ਪੰਜਾਬ

punjab

ਸਕੂਲ ਵੈਨ ਨੀਚੇ ਆਇਆ ਬੱਚਾ, ਮੌਕੇ 'ਤੇ ਹੀ ਮੌਤ; ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸਕੂਲ ਵਿੱਚ ਲਾਇਆ ਧਰਨਾ

By ETV Bharat Punjabi Team

Published : Feb 21, 2024, 8:33 PM IST

ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜੀ ਖੁਰਦ ਵਿੱਚ ਇੱਕ ਮਾਸੂਮ ਬੱਚੇ ਨੂੰ ਸਕੂਲ ਵੈਨ ਨੀਚੇ ਆਉਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ। ਜਿਸ ਦੇ ਰੋਸ਼ ਵਿੱਚ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਅੱਗੇ ਧਰਨਾ ਲਗਾ ਦਿੱਤਾ।

Etv Bharat
Etv Bharat

ਫਤਿਹਗੜ੍ਹ ਸਾਹਿਬ:ਫਤਿਹਗੜ੍ਹ ਸਾਹਿਬ ਦੇ ਪਿੰਡ ਬਲਾੜੀ ਖੁਰਦ ਵਿੱਚ ਇੱਕ ਮਾਸੂਮ ਬੱਚੇ ਨੂੰ ਸਕੂਲ ਵੈਨ ਨੇ ਕੁਚਲ ਦਿੱਤਾ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਗੁੱਸੇ ਵਿੱਚ ਆ ਕੇ ਸਕੂਲ ਵਿੱਚ ਧਰਨਾ ਦਿੱਤਾ ਅਤੇ ਇਨਸਾਫ਼ ਦੀ ਮੰਗ ਕੀਤੀ। ਦੂਜੇ ਪਾਸੇ ਪੁਲਿਸ ਨੇ ਵੈਨ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰਨ ਦਾ ਦਾਅਵਾ ਕੀਤਾ ਹੈ।

8 ਸਾਲ ਦਾ ਸੀ ਜਸਕੀਰਤ: ਮ੍ਰਿਤਕ ਜਸਕੀਰਤ ਸਿੰਘ (8) ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਕੋਟਲਾ ਬਜਵਾੜਾ ਵਿੱਚ ਕੇਜੀ ਵਿੱਚ ਪੜ੍ਹਦਾ ਸੀ। ਬੱਚੇ ਦੇ ਚਾਚਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵੈਨ ਬੱਚੇ ਨੂੰ ਸਕੂਲ ਛੱਡਣ ਲਈ ਪਿੰਡ ਆਈ ਸੀ। ਹਰਕੀਰਤ ਅਤੇ ਉਸ ਦੀ ਵੱਡੀ ਭੈਣ ਵੈਨ ਤੋਂ ਹੇਠਾਂ ਉਤਰ ਗਏ। ਇਸ ਦੌਰਾਨ ਡਰਾਈਵਰ ਨੇ ਵੈਨ ਸਟਾਰਟ ਕਰ ਦਿੱਤੀ। ਹਰਕੀਰਤ ਦੀ ਭੈਣ ਨੇ ਛਾਲ ਮਾਰ ਦਿੱਤੀ। ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਹਰਕੀਰਤ ਵੈਨ ਦੇ ਅਗਲੇ ਟਾਇਰਾਂ ਹੇਠ ਆ ਗਿਆ। ਜਦੋਂ ਤੱਕ ਬੱਚੇ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਪਰਿਵਾਰਕ ਮੈਂਬਰਾਂ ਨੇ ਡਰਾਇਵਰ ਅਤੇ ਕੰਡਕਟਰ ਤੇ ਲਗਾਏ ਇਲਜ਼ਾਮ: ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਹਾਦਸੇ ਪਿੱਛੇ ਡਰਾਈਵਰ ਅਤੇ ਕੰਡਕਟਰ ਦੋਵਾਂ ਦਾ ਹੀ ਕਸੂਰ ਹੈ। ਸਕੂਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚੇ ਨੂੰ ਛੱਡ ਕੇ ਸੜਕ ਪਾਰ ਕਰਨ ਵਿਚ ਮਦਦ ਕਰੇ। ਜੇਕਰ ਬੱਚਾ ਵੈਨ ਦੇ ਕੋਲ ਸੀ ਤਾਂ ਡਰਾਈਵਰ ਅਤੇ ਕੰਡਕਟਰ ਨੇ ਧਿਆਨ ਕਿਉਂ ਨਹੀਂ ਰੱਖਿਆ। ਇਸ ਲਾਪਰਵਾਹੀ ਨੇ ਉਸ ਦੇ ਘਰ ਦਾ ਚਿਰਾਗ ਬੁਝਾ ਦਿੱਤਾ। ਦੋਵਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਹਿਰਾਸਤ ਵਿੱਚ ਲਏ ਡਰਾਈਵਰ ਅਤੇ ਕੰਡਕਟਰ:ਏਐਸਆਈ ਬਲਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸਕੂਲ ਵੈਨ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨੇ ਮੰਨੀ ਗਲਤੀ: ਦੂਜੇ ਪਾਸੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਦੇਵ ਸਿੰਘ ਨੇ ਮੰਨਿਆ ਕਿ ਉਨ੍ਹਾਂ ਦੇ ਡਰਾਈਵਰ ਦੀ ਗਲਤੀ ਸੀ। ਉਹ ਇਸ ਮਾਮਲੇ ਵਿੱਚ ਪਰਿਵਾਰ ਦੇ ਨਾਲ ਹੈ। ਡਰਾਈਵਰ ਖਿਲਾਫ ਜੋ ਵੀ ਕਾਰਵਾਈ ਕੀਤੀ ਜਾਵੇ, ਉਹ ਹੋਣੀ ਚਾਹੀਦੀ ਹੈ।

ABOUT THE AUTHOR

...view details