ਪੰਜਾਬ

punjab

ਕੰਪਿਊਟਰ ਟੀਚਰ ਯੂਨੀਅਨ ਵੱਲੋਂ ਸੀਐਮ ਦੀ ਕੋਠੀ ਦੇ ਮੂਹਰੇ ਦਿੱਤਾ ਗਿਆ ਧਰਨਾ

By ETV Bharat Punjabi Team

Published : Mar 10, 2024, 7:53 PM IST

ਕੰਪਿਊਟਰ ਟੀਚਰ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਧਰਨਾ ਦਿੱਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਡੇ ਨਾਲ ਬਹੁਤ ਧੱਕਾ ਮੁੱਕੀ ਕੀਤੀ ਜਾਂਦੀ ਹੈ, ਸਾਡੀਆਂ ਪੱਗਾਂ ਲੱਥ ਜਾਂਦੀਆਂ ਹਨ ਅਤੇ ਸਾਡੀਆਂ ਧੀਆਂ ਭੈਣਾਂ ਦੀਆਂ ਚੂਨੀਆਂ ਸੜਕਾਂ ਉੱਤੇ ਰੁਲਦੀਆਂ ਨਜ਼ਰ ਆਉਂਦੀਆਂ ਹਨ,

Protest Computer Teachers Union
ਕੰਪਿਊਟਰ ਟੀਚਰ ਯੂਨੀਅਨ ਵੱਲੋਂ ਸੀਐਮ ਦੀ ਕੋਠੀ ਦੇ ਮੂਹਰੇ ਦਿੱਤਾ ਗਿਆ ਧਰਨਾ

ਕੰਪਿਊਟਰ ਟੀਚਰਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

ਸੰਗਰੂਰ:ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਤੇ ਧਰਨੇ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਗੱਲ ਕਰੀਏ ਜੇਕਰ ਗੱਲ ਕਰਈਏ ਸੰਗਰੂਰ ਸ਼ਹਿਰ ਦੀ ਤਾਂ ਇਥੇ ਆਏ ਦਿਨ ਰੋਸ ਪ੍ਰਦਰਸ਼ਨ ਅਤੇ ਧਰਨੇ ਵੇਖਣ ਨੂੰ ਮਿਲਦੇ ਹਨ। ਅੱਜ ਕੰਪਿਊਟਰ ਟੀਚਰ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਧਰਨਾ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਾਨੂੰ ਇਹ ਸੰਘਰਸ਼ ਲੜਦਿਆਂ ਨੂੰ ਬਹੁਤ ਸਾਲ ਹੋ ਗਏ ਹਨ ਪਰ ਸਰਕਾਰਾਂ ਆਉਂਦੀਆਂ ਰਹੀਆਂ, ਜਾਂਦੀਆਂ ਰਹੀਆਂ ਪਰ ਸਾਡੀਆਂ ਮੰਗਾਂ, ਉੱਥੇ ਹੀ ਖੜੀਆਂ ਹਨ।

ਉਹਨਾਂ ਕਿਹਾ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਜਿਆਦਾ ਉਮੀਦਾਂ ਸਨ, ਕਿਉਂਕਿ ਇਹ ਆਮ ਲੋਕਾਂ ਦੇ ਵਿੱਚੋਂ ਬਣੀ ਹੋਈ ਪਾਰਟੀ ਸੀ। ਸੱਤਾ ਤੋਂ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਰਦੇ ਸਨ ਕਿ ਜੇਕਰ ਸੱਤਾ ਦੇ ਵਿੱਚ ਸਾਡੀ ਸਰਕਾਰ ਆਉਂਦੀ ਹੈ ਤਾਂ ਮੈਂ ਸਭ ਤੋਂ ਪਹਿਲਾਂ ਮੈਂ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਾਂਗਾ। ਪਰ ਉਹਨਾਂ ਦੇ ਕੀਤੇ ਵਾਅਦੇ ਕਿਤੇ ਨਾ ਕਿਤੇ ਅੱਜ ਖੋਖਲੇ ਨਜ਼ਰ ਆ ਰਹੇ ਹਨ, ਜਿਵੇਂ ਪੰਜਾਬੀ ਦੀ ਬਹੁਤ ਮਸ਼ਹੂਰ ਕਹਵਾਤ ਹੈ ਕਿ ਪਰਨਲਾ ਓਥੇ ਦਾ ਓਥੇ ਹੈ। ਉਹਨਾਂ ਕਿਹਾ ਕਿ ਸਾਨੂੰ ਆਏ ਦਿਨ ਸੰਗਰੂਰ ਸ਼ਹਿਰ ਵਿਖੇ ਸੀ.ਐਮ ਦੀ ਕੋਠੀ ਦੇ ਮੂਹਰੇ ਧਰਨੇ ਦੇਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਉਹਨਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਡੇ ਨਾਲ ਬਹੁਤ ਧੱਕਾ ਮੁੱਕੀ ਕੀਤੀ ਜਾਂਦੀ ਹੈ, ਸਾਡੀਆਂ ਪੱਗਾਂ ਲੱਥ ਜਾਂਦੀਆਂ ਹਨ ਅਤੇ ਸਾਡੀਆਂ ਧੀਆਂ ਭੈਣਾਂ ਦੀਆਂ ਚੂਨੀਆਂ ਸੜਕਾਂ ਉੱਤੇ ਰੁਲਦੀਆਂ ਨਜ਼ਰ ਆਉਂਦੀਆਂ ਹਨ, ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਅੱਜ ਬਿਲਕੁੱਲ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ, ਪਰ ਫਿਰ ਵੀ ਪੁਲਿਸ ਵੱਲੋਂ ਸਾਡੇ ਨਾਲ ਨਜਾਇਜ਼ ਧੱਕਾ ਕੀਤਾ ਗਿਆ। ਪੰਜਾਬ ਸਰਕਾਰ ਤੋਂ ਅਸੀਂ ਸਿਰਫ ਇੱਕ ਮੀਟਿੰਗ ਹੀ ਮੰਗੀ ਹੈ ਪਰ ਪੰਜਾਬ ਸਰਕਾਰ ਦੇ ਕਿਸੇ ਆਗੂ ਕੋਲੇ ਐਨਾ ਵੀ ਸਮਾਂ ਨਹੀਂ ਤਾਂ ਜੋ ਸਾਨੂੰ ਮੀਟਿੰਗ ਦਾ ਸਮਾਂ ਦੇ ਸਕਣ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਡੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਰ ਮੀਟਿੰਗ ਬੇਸਿੱਟਾ ਹੀ ਨਿਕਲੀ। ਪਰ ਫਿਰ ਵੀ ਅਸੀਂ ਪੰਜਾਬ ਸਰਕਾਰ ਤੋਂ ਆਸ ਕਰਦੇ ਹਾਂ ਕਿ ਜੇਕਰ ਇਸ ਵਾਰ ਦੀ ਮੀਟਿੰਗ ਹੁੰਦੀ ਹੈ ਤਾਂ ਉਸ ਦਾ ਕੋਈ ਨਾ ਕੋਈ ਨਤੀਜਾ ਸਾਡੇ ਪੱਖ ਦੇ ਵਿੱਚ ਜਰੂਰੀ ਹੋਵੇਗਾ।

ABOUT THE AUTHOR

...view details