ਪੰਜਾਬ

punjab

ਗਰਮੀਆਂ ਦੇ ਮੌਸਮ 'ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਹਿਣਾ ਚਾਹੁੰਦੇ ਹੋ ਦੂਰ, ਤਾਂ ਅਪਣਾਓ ਇਹ ਟਿਪਸ - Summer Skin Care Tips

By ETV Bharat Health Team

Published : Apr 8, 2024, 12:45 PM IST

Summer Skin Care Tips: ਗਰਮੀਆਂ ਦੇ ਮੌਸਮ 'ਚ ਸਿਹਤ ਦੇ ਨਾਲ-ਨਾਲ ਚਮੜੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਅਜਿਹੇ ਮੌਸਮ 'ਚ ਚਮੜੀ ਨੂੰ ਸਿਹਤਮੰਦ ਰੱਖਣ ਲਈ ਖੁਦ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਕੁਝ ਟਿਪਸ ਅਜ਼ਮਾ ਸਕਦੇ ਹੋ।

Summer Skin Care Tips
Summer Skin Care Tips

ਹੈਦਰਾਬਾਦ: ਗਰਮੀਆਂ ਦੇ ਮੌਸਮ ਆਉਣ ਵਾਲੇ ਹਨ। ਇਸ ਮੌਸਮ 'ਚ ਲੋਕ ਚਮੜੀ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਲੋਕ ਜ਼ਿਆਦਾਤਰ ਆਪਣੇ ਚਿਹਰੇ ਨੂੰ ਸਿਹਤਮੰਦ ਰੱਖਣ ਲਈ ਕ੍ਰੀਮ, ਟੋਨਰ, ਫੇਸ ਪੈਕ, ਸੀਰਮ ਆਦਿ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਹੋਰ ਵੀ ਨੁਕਸਾਨ ਹੋ ਸਕਦਾ ਹੈ। ਇਸ ਲਈ ਤੁਸੀਂ ਕੁਦਰਤੀ ਤਰੀਕਿਆਂ ਨਾਲ ਆਪਣੇ ਚਮੜੀ ਨੂੰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਨਾਲ ਫਿਣਸੀਆਂ, ਡਾਰਕ ਸਰਕਲ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕੇਗਾ।

ਗਰਮੀਆਂ ਦੇ ਮੌਸਮ 'ਚ ਚਮੜੀ ਦੀ ਦੇਖਭਾਲ:

  1. ਚਿਹਰੇ ਤੋਂ ਧੂੜ ਦੇ ਕਣਾਂ, ਬਲੈਕ ਹੈਡਸ ਅਤੇ ਡੈੱਡ ਸੈੱਲਸ ਨੂੰ ਹਟਾਉਣ ਲਈ ਸਭ ਤੋਂ ਪਹਿਲਾ ਗਰਮ ਪਾਣੀ 'ਚ ਰੋਜ ਵਾਟਰ ਅਤੇ ਨਾਰੀਅਲ ਦਾ ਦੁੱਧ ਮਿਕਸ ਕਰ ਲਓ ਅਤੇ ਇਸਨੂੰ 5 ਤੋਂ 7 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਰੱਖੋ। ਫਿਰ ਆਪਣੇ ਮੂੰਹ ਨੂੰ ਧੋ ਲਓ।
  2. ਨਾਰੀਅਲ ਦੇ ਦੁੱਧ 'ਚ ਐਲੋਵੇਰਾ ਜੈੱਲ ਮਿਕਸ ਕਰਕੇ ਚਿਹਰੇ ਅਤੇ ਗਰਦਨ 'ਤੇ ਮਸਾਜ ਕਰੋ। ਫਿਰ 5 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਨਾਲ ਟੈਨਿੰਗ ਦੀ ਸਮੱਸਿਆ ਖਤਮ ਹੋ ਜਾਵੇਗੀ।
  3. ਨਾਰੀਅਲ ਦੇ ਦੁੱਧ 'ਚ ਸ਼ਹਿਦ, ਸ਼ੂਗਰ ਅਤੇ ਓਟਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਫਿਰ ਇਸਨੂੰ ਚਿਹਰੇ 'ਤੇ ਲਗਾ ਕੇ ਮਸਾਜ ਕਰੋ। ਇਸ ਨਾਲ ਡੈੱਡ ਸੈੱਲਾਂ ਨੂੰ ਸਾਫ਼ ਕਰਨ ਅਤੇ ਚਿਹਰੇ ਨੂੰ ਚਮਕਦਾਰ ਬਣਾਉਣ 'ਚ ਮਦਦ ਮਿਲੇਗੀ।
  4. ਚਮੜੀ ਨੂੰ ਸਿਹਤਮੰਦ ਬਣਾਉਣ ਲਈ ਕੁਝ ਸਮੇਂ ਤੱਕ ਚਿਹਰੇ ਦੀ ਮਸਾਜ ਕਰੋ। ਇਸ ਲਈ ਤੁਸੀਂ ਨਾਰੀਅਲ ਦੇ ਦੁੱਧ 'ਚ ਹਲਦੀ ਪਾਊਡਰ, ਸ਼ਹਿਦ ਅਤੇ ਵਿਟਾਮਿਨ-ਈ ਦੇ ਕੈਪਸੁਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫਿਰ ਇਸ ਨਾਲ ਥੋੜੀ ਦੇਰ ਮਸਾਜ ਕਰੋ। ਇਸਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ ਅਤੇ ਬਾਅਦ ਵਿੱਚ ਨਾਰਮਲ ਪਾਣੀ ਨਾਲ ਮੂੰਹ ਧੋ ਲਓ।
  5. ਗਰਮੀਆਂ ਦੇ ਮੌਸਮ 'ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਨਾਰੀਅਲ ਦੇ ਦੁੱਧ 'ਚ ਸ਼ਹਿਦ, ਚੌਲਾਂ ਦਾ ਆਟਾ ਅਤੇ ਗੁਲਾਬ ਜੈੱਲ ਨੂੰ ਮਿਕਸ ਕਰਕੇ ਪੇਸਟ ਤਿਆਰ ਕਰ ਲਓ ਅਤੇ ਆਪਣੇ ਚਿਹਰੇ 'ਤੇ ਲਗਾਓ। ਫਿਰ ਨਾਰਮਲ ਪਾਣੀ ਨਾਲ ਮੂੰਹ ਨੂੰ ਧੋ ਲਓ।

ABOUT THE AUTHOR

...view details