ਪੰਜਾਬ

punjab

ਤੇਜ਼ ਰਫਤਾਰ ਮੋਟਰਸਾਈਕਲ ਨੇ ਸਕੂਟਰ ਚਲਾਕ ਨੂੰ ਮਾਰੀ ਟੱਕਰ,ਮੌਕੇ 'ਤੇ ਹੋਈ ਵਿਅਕਤੀ ਦੀ ਮੌਤ - one died in road Accident

By ETV Bharat Punjabi Team

Published : May 3, 2024, 2:22 PM IST

ਪਠਾਨਕੋਟ 'ਚ ਇੱਕ ਤੇਜ਼ ਰਫਤਾਰ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦੀਆਂ ਸੀਸੀਟੀਵੀ ਤਸਵੀ੍ਰਾਂ ਵੀ ਸਾਹਮਣੇ ਆਈਆਂ ਹਨ।

A high-speed motorcycle hit a scooter driver, the person died on the spot in pathankot
ਤੇਜ਼ ਰਫਤਾਰ ਮੋਟਰਸਾਈਕਲ ਨੇ ਸਕੂਟਰ ਚਲਾਕ ਨੂੰ ਮਾਰੀ ਟੱਕਰ,ਮੌਕੇ 'ਤੇ ਹੋਈ ਵਿਅਕਤੀ ਦੀ ਮੌਤ (ETV BHARAT PATHANKOT)

ਤੇਜ਼ ਰਫਤਾਰ ਮੋਟਰਸਾਈਕਲ ਨੇ ਸਕੂਟਰ ਚਲਾਕ ਨੂੰ ਮਾਰੀ ਟੱਕਰ (ETV BHARAT PATHANKOT)

ਪਠਾਨਕੋਟ: ਤੇਜ਼ ਰਫਤਾਰ ਨੂੰ ਨੱਥ ਪਾਉਣ ਦੇ ਲਈ ਟਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਇਸ ਸਭ ਦੇ ਬਾਵਜੂਦ ਆਏ ਦਿਨ ਸੜਕੀ ਹਾਦਸੇ ਵੇਖਣ ਨੂੰ ਮਿਲ ਜਾਂਦੇ ਹਨ। ਜਿਸ ਦੇ ਵਿੱਚ ਬੇਕਸੂਰ ਲੋਕ ਅਜਾਏ ਹੀ ਮਾਰੇ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਸ਼ਹਿਰ ਦੇ ਸੈਲੀ ਰੋਡ 'ਤੇ ਵੇਖਣ ਨੂੰ ਮਿਲਿਆ। ਜਿੱਥੇ ਇੱਕ ਬਜ਼ੁਰਗ ਸਕੂਟਰ 'ਤੇ ਆਪਣੀ ਬੇਟੀ ਦੇ ਨਾਲ ਘਰ ਨੂੰ ਜਾ ਰਿਹਾ ਸੀ ਜਦ ਉਹ ਆਪਣੇ ਘਰ ਦਾ ਮੋੜ ਕੱਟਣ ਲੱਗਿਆ ਤਾਂ ਦੂਜੇ ਪਾਸੇ ਤੇਜ਼ ਰਫਤਾਰ ਨਾਲ ਆ ਰਹੇ ਇੱਕ ਬਾਈਕ ਸਵਾਰ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਜਿਸ ਦੀ ਸੀਸੀ ਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਵਿਖਾਉਂਦੀਆਂ ਨੇ ਕਿ ਹਾਦਸਾ ਕਿਨਾਂ ਦਰਦਨਾਕ ਸੀ।

ਇੱਕ ਲੜਕੀ ਅਤੇ ਮੋਟਰਸਾਈਕਲ ਸਵਾਰ ਜ਼ਖਮੀ :ਉਥੇ ਹੀ ਇਸ ਘਟਨਾ ਦੇ ਵਿੱਚ ਮੋਟਰਸਾਈਕਲ ਸਵਾਰ ਨੂੰ ਵੀ ਸਟਾ ਲੱਗੀਆਂ ਨੇ ਜਿਸ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਦ ਮ੍ਰਿਤਕ ਦੇ ਭਤੀਜੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਹਿਰ ਦੇ ਸੈਲੀ ਰੋਡ 'ਤੇ ਘਰ ਜਾ ਰਹੇ ਉਹਨਾਂ ਦੇ ਚਾਚਾ ਜੀ ਨਾਲ ਜਦ ਇਹ ਹਾਦਸਾ ਵਾਪਰਿਆ ਤਾਂ ਉਹ ਨੇੜੇ ਤੋਂ ਹੀ ਲੰਘ ਰਹੇ ਸਨ। ਹਾਦਸਾ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਰੁਕ ਕੇ ਦੇਖਿਆ ਤਾਂ ਉਹਨਾਂ ਦੇ ਚਾਚਾ ਜੀ ਸੀ। ਜਖਮੀ ਚਾਚਾ ਅਤੇ ਭੈਣ ਨੂੰ ਸਥਾਨਕ ਵਾਸੀਆਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਬਜ਼ੁਰਗ ਨੂੰ ਮ੍ਰਿਤ ਐਲਾਨ ਕਰ ਦਿਤਾ। ਊਹਨਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੇਜ਼ ਰਫਤਾਰ 'ਤੇ ਨੱਥ ਪਾਉਣ ਦੇ ਲਈ ਸਖਤ ਕਦਮ ਚੁੱਕੇ ਜਾਣ ਤਾਂ ਜੋ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ। ਉਧਰ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details