ਪੰਜਾਬ

punjab

ਬਦਲਦੇ ਮੌਸਮ ਕਾਰਨ ਜ਼ੁਕਾਮ ਅਤੇ ਖੰਘ ਦਾ ਹੋ ਗਏ ਹੋ ਸ਼ਿਕਾਰ, ਤਾਂ ਅਜ਼ਮਾਓ ਇਹ 6 ਘਰੇਲੂ ਨੁਸਖੇ - Health Tips

By ETV Bharat Health Team

Published : Apr 13, 2024, 3:00 PM IST

Health Tips: ਬਦਲਦੇ ਮੌਸਮ ਕਾਰਨ ਵਾਈਰਲ ਇੰਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ, ਜਿਸ ਕਾਰਨ ਲੋਕ ਖੰਘ ਅਤੇ ਜ਼ੁਕਾਮ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਸਮੱਸਿਆ ਤੋ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

Health Tips
Health Tips

ਹੈਦਰਾਬਾਦ: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਬਦਲਦੇ ਮੌਸਮ 'ਚ ਲੋਕ ਵਾਈਰਲ ਇੰਨਫੈਕਸ਼ਨ ਦਾ ਜਲਦੀ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਤੁਹਾਨੂੰ ਖੰਘ ਅਤੇ ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ, ਜਿਸ ਕਾਰਨ ਰੋਜ਼ ਦੇ ਕੰਮ ਪ੍ਰਭਾਵਿਤ ਹੁੰਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਲੋਕ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ, ਕੁਝ ਘਰੇਲੂ ਨੁਸਖੇ ਅਜ਼ਮਾ ਕੇ ਵੀ ਤੁਸੀਂ ਖੰਘ ਅਤੇ ਜ਼ੁਕਾਮ ਤੋਂ ਰਾਹਤ ਪਾ ਸਕਦੇ ਹੋ।

ਖੰਘ ਅਤੇ ਜ਼ੁਕਾਮ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:

ਹਾਈਡ੍ਰੇਸ਼ਨ: ਜੇਕਰ ਤੁਸੀਂ ਸਰਦੀ ਅਤੇ ਜ਼ੁਕਾਮ ਤੋਂ ਪਰੇਸ਼ਾਨ ਹੋ, ਤਾਂ ਹਾਈਡ੍ਰੇਸ਼ਨ ਦਾ ਧਿਆਨ ਰੱਖੋ। ਗਰਮੀਆਂ 'ਚ ਖੁਦ ਨੂੰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰੋ। ਖੁਦ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ, ਹਰਬਲ ਚਾਹ ਅਤੇ ਸੂਪ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਨਾਲ ਖਰਾਸ਼ ਨੂੰ ਸ਼ਾਂਤ ਕਰਨ 'ਚ ਮਦਦ ਮਿਲੇਗੀ।

ਅਦਰਕ ਦੀ ਚਾਹ: ਅਦਰਕ 'ਚ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਗਲੇ ਦੀ ਖਰਾਸ਼ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ ਅਤੇ ਖੰਘ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਅਜਿਹੇ 'ਚ ਤੁਸੀਂ ਤਾਜ਼ੇ ਅਦਰਕ ਦੇ ਟੁੱਕੜਿਆਂ ਨੂੰ ਗਰਮ ਪਾਣੀ 'ਚ ਮਿਲਾ ਕੇ ਚਾਹ ਪੀ ਸਕਦੇ ਹੋ।

ਹਲਦੀ ਵਾਲਾ ਦੁੱਧ: ਹਲਦੀ 'ਚ ਸਾੜ-ਵਿਰੋਧੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਲਈ ਗਰਮ ਦੁੱਧ 'ਚ ਹਲਦੀ ਮਿਲਾ ਕੇ ਪੀਣ ਨਾਲ ਗਲੇ ਦੀ ਖਰਾਸ਼ ਨੂੰ ਸ਼ਾਂਤ ਕਰਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।

ਲਸਣ:ਲਸਣ 'ਚ ਐਂਟੀ ਬੈਕਟੀਰੀਅਲ ਅਤੇ ਐਂਟੀ-ਵਾਈਰਲ ਗੁਣ ਪਾਏ ਜਾਂਦੇ ਹਨ। ਅਜਿਹੇ 'ਚ ਲਸਣ ਨੂੰ ਕੱਚਾ ਖਾਣ ਨਾਲ ਇਮਿਊਨਟੀ ਨੂੰ ਵਧਾਉਣ 'ਚ ਮਦਦ ਮਿਲ ਸਕਦੀ ਹੈ।

ਸ਼ਹਿਦ ਅਤੇ ਨਿੰਬੂ: ਗਰਮ ਪਾਣੀ 'ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਰਦੀ-ਖੰਘ ਤੋਂ ਰਾਹਤ ਪਾਈ ਜਾ ਸਕਦੀ ਹੈ। ਸ਼ਹਿਦ ਗਲੇ ਦੀ ਖਰਾਸ਼ ਨੂੰ ਸ਼ਾਂਤ ਕਰ ਸਕਦਾ ਹੈ, ਜਦਕਿ ਨਿੰਬੂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨਾਲ ਇਮਿਊਨਟੀ ਵਧਾਉਣ 'ਚ ਮਦਦ ਮਿਲਦੀ ਹੈ।

ਚਿਕਨ ਸੂਪ: ਚਿਕਨ ਸੂਪ ਸਿਰਫ਼ ਸਵਾਦ ਹੀ ਨਹੀਂ, ਸਗੋ ਸਰਦੀ ਦੇ ਲੱਛਣਾਂ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਅਤੇ ਖੰਘ ਤੋਂ ਰਾਹਤ ਪਾਈ ਜਾ ਸਕਦੀ ਹੈ।

ABOUT THE AUTHOR

...view details