ਪੰਜਾਬ

punjab

ਲੁਧਿਆਣਾ ਵਿਖੇ ਦੋ ਗੁੱਟਾਂ ਵਿਚਕਾਰ ਖੂਨੀ ਝੜਪ; ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

By ETV Bharat Punjabi Team

Published : Feb 22, 2024, 12:57 PM IST

ਲੁਧਿਆਣਾ ਵਿਖੇ ਦੋ ਨੌਜਵਾਨਾਂ ਦੇ ਦੋ ਗਰੁੱਪਾਂ ਵਿਚਕਾਰ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿੱਚ ਪੁਲਿਸ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ। ਸੀਸੀਟੀਵੀ ਤਸਵੀਰਾਂ ਵਿੱਚ ਹਥਿਆਰ ਫੜ੍ਹੀ ਘੁੰਮਦੇ ਅਣਪਛਾਤੇ ਹਮਲਾਵਰ ਸਾਫ ਵਿਖਾਈ ਦੇ ਰਹੇ ਹਨ।

A bloody clash between two factions at Ludhiana
ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

ਆਕਰਸ਼ੀ ਜੈਨ, ਏਸੀਪੀ

ਲੁਧਿਆਣਾ: ਜ਼ਿਲ੍ਹੇ ਦੇ ਕੇਂਦਰੀ ਇਲਾਕੇ ਵਿੱਚ ਮੰਗਲਵਾਰ ਰਾਤ ਦੋ ਗੁੱਟਾਂ ਵਿਚਕਾਰ ਲੜਾਈ ਹੋਣ ਦੀ ਖਬਰ ਹੈ, ਜਿਸ ਦੀਆਂ ਕੁੱਝ ਸੀਸੀਟੀਵੀ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਦੋ ਗੁੱਟਾਂ ਵਿਚਕਾਰ ਗੈਂਗਵਾਰ ਹੋਈ ਹੈ। ਦੋਵਾਂ ਪਾਸੋਂ ਇੱਕ ਦੂਜੇ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਗੋਲੀਆਂ ਵੀ ਚੱਲੀਆਂ ਹਨ। ਇੱਕ ਪਾਸੇ ਅੰਕੁਰ ਗੈਂਗ ਅਤੇ ਦੂਜੇ ਪਾਸੇ ਸ਼ੁਭ ਮਰੋੜਾ ਉਰਫ ਮੋਟਾ ਗੈਂਗ ਵਿਚਕਾਰ ਇਹ ਝਗੜੇ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਨੇ ਕੁਝ ਵੀ ਸਾਫ ਦੱਸਣ ਤੋਂ ਇਨਕਾਰ ਕੀਤਾ ਹੈ ਅਤੇ ਇਹੀ ਕਿਹਾ ਹੈ ਕਿ ਉਹ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਪੂਰੇ ਮਾਮਲੇ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ।




ਸੀਸੀਟੀਵੀ ਕੈਮਰੇ ਵੀ ਤੋੜੇ:ਇਸ ਝਗੜੇ ਦੇ ਵਿੱਚ ਦੋ ਨੌਜਵਾਨ ਜ਼ਖਮੀ ਵੀ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਦੇ ਸਿਰ ਉੱਤੇ ਸੱਟ ਲੱਗੀ ਹੈ। ਮੁਲਜ਼ਮਾਂ ਦਾ ਜਿਸ ਥਾਂ ਉੱਤੇ ਝਗੜਾ ਹੋਇਆ, ਉੱਥੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਹਨ। ਪੁਲਿਸ ਲਗਾਤਾਰ ਇਲਾਕੇ ਦੇ ਵਿੱਚ ਲੱਗੇ ਕੈਮਰੇ ਖੰਗਾਲ ਰਹੀ ਹੈ। ਲੁਧਿਆਣਾ ਕੇਂਦਰੀ ਦੀ ਏਸੀਪੀ ਨੇ ਕਿਹਾ ਹੈ ਕਿ ਫਿਲਹਾਲ ਅਸੀਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦੇ ਅਸੀਂ ਪੂਰੇ ਮਾਮਲੇ ਨੂੰ ਵੈਰੀਫਾਈ ਕਰ ਰਹੇ ਹਾਂ। ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਦੋ ਨੌਜਵਾਨ ਜ਼ਖਮੀ ਹਨ ਅਤੇ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ ਤਾਂ ਉਨ੍ਹਾਂ ਨੇ ਉਸ ਉੱਤੇ ਵੀਬੋਲਣ ਤੋਂ ਇਨਕਾਰ ਕਰ ਦਿੱਤਾ। ਜਿਹੜੇ ਨੌਜਵਾਨ ਜ਼ਖਮੀ ਹੋਏ ਹਨ ਉਹਨਾਂ ਵਿੱਚੋਂ ਇੱਕ ਦੇ ਗੋਲੀ ਲੱਗਣ ਦੀ ਵੀ ਖਬਰ ਹੈ। ਦੱਸ ਦਈਏ ਕਿ ਸ਼ੁਭਮ ਕਰੀਬ ਦੋ ਮਹੀਨੇ ਪਹਿਲਾਂ ਹੀ ਜ਼ਮਾਨਤ ਉੱਤੇ ਬਾਹਰ ਆਇਆ ਹੈ।



ਜਲਦ ਪ੍ਰੈਸ ਕਾਨਫਰੰਸ ਕਰ ਸਕਦੀ ਹੈ ਪੁਲਿਸ:ਪੁਲਿਸ ਨੇ ਇਹ ਜਰੂਰ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਸਬੰਧੀ ਪੁਲਿਸ ਵੱਡਾ ਖੁਲਾਸਾ ਕਰੇਗੀ। ਪੁਲਿਸ ਵੱਲੋਂ ਕੁਝ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਪੁਲਿਸ ਨੇ ਫਿਲਹਲ ਇਸ ਮਾਮਲੇ ਉੱਤੇ ਕੋਈ ਵੀ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਹੈ, ਪਰ ਜਲਦ ਹੀ ਸੀਨੀਅਰ ਅਫਸਰ ਇਸ ਸਬੰਧੀ ਕੋਈ ਵੱਡੀ ਪ੍ਰੈਸ ਕਾਨਫਰੰਸ ਕਰਕੇ ਖੁਲਾਸੇ ਕਰ ਸਕਦੇ ਹਨ।




ABOUT THE AUTHOR

...view details