ਪੰਜਾਬ

punjab

WPL 2024: ਅਮੇਲੀਆ ਕੇਰ ਦੇ ਸਾਹਮਣੇ ਨਹੀਂ ਚੱਲੀ ਗੁਜਰਾਤ ਜਾਇੰਟਸ , ਮੁੰਬਈ ਇੰਡੀਅਨਜ਼ ਨੇ 5 ਵਿਕਟਾਂ ਨਾਲ ਜਿੱਤਿਆ ਮੈਚ

By ETV Bharat Sports Team

Published : Feb 26, 2024, 6:42 PM IST

ਮਹਿਲਾ ਪ੍ਰੀਮੀਅਰ ਲੀਗ ਦਾ ਤੀਜਾ ਮੈਚ ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਜਾਇੰਟਸ ਵਿਚਾਲੇ ਖੇਡਿਆ ਗਿਆ। ਮੁੰਬਈ ਇੰਡੀਅਨਜ਼ ਨੇ ਇਹ ਮੈਚ ਜਿੱਤ ਲਿਆ ਹੈ। ਮੁੰਬਈ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਪੜ੍ਹੋ ਪੂਰੀ ਖਬਰ.......

wpl 2024mumbai indians beat gujarat giants by five wickets amelia kerr become player of the match
WPL 2024: ਅਮੇਲੀਆ ਕੇਰ ਦੇ ਸਾਹਮਣੇ ਨਹੀਂ ਚੱਲੀ ਗੁਜਰਾਤ ਜਾਇੰਟਸ , ਮੁੰਬਈ ਇੰਡੀਅਨਜ਼ ਨੇ 5 ਵਿਕਟਾਂ ਨਾਲ ਜਿੱਤਿਆ ਮੈਚ

ਬੈਂਗਲੁਰੂ:ਮਹਿਲਾ ਪ੍ਰੀਮੀਅਰ ਲੀਗ (WPL) 2024 ਦੇ ਐੱਮ. ਚਿੰਨਾਸਵਾਮੀ ਸਟੇਡੀਅਮ 'ਚ ਐਤਵਾਰ ਨੂੰ ਖੇਡੇ ਗਏ ਤੀਜੇ ਮੈਚ 'ਚ ਮੁੰਬਈ ਇੰਡੀਅਨਜ਼ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੁੰਬਈ ਇੰਡੀਅਨਜ਼ ਲਈ ਅਮੇਲੀਆ ਕੇਰ ਨੇ 17 ਦੌੜਾਂ 'ਤੇ 4 ਵਿਕਟਾਂ ਅਤੇ ਬੱਲੇ ਨਾਲ 31 ਦੌੜਾਂ ਦੇ ਕੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਗੇਂਦਬਾਜ਼ ਸ਼ਬਨੀਮ ਇਸਮਾਈਲ (3-18) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 11 ਗੇਂਦਾਂ ਬਾਕੀ ਰਹਿੰਦਿਆਂ ਹਰਾ ਦਿੱਤਾ।

ਪਹਿਲੇ ਓਵਰ 'ਚ ਹੀ ਸਫਲਤਾ : ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਮੁੰਬਈ ਦੀ ਟੀਮ ਨੂੰ ਪਹਿਲੇ ਓਵਰ 'ਚ ਹੀ ਸਫਲਤਾ ਮਿਲੀ, ਸ਼ਬਨੀਮ ਇਸਮਾਈਲ ਨੇ ਸ਼ੁਰੂਆਤੀ ਓਵਰ ਦੀ ਚੌਥੀ ਗੇਂਦ 'ਤੇ ਤਜਰਬੇਕਾਰ ਵੇਦਾ ਕ੍ਰਿਸ਼ਨਾਮੂਰਤੀ ਨੂੰ ਜ਼ੀਰੋ 'ਤੇ ਪੈਵੇਲੀਅਨ ਭੇਜ ਦਿੱਤਾ। ਗੁਜਰਾਤ ਜਾਇੰਟਸ ਦੇ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਦੇ ਰਹੇ। ਅਤੇ 20 ਓਵਰਾਂ 'ਚ 126 ਦੌੜਾਂ ਹੀ ਬਣਾ ਸਕੀ। ਗੁਜਰਾਤ ਲਈ ਤਨੁਜਾ ਕੰਵਰ ਨੇ 28 ਦੌੜਾਂ, ਕੈਥਰੀਨ ਬ੍ਰਾਈਸ ਨੇ ਨਾਬਾਦ 25 ਅਤੇ ਕਪਤਾਨ ਬੇਥ ਮੂਨੀ ਨੇ 24 ਦੌੜਾਂ ਬਣਾਈਆਂ। ਐਸ਼ਲੇ ਗਾਰਡਨਰ ਦਾ ਵਿਕਟ ਮੁੰਬਈ ਦੇ ਗੇਂਦਬਾਜ਼ ਕੇਰ ਨੇ ਲਿਆ ਜਿਸ ਨੇ 19 ਦੌੜਾਂ ਬਣਾਈਆਂ।

ਮਹਿਲਾ ਪ੍ਰੀਮੀਅਰ ਲੀਗ ਦਾ ਆਪਣਾ ਦੂਜਾ ਮੈਚ ਜਿੱਤਣ ਲਈ, ਮੁੰਬਈ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 11 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਹਾਸਲ ਕੀਤੀ। 127 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਅਜੇਤੂ 46 ਅਤੇ ਕੇਰ ਦੀਆਂ 25 ਗੇਂਦਾਂ ਵਿੱਚ 31 ਦੌੜਾਂ ਦੀ ਬਦੌਲਤ ਜਿੱਤ ਹਾਸਲ ਕੀਤੀ।

ਮੁੰਬਈ ਇੰਡੀਅਨਜ਼ ਨੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਹਾਲਾਂਕਿ ਉਸ ਨੂੰ ਸ਼ੁਰੂਆਤ 'ਚ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸਲਾਮੀ ਬੱਲੇਬਾਜ਼ ਯਸਤਿਕਾ ਭਾਟੀਆ ਅਤੇ ਹੇਲੀ ਮੈਥਿਊਜ਼ 21 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ। ਅੱਠਵੇਂ ਓਵਰ ਵਿੱਚ ਟੀਮ ਦਾ ਸਕੋਰ 49/3 ਸੀ ਜਦੋਂ ਨੈਟ ਸਾਇਵਰ-ਬਰੰਟ 22 ਦੌੜਾਂ ਦੇ ਸਕੋਰ 'ਤੇ ਸਿੰਗਲ ਵਿੱਚ ਰਨ ਆਊਟ ਹੋ ਗਈ। ਹਰਮਨਪ੍ਰੀਤ ਅਤੇ ਅਮੇਲੀਆ ਕੇਰ ਨੇ ਚੌਥੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਵੱਲ ਲੈ ਕੇ ਗਏ।

ABOUT THE AUTHOR

...view details