ਪੰਜਾਬ

punjab

ਰੋਜ਼ਾਨਾ ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਮਿਲ ਸਕਦੈ ਨੇ ਸਿਹਤ ਨੂੰ ਕਈ ਲਾਭ, ਇੱਥੇ ਜਾਣੋ - Benefits of Eating Ghee

By ETV Bharat Health Team

Published : May 1, 2024, 4:19 PM IST

Benefits of Eating Ghee: ਘਿਓ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਕਈ ਲੋਕ ਸਮਝਦੇ ਹਨ ਕਿ ਉਹ ਘਿਓ ਖਾਣ ਨਾਲ ਮੋਟੇ ਹੋ ਸਕਦੇ ਹਨ, ਪਰ ਅਜਿਹਾ ਨਹੀਂ ਹੈ। ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਤੁਹਾਨੂੰ ਜ਼ਿਆਦਾ ਲਾਭ ਮਿਲ ਸਕਦੇ ਹਨ।

Benefits of Eating Ghee
Benefits of Eating Ghee

ਹੈਦਰਾਬਾਦ: ਘਿਓ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਘਿਓ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਘਿਓ ਭੋਜਨ ਦਾ ਸਵਾਦ ਹੀ ਨਹੀਂ, ਸਗੋ ਸਿਹਤ ਨੂੰ ਕਈ ਲਾਭ ਵੀ ਪਹੁੰਚਾਉਦਾ ਹੈ। ਘਿਓ ਨੂੰ ਖਾਲੀ ਪੇਟ ਖਾਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਤੁਸੀਂ ਸੀਮਿਤ ਮਾਤਰਾ 'ਚ ਘਿਓ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।

ਘਿਓ ਖਾਣ ਦੇ ਫਾਇਦੇ:

ਭਾਰ ਘੱਟ ਕਰਨ 'ਚ ਮਦਦਗਾਰ: ਕਈ ਲੋਕ ਸੋਚਦੇ ਹਨ ਕਿ ਘਿਓ ਖਾਣ ਨਾਲ ਭਾਰ ਵੱਧ ਸਕਦਾ ਹੈ, ਪਰ ਅਜਿਹਾ ਨਹੀਂ ਹੈ। ਘਿਓ ਸਰੀਰ 'ਚ ਫੈਟ ਨੂੰ ਘੱਟ ਕਰਦਾ ਹੈ। ਘਿਓ 'ਚ ਬਿਊਟੀਰਿਕ ਐਸਿਡ ਪਾਇਆ ਜਾਂਦਾ ਹੈ, ਜੋ ਫੈਟ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਤੁਸੀਂ ਸੀਮਿਤ ਮਾਤਰਾ 'ਚ ਘਿਓ ਨੂੰ ਖਾ ਸਕਦੇ ਹੋ। ਪਰ ਜ਼ਰੂਰਤ ਤੋਂ ਜ਼ਿਆਦਾ ਘਿਓ ਖਾਣ ਨਾਲ ਭਾਰ ਵੀ ਵੱਧ ਸਕਦਾ ਹੈ।

ਚਮੜੀ ਲਈ ਫਾਇਦੇਮੰਦ: ਚਮੜੀ 'ਤੇ ਨਿਖਾਰ ਪਾਉਣ ਲਈ ਵੀ ਤੁਸੀਂ ਘਿਓ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਘਿਓ 'ਚ ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਚਮੜੀ ਲਈ ਜ਼ਰੂਰੀ ਹੁੰਦਾ ਹੈ। ਘਿਓ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ ਅਤੇ ਚਮੜੀ 'ਤੇ ਝੁਰੜੀਆਂ ਆਦਿ ਵੀ ਘੱਟ ਹੋ ਸਕਦੀਆਂ ਹਨ। ਘਿਓ ਦੀ ਮਦਦ ਨਾਲ ਚਮੜੀ ਦੀ ਖੁਸ਼ਕੀ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਵਾਲਾਂ ਲਈ ਫਾਇਦੇਮੰਦ: ਘਿਓ ਵਾਲਾਂ ਨੂੰ ਚਮਕਦਾਰ ਬਣਾਉਣ 'ਚ ਮਦਦ ਕਰਦਾ ਹੈ। ਇਸ 'ਚ ਮੌਜ਼ੂਦ ਫੈਟੀ ਐਸਿਡ ਵਾਲਾਂ ਨੂੰ ਕੁਦਰਤੀ ਕੰਡੀਸ਼ਨਰ ਦਿੰਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਵਾਲਾਂ 'ਤੇ ਚਮਕ ਆਉਦੀ ਹੈ ਅਤੇ ਵਾਲ ਝੜਨ ਦੀ ਸਮੱਸਿਆ ਨੂੰ ਵੀ ਰੋਕਿਆ ਜਾ ਸਕਦਾ ਹੈ।

ਜੋੜਾਂ ਦੇ ਦਰਦ ਤੋਂ ਆਰਾਮ: ਘਿਓ ਖਾਣ ਨਾਲ ਗੋਢਿਆਂ ਅਤੇ ਹੋਰ ਜੋੜਾਂ ਦੇ ਦਰਦ ਤੋਂ ਆਰਾਮ ਪਾਇਆ ਜਾ ਸਕਦਾ ਹੈ। ਇਸ 'ਚ ਮੌਜ਼ੂਦ ਸਾੜ-ਵਿਰੋਧੀ ਗੁਣ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਜਿਸ ਕਰਕੇ ਜੋੜਾਂ ਦੇ ਦਰਦ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ।

ਦਿਲ ਲਈ ਫਾਇਦੇਮੰਦ: ਘਿਓ ਨੂੰ ਦਿਲ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਮੌਜ਼ੂਦ ਸਿਹਤਮੰਦ ਫੈਟ ਨਾਲ ਵਧੀਆਂ ਕੋਲੇਸਟ੍ਰੋਲ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਸੋਜ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਵੀ ਘਿਓ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਪਾਚਨ ਲਈ ਫਾਇਦੇਮੰਦ: ਸਵੇਰੇ ਖਾਲੀ ਪੇਟ ਘਿਓ ਖਾਣ ਨਾਲ ਪਾਚਨ 'ਚ ਸੁਧਾਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਕਬਜ਼ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।

ABOUT THE AUTHOR

...view details