ਪੰਜਾਬ

punjab

ਲੁਧਿਆਣਾ ਕੋਚਰ ਮਾਰਕੀਟ ਤੋਂ ਹੋਈ ਲੁੱਟ-ਖੋਹ ਦੇ ਮਾਮਲੇ ਵਿੱਚ 4 ਮੁਲਜ਼ਮ ਗ੍ਰਿਫਤਾਰ - Car robbery in Ludhiana

By ETV Bharat Punjabi Team

Published : Apr 8, 2024, 8:03 PM IST

Car robbery in Ludhiana: ਲੁਧਿਆਣਾ ਕੋਚਰ ਮਾਰਕੀਟ ਤੋਂ ਹੋਈ ਗੱਡੀ ਦੀ ਲੁੱਟ-ਖੋਹ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾਇਆ ਗਿਆ ਹੈ। ਏਸੀਪੀ ਜਤਿਨ ਬਾਂਸਲ ਨੇ ਮਾਮਲੇ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਪੜ੍ਹੋ ਪੂਰੀ ਖ਼ਬਰ...

Car robbery in Ludhiana
ਲੁਧਿਆਣਾ ਕੋਚਰ ਮਾਰਕੀਟ ਤੋਂ ਹੋਈ ਲੁੱਟ-ਖੋਹ ਦੇ ਮਾਮਲੇ ਵਿੱਚ 4 ਮੁਲਜ਼ਮ ਗ੍ਰਿਫਤਾਰ

ਲੁਧਿਆਣਾ ਕੋਚਰ ਮਾਰਕੀਟ ਤੋਂ ਹੋਈ ਲੁੱਟ-ਖੋਹ ਦੇ ਮਾਮਲੇ ਵਿੱਚ 4 ਮੁਲਜ਼ਮ ਗ੍ਰਿਫਤਾਰ

ਲੁਧਿਆਣਾ:ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਪਤੀ ਪਤਨੀ ਦੀ ਕਾਰ ਦੀ ਕੋਚਰ ਮਾਰਕੀਟ ਵਿੱਚ ਹੋਈ ਲੁੱਟ-ਖੋਹ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ, 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ’ਚ 2 ਸਕਰੇਪਰ ਅਤੇ 2 ਸਨੈਚਰ ਇਨ੍ਹਾਂ ਦੀ ਸ਼ਨਾਖ਼ਤ ਗੁਰਦੇਵ ਸਿੰਘ, ਹਰਦੇਵ ਸਿੰਘ, ਜਸਵਿੰਦਰ ਸਿੰਘ ਅਤੇ ਅਜੈ ਤਨੇਜਾ ਵਜੋਂ ਹੋਈ ਹੈ। ਲੁਧਿਆਣਾ ਪੁਲਿਸ ਦੇ ਏ ਸੀ ਪੀ ਸਿਵਿਲ ਲਾਇੰਜ਼ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ 5 ਨੂੰ ਅਸੀਂ ਮੁੱਖ ਮੁਲਜ਼ਮ ਗੁਰਦੇਵ ਅਤੇ ਹੈਰੀ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਇਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦਾ ਗੈਂਗ ਹੈ ਜੋ ਕਿ ਵਾਰਦਾਤਾਂ ’ਚ ਗੱਡੀਆਂ ਦੀ ਲੁੱਟ-ਖੋਹ ਕਰਕੇ ਇਸਤੇਮਾਲ ਕਰਦੇ ਸੀ ਜਦੋਂ ਕਿ ਉਸ ਤੋਂ ਬਾਅਦ ਕਾਰ ਨੂੰ ਸਕ੍ਰੇਪ 'ਚ ਵੇਚ ਦਿੰਦੇ ਸਨ।

ਇੱਕ ਹੋਰ ਚੋਰੀ ਦੀ ਕਾਰ ਬਰਾਮਦ ਕੀਤੀ: ਪੁਲਿਸ ਨੇ ਦੱਸਿਆ ਕੇ ਜਿਸ ਸਕਰੇਪ ਕਰਨ ਵਾਲੇ 2 ਨੂੰ ਇਹ ਗੱਡੀਆਂ ਵੇਚਦੇ ਸਨ ਉਨ੍ਹਾਂ ਨੂੰ ਗ੍ਰਿਫਤਾਰ ਕੇ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਕੋਚਰ ਮਾਰਕੀਟ 'ਚ ਜਿਹੜੀ ਗੱਡੀ ਦੀ ਚੋਰੀ ਕੀਤੀ ਸੀ ਇਸ ਨੂੰ ਖੁਰਦ-ਪੁਰਦ ਕਰ ਚੁੱਕੇ ਸਨ। ਪੁਲਿਸ ਨੇ ਇਨ੍ਹਾਂ ਤਾਂ ਇੱਕ ਹੋਰ ਚੋਰੀ ਦੀ ਕਾਰ ਬਰਾਮਦ ਕੀਤੀ ਹੈ। ਹਾਲਾਂਕਿ ਫਿਲਹਾਲ ਇਨ੍ਹਾਂ ਤੋਂ ਕੋਈ ਅਸਲਾ ਬਰਾਮਦ ਨਹੀਂ ਹੋਇਆ। ਸਾਰੇ ਜ਼ਿਆਦਤਰ ਫਿਰੋਜ਼ਪੁਰ ਆਦਿ ਇਲਾਕਿਆਂ ਚ ਇਹ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ। ਮੁੱਖ ਮੁਲਜ਼ਮ ਲੁਧਿਆਣਾ ਤੋਂ 2 ਸਕਰੇਪ ਕਰਨ ਵਾਲੇ ਮੋਗਾ ਤੋਂ ਕਾਬੂ ਕੀਤੇ ਨੇ।

ਇਸ ਕੇਸ 'ਚ ਹਾਲੇ 2 ਹੋਰ ਮੁਲਜ਼ਮ: ਏਸੀਪੀ ਨੇ ਕਿਹਾ ਕਿ ਇਹ ਪਹਿਲਾਂ ਵੀ ਕਈ ਅਜਿਹੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਇਨ੍ਹਾਂ ਮੁਲਜ਼ਮਾਂ ਤੋਂ ਇਲਾਵਾ ਇਸ ਕੇਸ 'ਚ ਹਾਲੇ 2 ਹੋਰ ਮੁਲਜ਼ਮ ਲੋੜੀਂਦਾ ਹਨ। ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ। ਏਸੀਪੀ ਨੇ ਕਿਹਾ ਕਿ ਇਕ ਸਕ੍ਰੈਪ ਕਰਨ ਵਾਲੇ ਦੀ ਵੀ ਉਨ੍ਹਾਂ ਨੂੰ ਹੋਰ ਭਾਲ ਹੈ। ਪੁਲਿਸ ਨੇ ਕਿਹਾ ਕਿ ਇਹ ਮਾਮਲਾ ਕਾਫੀ ਸੁਰਖੀਆਂ ਚ ਬਣਿਆ ਹੋਇਆ ਸੀ। ਲੋਕਾਂ ਚ ਡਰ ਦਾ ਮਾਹੌਲ ਸੀ। ਹਾਲਾਂਕਿ ਪੁਲਿਸ ਲੁਧਿਆਣਾ ਤੋਂ ਚੋਰੀ ਕੀਤੀ ਗੱਡੀ ਬਰਾਮਦ ਨਹੀਂ ਕਰ ਸਕੀ। ਪਰ ਪੁਲਿਸ ਨੇ ਇਨ੍ਹਾਂ ਤੋਂ ਇੱਕ ਹੋਰ ਕਾਰ ਬਰਾਮਦ ਕੀਤੀ ਹੈ।

ABOUT THE AUTHOR

...view details