ਪੰਜਾਬ

punjab

ਨਾਨਕਸ਼ਾਹੀ ਸੰਮਤ 556 ਮੁਤਾਬਿਕ ਅੱਜ ਹੋਈ ਨਵੇਂ ਸਾਲ ਦੀ ਸ਼ੁਰੂਆਤ, ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਦਿੱਤੀ ਵਧਾਈ

By ETV Bharat Punjabi Team

Published : Mar 14, 2024, 11:57 AM IST

ਨਾਨਕਸ਼ਾਹੀ ਸੰਮਤ 556 ਅਤੇ ਗੁਰਮਤਿ ਮੁਤਾਬਿਕ ਅੱਜ ਨਵੇਂ ਸਾਲ ਦਾ ਅਗਾਜ਼ ਹੋਇਆ ਹੈ ਅਤੇ ਇਸ ਪਵਿੱਤਰ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਮਾਮ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ।

Nanakshahi Sammat
ਨਾਨਕਸ਼ਾਹੀ ਸੰਮਤ 556 ਮੁਤਾਬਿਕ ਅੱਜ ਹੋਈ ਨਵੇਂ ਸਾਲ ਦੀ ਸ਼ੁਰੂਆਤ

ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ, ਸ੍ਰੀ ਦਮਦਮਾ ਸਾਹਿਬ

ਅੰਮ੍ਰਿਤਸਰ: ਨਾਨਕਸ਼ਾਹੀ ਸੰਮਤ 556 ਦੇ ਅਗਾਜ ਮੌਕੇ ਅਤੇ ਚੇਤ ਮਹੀਨਾ ਚੜਨ ਦੇ ਨਾਲ ਸਾਲ ਦੀ ਅੱਜ ਪਹਿਲੀ ਸੰਗਰਾਂਦ। ਪਵਿੱਤਰ ਦਿਹਾੜੇ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਦੇਸ਼-ਵਿਦੇਸ਼ ਵਿੱਚ ਵਸਣ ਵਾਲੀ ਨਾਨਕ ਨਾਮ ਲੇਵਾ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਧਾਈ ਦਿੱਤੀ ਗਈ। ਜਥੇਦਾਰ ਨੇ ਕਿਹਾ ਕਿ ਸਿੱਖਾਂ ਦਾ 556 ਨਾਨਕ ਸ਼ਾਹੀ ਕੈਲੰਡਰ ਦਾ ਨਵਾਂ ਸਾਲ ਹੈ ਆਰੰਭ ਹੋਇਆ ਹੈ। ਗੁਰਪੁਰਬ ਵੀ ਸਿੱਖ ਸੰਗਤ ਨੂੰ ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਮਨਾਉਣ ਦੀ ਅਪੀਲ ਜਥੇਦਾਰ ਵੱਲੋਂ ਕੀਤੀ ਗਈ।



ਨਿਰਮਲ ਪੰਥ ਸਭ ਤੋਂ ਨਵਾਂ ਨਰੋਇਆ: ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਿਰਮਲ ਪੰਥ ਸਭ ਤੋਂ ਨਵਾਂ ਨਰੋਇਆ ਹੈ। ਨਾਨਕ ਸ਼ਾਹੀ ਕੈਲੰਡਰ ਦੇ ਆਰੰਭ ਹੋਣ ਦੇ ਨਾਲ ਹੀ ਗੁਰੂ ਸਾਹਿਬ ਨੇ ਬਾਣੀ ਰਾਹੀਂ ਇਹ ਵੀ ਦੱਸਿਆ ਕਿ ਸਿੱਖ ਦੀ ਕਿਰਤ ਕਿਵੇਂ ਦੀ ਹੋਣੀ ਚਾਹੀਦੀ ਹੈ ਅਤੇ ਸਿੱਖੀ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਇਸ ਮੌਕੇ ਸੰਗਤ ਨੇ ਵੀ ਅੱਜ ਪਵਿੱਤਰ ਦਿਹਾੜੇ ਉੱਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰਬਾਣੀ ਦਾ ਅਨੰਦ ਮਾਣਿਆ।

ਸਿੱਖਾਂ ਦੇ ਵੱਖਰੇ ਹਨ ਤਿਉਹਾਰ:ਸੰਗਤ ਦਾ ਕਹਿਣਾ ਹੈ ਕਿ ਉਹ ਬਹਤ ਭਾਗਾਂ ਵਾਲੇ ਹਨ ਜੋ ਨਵੇਂ ਸਾਲ ਦੇ ਅਗਾਜ਼ ਮੌਕੇ ਇਸ ਪਵਿੱਤਰ ਦਿਹਾੜੇ ਉੱਤੇ ਸੱਚਖੰਡ ਵਿਖੇ ਮੱਥਾ ਟੇਕਣ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਨਾਨਕਸ਼ਾਹੀ ਸੰਮਤ ਕੈਲੰਡਰ ਬਹੁਤ ਸਾਰੇ ਭੁਲੇਖੇ ਦੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਆਪਣੇ ਤਿਉਹਾਰ ਆਪਣੇ ਢੰਗ ਨਾਲ ਮਨਾਉਂਦੇ ਹਨ ਜੋ ਉਨ੍ਹਾਂ ਨੂੰ ਮੁਬਾਰਕ ਹੈ। ਸਿੱਖ ਪੰਥ ਦੇ ਆਪਣੇ ਤਿਉਹਾਰ ਹਨ ਜਿਵੇਂ ਲੋਕ ਦੀਵਾਲੀ ਮਨਾਉਂਦੇ ਹਨ ਪਰ ਸਿੱਖ ਸੰਗਤ ਨਾਨਕ ਸ਼ਾਹੀ ਕੈਲੰਡਰ ਮੁਤਾਬਿਕ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਹੌਲੀ ਬਾਕੀ ਲੋਕਾਂ ਦਾ ਤਿਉਹਾਰ ਹੈ ਪਰ ਸਿੱਖਾਂ ਲਈ ਹੋਲੇ ਮਹੱਲੇ ਦੇ ਰੂਪ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਲੋਹੜੀ ਦਾ ਤਿਉਹਾਰ ਮਾਘੀ ਦੇ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾ ਕਿਹਾ ਕਿ ਨਾਨਕ ਸ਼ਾਹੀ ਕੈਲੰਡਰ ਸਿੱਖਾਂ ਦਾ ਮਾਰਗ ਦਰਸ਼ਨ ਕਰਦਾ ਹੈ।

ABOUT THE AUTHOR

...view details