ਪੰਜਾਬ

punjab

ਗੁਰਮੀਤ ਸਿੰਘ ਖੁੱਡੀਆਂ ਦਾ ਵੱਡਾ ਬਿਆਨ, ਕਿਹਾ- ਅਕਾਲੀ ਦਲ ਨੇ ਪੰਜਾਬ ਦਾ ਸਭ ਕੁਝ ਵੇਚਿਆ - Big statement Gurmeet Singh Khudiya

By ETV Bharat Punjabi Team

Published : May 1, 2024, 7:03 PM IST

Updated : May 1, 2024, 7:39 PM IST

Big statement of Gurmeet Singh Khudiya: ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ 'ਚੋਂ ਅੱਜ ਹਲਕਾ ਸਰਦੂਲਗੜ੍ਹ ਦੇ ਪਿੰਡ ਨੰਗਲ ਕਲਾਂ ਵਿੱਚੋਂ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਸਰਪੰਚ ਜਗਮੇਲ ਸਿੰਘ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਪੜ੍ਹੋ ਪੂਰੀ ਖਬਰ...

Big statement of Gurmeet Singh Khudiya
ਕਿਹਾ ਅਕਾਲੀ ਦਲ ਨੇ ਪੰਜਾਬ ਦਾ ਵੇਚਿਆ ਸਭ ਕੁਝ

ਕਿਹਾ ਅਕਾਲੀ ਦਲ ਨੇ ਪੰਜਾਬ ਦਾ ਵੇਚਿਆ ਸਭ ਕੁਝ

ਮਾਨਸਾ: ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ 'ਚੋਂ ਅੱਜ ਹਲਕਾ ਸਰਦੂਲਗੜ੍ਹ ਦੇ ਪਿੰਡ ਨੰਗਲ ਕਲਾਂ ਵਿੱਚੋਂ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਸਰਪੰਚ ਜਗਮੇਲ ਸਿੰਘ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਾਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ:ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਖਰੀਦੇ ਗਏ ਨੇ ਕਿਸਾਨਾਂ ਨੂੰ ਖਰਾਬ ਫਸਲਾਂ ਦਾ ਮੁਆਵਜ਼ਾ ਦਿੱਤਾ ਗਿਆ ਜੋ ਔਰਤਾਂ ਨੂੰ 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਉਹ ਵੀ ਅਗਲੇ ਬਜਟ ਦੇ ਵਿੱਚ ਸ਼ੁਰੂ ਕਰ ਦੇਵਾਂਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਸਾ ਦੇ ਪਿੰਡ ਨੰਗਲ ਕਲਾਂ ਵਿਖੇ ਬਠਿੰਡਾ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ।

ਮੁਕਾਬਲਾ ਬਾਦਲ ਪਰਿਵਾਰ ਦੇ ਨਾਲ: ਸਰਕਾਰ ਦੇ ਵਿਕਾਸ ਤੋਂ ਖੁਸ਼ ਹੋ ਕੇ ਹੀ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ। ਜਿਸ ਦੇ ਤਹਿਤ ਅੱਜ ਸੈਂਕੜੇ ਲੋਕ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਤੇ ਸਾਰੇ ਹੀ ਉਮੀਦਵਾਰ ਸਤਿਕਾਰਯੋਗ ਹਨ ਅਤੇ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਪਰ ਲੋਕ ਕਹਿ ਦਿੰਦੇ ਨੇ ਕਿ ਤੁਹਾਡਾ ਮੁਕਾਬਲਾ ਬਾਦਲ ਪਰਿਵਾਰ ਦੇ ਨਾਲ ਹੈ ਕਿਉਂਕਿ ਬਾਦਲਾਂ ਦਾ ਇਹ ਗੇੜ ਹੈ। ਇਸ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਦਾ ਜੋ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਸੀ, ਉਹ ਸਰਕਾਰ ਵੱਲੋਂ ਦਿੱਤਾ ਗਿਆ। ਜੇਕਰ ਕਿਸੇ ਪਿੰਡ ਦੇ ਵਿੱਚ ਕਿਸੇ ਕਿਸਾਨ ਦਾ ਮੁਆਵਜ਼ਾ ਰਹਿੰਦਾ ਹੈ ਤਾਂ ਉਹ ਵੀ ਚੋਣਾਂ ਤੋਂ ਬਾਅਦ ਦੇ ਦਿੱਤਾ ਜਾਵੇਗਾ।

ਹਰ ਇੱਕ ਚੀਜ਼ ਵਿਕਾਊ ਕਰ ਦਿੱਤੀ: ਉਨ੍ਹਾਂ ਕਿਹਾ ਕਿ ਵੱਡੇ ਕਿਸਾਨ ਨੇਤਾ ਉਨ੍ਹਾਂ ਦੇ ਨਾਲ ਮਿਲਦੇ ਰਹਿੰਦੇ ਹਨ। ਇਸ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਕਾਲੀ ਦਲ ਨੇ ਕੀ ਕੁਝ ਕੀਤਾ। ਉਨ੍ਹਾਂ ਨੇ ਹਰ ਇੱਕ ਚੀਜ਼ ਵਿਕਾਊ ਕਰ ਦਿੱਤੀ ਸੀ, ਪਰ ਅਸੀਂ ਥਰਮਲ ਪਲਾਂਟ ਦੀ ਖਰੀਦੇ, ਨੌਕਰੀਆਂ ਵੀ ਦਿੱਤੀਆਂ, ਬਿਜਲੀ ਵੀ ਦਿੱਤੀ ਜਾ ਰਹੀ ਹੈ ਅਤੇ ਇੱਕ ਹਜਾਰ ਰੁਪਏ ਔਰਤਾਂ ਨੂੰ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹ ਵੀ ਅਗਲੀ ਬਜਟ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।

Last Updated : May 1, 2024, 7:39 PM IST

ABOUT THE AUTHOR

...view details