ਪੰਜਾਬ

punjab

ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ AAP ਦਾ ਭਲਕੇ ਦਿੱਲੀ 'ਚ ਭਾਜਪਾ ਖਿਲਾਫ਼ ਹੋਵੇਗਾ ਵੱਡਾ ਇਕੱਠ, ਸਹਿਯੋਗੀ ਦਲ ਵੀ ਦੇਣਗੇ ਸਾਥ - AAP rally against BJP

By ETV Bharat Punjabi Team

Published : Mar 30, 2024, 6:27 PM IST

ਆਮ ਆਦਮੀ ਪਾਰਟੀ ਵਲੋਂ ਭਲਕੇ ਦਿੱਲੀ 'ਚ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਭਾਜਪਾ ਖਿਲਾਫ਼ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰਦਰਸ਼ਨ 'ਚ ਇੰਡੀਆ ਗਠਜੋੜ ਦੇ ਸਹਿਯੋਗੀ ਦਲ ਵੀ 'ਆਪ' ਦਾ ਸਾਥ ਦੇਣਗੇ।

ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ AAP ਦਾ ਪ੍ਰਦਰਸ਼ਨ
ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ AAP ਦਾ ਪ੍ਰਦਰਸ਼ਨ

ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ AAP ਦਾ ਭਲਕੇ ਦਿੱਲੀ 'ਚ ਭਾਜਪਾ ਖਿਲਾਫ਼ ਹੋਵੇਗਾ ਵੱਡਾ ਇਕੱਠ

ਲੁਧਿਆਣਾ: ਆਮ ਆਦਮੀ ਪਾਰਟੀ ਵਲੋਂ ਇੰਡੀਆ ਗਠਜੋੜ ਦੀਆਂ ਹੋਰ ਸਹਿਯੋਗੀ ਪਾਰਟੀਆਂ ਦੇ ਨਾਲ-ਮਿਲ ਕੇ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਭਲਕੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵੱਡੀ ਗਿਣਤੀ ਅੰਦਰ ਆਮ ਆਦਮੀ ਪਾਰਟੀ ਦੇ ਵਰਕਰ, ਵਿਧਾਇਕ ਅਤੇ ਹੋਰ ਆਗੂ ਹਿੱਸਾ ਲੈਣਗੇ ਅਤੇ ਭਾਜਪਾ ਦੇ ਖਿਲਾਫ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਕਾਂਗਰਸ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਵੇਗੀ। ਜਿਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਪੰਜਾਬ ਦੇ ਵਿੱਚ ਵੀ ਵਿਧਾਇਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਵਿਧਾਇਕ ਵੱਡੀ ਗਿਣਤੀ ਦੇ ਵਿੱਚ ਵਰਕਰ ਲੈ ਕੇ ਦਿੱਲੀ ਵੱਲ ਰਵਾਨਾ ਹੋਣੇ ਸ਼ੁਰੂ ਹੋ ਚੁੱਕੇ ਹਨ।

ਕੇਂਦਰੀ ਜਾਂਚ ਏਜੰਸੀ ਦਾ ਗਲਤ ਇਸਤੇਮਾਲ: ਇਸ ਸਬੰਧੀ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਭਾਜਪਾ ਦੀ ਜੋ ਮਨਮਾਨੀਆਂ ਚੱਲ ਰਹੀਆਂ ਹਨ। ਜਿਸ ਤਰ੍ਹਾਂ ਕੇਂਦਰੀ ਜਾਂਚ ਏਜੰਸੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਫਿਰ ਉਸ ਦੀ ਪਾਰਟੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੇ ਖਿਲਾਫ ਸਾਰੀਆਂ ਪਾਰਟੀਆਂ ਗਠਜੋੜ ਦੇ ਤਹਿਤ ਕੱਲ੍ਹ ਇੱਕਜੁੱਟ ਹੋ ਰਹੀਆਂ ਹਨ ਅਤੇ ਇੱਕ ਵੱਡਾ ਮੁਜ਼ਾਹਰਾ ਭਾਜਪਾ ਦੇ ਖਿਲਾਫ ਕੀਤਾ ਜਾ ਰਿਹਾ ਹੈ।

ਦਲ ਬਦਲੀਆਂ ਨੂੰ ਲੈਕੇ ਸਾਧਿਆ ਨਿਸ਼ਾਨਾ: ਵਿਧਾਇਕ ਗੁਰਪ੍ਰੀਤ ਗੋਗੀ ਨੇ ਇਸ ਮੌਕੇ ਦਲ ਬਦਲੀਆਂ ਕਰਨ ਵਾਲੇ ਆਗੂਆਂ ਨੂੰ ਵੀ ਕਿਹਾ ਕਿ ਅਜਿਹੇ ਲੋਕਾਂ 'ਤੇ ਲੋਕ ਭਰੋਸਾ ਨਹੀਂ ਕਰਦੇ। ਉਹਨਾਂ ਰਵਨੀਤ ਬਿੱਟੂ 'ਤੇ ਵੀ ਸਿਆਸੀ ਤੰਜ ਕੱਸੇ ਅਤੇ ਨਾਲ ਹੀ ਲੁਧਿਆਣਾ ਦੇ ਵਿੱਚ ਲੋਕ ਸਭਾ ਦੀ ਉਮੀਦਵਾਰੀ ਦੇ ਲਈ ਕਿਹਾ ਕਿ ਜਦੋਂ ਵੀ ਪਾਰਟੀ ਹਾਈਕਮਾਨ ਜਿਸ ਕਿਸੇ ਨੂੰ ਵੀ ਜਿੰਮੇਵਾਰੀ ਸੌਂਪੇਗੀ, ਅਸੀਂ ਉਸ ਦਾ ਪੂਰਾ ਸਮਰਥਨ ਦੇਵਾਂਗੇ।

'ਆਪ' ਦੇ ਵਫਾਦਾਰ ਸਿਪਾਹੀ ਗੋਗੀ: ਉੱਥੇ ਹੀ ਦੂਜੇ ਪਾਸੇ ਉਹਨਾਂ ਆਪਰੇਸ਼ਨ ਲੋਟਸ ਨੂੰ ਲੈ ਕੇ ਵੀ ਉਨ੍ਹਾਂ ਬਿਆਨ ਦਿੱਤਾ ਕਿ ਜੇਕਰ ਕੋਈ ਭਾਜਪਾ ਦੇ ਵਿੱਚ ਜਾਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਜਾਂਚ ਏਜੰਸੀ ਦਾ ਡਰਾਵਾ ਦਿੱਤਾ ਜਾਂਦਾ ਹੈ ਜਾਂ ਫਿਰ ਉਸਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਹਾਲਾਂਕਿ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਉਹਨਾਂ ਨੂੰ ਕੋਈ ਫੋਨ ਨਹੀਂ ਆਇਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਵਫਾਦਾਰ ਸਿਪਾਹੀ ਹਨ।

ABOUT THE AUTHOR

...view details