ਪੰਜਾਬ

punjab

ਸੰਗਰੂਰ ਦੇ ਇਸ ਪਿੰਡ ਅੰਦਰ ਮੁਸਲਿਮ ਭਾਈਚਾਰੇ ਦੀਆਂ ਕਬਰਾਂ ਨੂੰ ਲੈ ਕੇ ਛਿੜਿਆ ਵਿਵਾਦ

By ETV Bharat Punjabi Team

Published : Mar 19, 2024, 8:23 PM IST

Muslim community: ਸਾਡੇ ਪਿੰਡ ਅੰਦਰ ਮੁਰਦਿਆਂ ਨੂੰ ਦਫ਼ਨਾਉਣ ਲਈ ਕਬਰਾਂ ਦੀ ਕੋਈ ਜਗ੍ਹਾ ਨਹੀਂ। ਜਦ ਕਿ ਸਾਡੇ ਪਰਿਵਾਰਾਂ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਮੁਰਦੇ ਨੂੰ ਦਫਣਾਉਣ ਲਈ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਹੈ।

A dispute broke out over the graves of the Muslim community in the village of Baghrol
ਪਿੰਡ ਬਘਰੋਲ ਅੰਦਰ ਮੁਸਲਿਮ ਭਾਈਚਾਰੇ ਦੀਆਂ ਕਬਰਾਂ ਨੂੰ ਲੈ ਕੇ ਛਿੜਿਆ ਵਿਵਾਦ

ਪਿੰਡ ਬਘਰੋਲ ਅੰਦਰ ਮੁਸਲਿਮ ਭਾਈਚਾਰੇ ਦੀਆਂ ਕਬਰਾਂ ਨੂੰ ਲੈ ਕੇ ਛਿੜਿਆ ਵਿਵਾਦ

ਸੰਗਰੂਰ:ਪਿੰਡ ਬਘਰੋਲ ਅੰਦਰ ਮੁਸਲਿਮ ਭਾਈਚਾਰੇ ਦੀਆਂ ਕਬਰਾਂ ਨੂੰ ਲੈ ਕੇ ਛਿਿੜਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿੰਡ ਬਘਰੋਲ 'ਚ ਇੱਕ ਦਰਜਨ ਤੋਂ ਵੱਧ ਮੁਸਲਿਮ ਭਾਈਚਾਰੇ ਦੇ ਪਰਿਵਾਰ ਲੰਬੇ ਸਮੇਂ ਤੋਂ ਰਹਿ ਰਹੇ ਹਨ। ਜਿਨਾਂ ਨੇ ਹੁਣ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਸਾਡੇ ਪਿੰਡ ਅੰਦਰ ਮੁਰਦਿਆਂ ਨੂੰ ਦਫ਼ਨਾਉਣ ਲਈ ਕਬਰਾਂ ਦੀ ਕੋਈ ਜਗ੍ਹਾ ਨਹੀਂ, ਜਦ ਕਿ ਸਾਡੇ ਪਰਿਵਾਰਾਂ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਮੁਰਦੇ ਨੂੰ ਦਫਣਾਉਣ ਲਈ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਹੈ ।ਜਿਸ ਕਰਕੇ ਸਾਨੂੰ ਮੁਰਦਾ ਦਫਨਾਉਣ ਲਈ ਵੀ ਖੱਜਲ ਖੁਆਰ ਹੋਣਾ ਪੈਂਦਾ ਹੈ।

ਪਿੰਡ ਵਾਸੀਆਂ 'ਚ ਰੋਸ: ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪਿੰਡ ਦੀ ਪੰਚਾਇਤ ਨੇ ਸਾਨੂੰ ਆਪਣੇ ਪੱਧਰ 'ਤੇ ਕਬਰਾਂ ਦੀ ਜਗ੍ਹਾ ਦੇ ਦਿੱਤੀ ਸੀ, ਜਿਸ ਵਿੱਚ ਲੋਕ ਆਪਣੇ ਘਰਾਂ ਵਿੱਚ ਹੋਈਆਂ ਅਣਸਖਾਵੀਆਂ ਮੌਤਾਂ ਤੋਂ ਬਾਅਦ ਮੁਰਦਿਆਂ ਨੂੰ ਦਫਨਾ ਦਿੰਦੇ ਸਨ ।ਜਿਸ ਤੋਂ ਬਾਅਦ ਹੁਣ ਉਹ ਕਬਰਾਂ ਵਿੱਚ ਕੋਈ ਮੁਰਦਾ ਦਫਨਾਉਣ ਲਈ ਜਗ੍ਹਾ ਨਹੀਂ ਰਹੀ ਸਗੋਂ ਉਸ ਪੰਚਾਇਤੀ ਜਗ੍ਹਾ ਨੂੰ ਪੰਚਾਇਤ ਵੱਲੋਂ ਠੇਕੇ 'ਤੇ ਦੇ ਦਿੱਤਾ ਹੈ ਅਤੇ ਉਸ ਵਿੱਚ ਫਸਲ ਉਗਾਈ ਜਾ ਰਹੀ ਹੈ।

ਕੋਈ ਸੁਣਵਾਈ ਨਹੀਂ:ਉਹਨਾਂ ਕਿਹਾ ਕਿ ਅਸੀਂ ਕਈ ਵਾਰ ਸਰਪੰਚ ਨੂੰ ਕਹਿ ਚੁੱਕੇ ਹਾਂ ਕਿ ਸਾਡੇ ਇਸ ਮਸਲੇ ਦਾ ਹੱਲ ਕੀਤਾ ਜਾਵੇ, ਜਦ ਕਿ ਇਸ ਪਿੰਡ ਵਿੱਚ ਇੱਕ ਦਰਜਨ ਦੇ ਕਰੀਬ ਮੁਸਲਮ ਭਾਈਚਾਰੇ ਦੇ ਪਰਿਵਾਰ ਰਹਿੰਦੇ ਹਨ। ਅਸੀਂ ਇਸੇ ਪਿੰਡ ਵਿੱਚ ਵੋਟ ਵੀ ਪਾਉਂਦੇ ਹਾਂ ਜਦ ਕਿ ਸਾਨੂੰ ਪਿੰਡ ਦੇ ਵਸਨੀਕ ਹੀ ਨਹੀਂ ਮੰਨਿਆ ਜਾਂਦਾ। ਉਹਨਾਂ ਕਿਹਾ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਵੀ ਮਿਲ ਚੁੱਕੇ ਹਾਂ ਪਰ ਸਾਡੀ ਇਸ ਮੰਗ ਵੱਲ ਕੋਈ ਗੌਰ ਨਹੀਂ ਕਰ ਰਿਹਾ।

ਸਰਪੰਚ ਦਾ ਪੱਖ: ਪਿੰਡ ਬਗਰੌਲ ਦੇ ਰਹਿ ਚੁੱਕੇ ਸਰਪੰਚ ਅਵਤਾਰ ਸਿੰਘ ਤਾਰੀਮਾਨ ਨਾਲ ਜਦ ਇਸ ਸਬੰਧ ਵਿੱਚ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਲੋਕਾਂ ਦੀ ਮੰਗ ਬਿਲਕੁਲ ਜਾਇਜ਼ ਹੈ । ਅਸੀਂ ਆਪਣੇ ਪੱਧਰ 'ਤੇ ਪੰਚਾਇਤ ਦੀ ਜਗ੍ਹਾ ਦੇ ਵਿੱਚੋਂ ਕੁਝ ਜਗ੍ਹਾ ਕਬਰਾਂ ਲਈ ਦੇ ਦਿੱਤੀ ਸੀ ਪ੍ਰੰਤੂ ਉਹ ਕਾਗਜ਼ਾਂ ਵਿੱਚ ਨਹੀਂ ਸੀ ਜੋ ਕਿ ਹੁਣ ਉਹ ਜਗ੍ਹਾ ਦੇ ਵਿੱਚ ਪਾਰਕ ਬਣਾਇਆ ਜਾ ਰਿਹਾ ਅਤੇ ਬਾਕੀ ਜਗ੍ਹਾ ਦੇ ਵਿੱਚ ਫਸਲ ਉਗਾਈ ਜਾ ਰਹੀ ਹੈ । ਉਹਨਾਂ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਜਾਂ ਸਰਕਾਰ ਇਹਨਾਂ ਲੋਕਾਂ ਨੂੰ ਕਾਨੂੰਨੀ ਤਰੀਕੇ ਦੇ ਨਾਲ ਕਬਰਾਂ ਦੀ ਜਗ੍ਹਾ ਅਲਾਟਮੈਂਟ ਨਹੀਂ ਕਰਦੀ ਤਾਂ ਉਦੋਂ ਤੱਕ ਇਹਨਾਂ ਨੂੰ ਇਹ ਮੁਸ਼ਕਿਲ ਖੜੀ ਹੀ ਰਹੇਗੀ। ਉਹਨਾਂ ਕਿਹਾ ਕਿ ਸਰਪੰਚ ਕੋਲ ਕੋਈ ਪਾਵਰ ਨਹੀਂ ਕਿ ਸਰਪੰਚ ਪੰਚਾਇਤੀ ਜਗ੍ਹਾ ਨੂੰ ਕਬਰਾਂ ਲਈ ਦੇ ਸਕੇ । ਉਹਨਾਂ ਸਰਕਾਰ ਅੱਗੇ ਬੇਨਤੀ ਕੀਤੀ ਕਿ ਇਹਨਾਂ ਗਰੀਬ ਲੋਕਾਂ ਦੀ ਇਹ ਗੱਲ ਵੱਲ ਧਿਆਨ ਦਿੱਤਾ ਜਾਵੇ।

ABOUT THE AUTHOR

...view details