ਪੰਜਾਬ

punjab

ਗਰਮੀਆਂ ਦੇ ਮੌਸਮ 'ਚ ਗਰਭਵਤੀ ਔਰਤਾਂ ਲਈ ਇਹ 5 ਚੀਜ਼ਾਂ ਹੋ ਸਕਦੀਆਂ ਨੇ ਫਾਇਦੇਮੰਦ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ - Foods To Eat During Pregnancy

By ETV Bharat Health Team

Published : Apr 4, 2024, 1:17 PM IST

Summer Foods To Eat During Pregnancy: ਗਰਭਵਤੀ ਔਰਤਾਂ ਲਈ ਨੌ ਮਹੀਨੇ ਬਹੁਤ ਖਾਸ ਹੁੰਦੇ ਹਨ। ਅਜਿਹੇ 'ਚ ਹੁਣ ਗਰਮੀਆ ਦੇ ਮੌਸਮ ਆਉਣ ਵਾਲੇ ਹਨ। ਇਸ ਮੌਸਮ 'ਚ ਗਰਭਵਤੀ ਔਰਤਾਂ ਨੂੰ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

Summer Foods To Eat During Pregnancy
Summer Foods To Eat During Pregnancy

ਹੈਦਰਾਬਾਦ:ਗਰਮੀਆਂ ਦੇ ਮੌਸਮ ਸ਼ੁਰੂ ਹੋਣ ਵਾਲੇ ਹਨ। ਇਸ ਮੌਸਮ 'ਚ ਕਈ ਬਿਮਾਰੀਆ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਗਰਮੀਆਂ 'ਚ ਗਰਭਵਤੀ ਔਰਤਾਂ ਨੂੰ ਆਪਣਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਬਦਲਦੇ ਮੌਸਮ ਦੌਰਾਨ ਜੀਵਨਸ਼ੈਲੀ 'ਚ ਵੀ ਬਦਲਾਅ ਹੁੰਦਾ ਹੈ, ਜਿਸਦੇ ਚਲਦਿਆ ਗਰਭਵਤੀ ਔਰਤਾਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੀਆਂ ਹਨ।

ਗਰਭਵਤੀ ਔਰਤਾਂ ਦੀ ਖੁਰਾਕ:

ਤਰਬੂਜ: ਗਰਭਵਤੀ ਔਰਤਾਂ ਤਰਬੂਜ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੀਆਂ ਹਨ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਹੋਰ ਵੀ ਕਈ ਸਿਹਤ ਲਾਭ ਮਿਲਦੇ ਹਨ।

ਡਰਾਈ ਫਰੂਟਸ: ਗਰਮੀਆ ਦੇ ਮੌਸਮ 'ਚ ਗਰਭਵਤੀ ਔਰਤਾਂ ਬਦਾਮ, ਅਖਰੋਟ, ਚੀਆ ਬੀਜ ਅਤੇ ਅਲਸੀ ਵਰਗੇ ਡਰਾਈ ਫਰੂਟਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੀਆਂ ਹਨ। ਇਨ੍ਹਾਂ ਡਰਾਈ ਫਰੂਟਸ 'ਚ ਸਿਹਤਮੰਦ ਫੈਟ, ਪ੍ਰੋਟੀਨ, ਵਿਟਾਮਿਨ-ਈ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਦਹੀ:ਗਰਭਵਤੀ ਔਰਤਾਂ ਨੂੰ ਦਹੀ ਜ਼ਰੂਰ ਖਾਣਾ ਚਾਹੀਦਾ ਹੈ। ਇਸ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਅੱਜ ਤੋਂ ਹੀ ਦਹੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ।

ਖੀਰਾ: ਖੀਰੇ ਨੂੰ ਗਰਮੀਆਂ ਦੇ ਮੌਸਮ 'ਚ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਗਰਭਵਤੀ ਔਰਤਾਂ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੀਆਂ ਹਨ। ਇਸ ਲਈ ਸਵੇਰ ਅਤੇ ਦੁਪਹਿਰ ਦੌਰਾਨ ਤੁਸੀਂ ਖੀਰੇ ਦੀ ਸਮੂਦੀ ਬਣਾ ਕੇ ਪੀ ਸਕਦੇ ਹੋ।

ਨਾਰੀਅਲ ਪਾਣੀ: ਨਾਰੀਅਲ ਪਾਣੀ ਨੂੰ ਗਰਭਵਤੀ ਔਰਤਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਨਾਰੀਅਲ ਪਾਣੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ ਤੁਸੀਂ ਦਿਨ 'ਚ ਇੱਕ ਜਾਂ ਦੋ ਨਾਰੀਅਲ ਪਾਣੀ ਪੀ ਸਕਦੇ ਹੋ।

ABOUT THE AUTHOR

...view details