇ ਫਰੀਦਕੋਟ ਵਿੱਚ ਚੋਣ ਲੜ ਕੇ ਫਰੀਦਕੋਟ ਦੀ ਸੀਟ ਕਾਂਗਰਸ ਦੀ ਝੋਲੀ ਵਿੱਚ ਪਾਉਣਗੇ, ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਬੇਸ਼ੱਕ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਲੇਕਿਨ ਜੇ ਫਰੀਦਕੋਟ ਤੋਂ ਉਹਨਾਂ ਨੂੰ ਟਿਕਟ ਮਿਲਦੀ ਹੈ ਤੇ ਉਹ ਪੱਕੇ ਤੌਰ ਦੇ ਉੱਪਰ ਫਰੀਦਕੋਟ ਵਿੱਚ ਜਾ ਕੇ ਰਹਿਣਗੇ।

ABOUT THE AUTHOR

...view details