ਪੰਜਾਬ

punjab

ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧੀ ਟੀਵੀ ਅਦਾਕਾਰਾ ਅਮਨਦੀਪ ਸਿੱਧੂ, ਸ਼ੁਰੂ ਹੋਣ ਜਾ ਰਹੇ ਇਸ ਸੀਰੀਅਲ 'ਚ ਆਵੇਗੀ ਨਜ਼ਰ - actress Amandeep Sidhu

By ETV Bharat Entertainment Team

Published : Apr 12, 2024, 12:52 PM IST

TV Actress Amandeep Sidhu: ਪੰਜਾਬੀ ਮੂਲ ਅਦਾਕਾਰਾ ਅਮਨਦੀਪ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਨਵੇਂ ਸੀਰੀਅਲ ਦਾ ਐਲਾਨ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਔਨ ਏਅਰ ਹੋਣ ਜਾ ਰਿਹਾ ਹੈ।

Etv Bharat
Etv Bharat

ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆ ਦਾ ਚਰਚਿਤ ਚਿਹਰਾ ਬਣਦੀ ਜਾ ਰਹੀ ਪੰਜਾਬੀ ਮੂਲ ਅਦਾਕਾਰਾ ਅਮਨਦੀਪ ਸਿੱਧੂ, ਜੋ ਸ਼ੁਰੂ ਹੋਣ ਜਾ ਰਿਹਾ ਟੀਵੀ ਸੀਰੀਅਲ 'ਬਾਦਲ ਪੇ ਪਾਂਵ ਹੈ' ਵਿੱਚ ਲੀਡਿੰਗ ਕਿਰਦਾਰ ਅਦਾ ਕਰਦੀ ਨਜ਼ਰੀ ਪਵੇਗੀ, ਜਿਸ ਦੇ ਇਸ ਪਰਿਵਾਰਕ-ਡਰਾਮਾ ਸ਼ੋਅ ਦਾ ਨਿਰਮਾਣ ਸਰਗੁਣ ਮਹਿਤਾ ਅਤੇ ਉਨਾਂ ਦੇ ਪਤੀ ਰਵੀ ਦੂਬੇ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਕੀਤਾ ਗਿਆ ਹੈ।

'ਡਰਾਮੀਯਾਤਾ ਪ੍ਰੋਡੋਕਸ਼ਨ' ਦੁਆਰਾ ਨਿਰਮਿਤ ਕੀਤੇ ਜਾ ਰਹੇ ਇਸ ਸੀਰੀਅਲ ਦਾ ਲੇਖਨ ਰਾਜੇਸ਼ ਚਾਵਲਾ ਵੱਲੋਂ ਕੀਤਾ ਗਿਆ ਹੈ, ਜੋ ਟੈਲੀਵਿਜ਼ਨ ਦੇ ਉੱਚ-ਕੋਟੀ ਅਤੇ ਸਫਲ ਲੇਖਕਾਂ ਵਿੱਚ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੇ ਹਨ। ਪੰਜਾਬ ਦੇ ਬੈਕਡਰਾਪ ਅਧਾਰਿਤ ਉਕਤ ਸੀਰੀਅਲ ਦਾ ਪ੍ਰਸਾਰਣ ਜਲਦ ਹੀ ਸੋਨੀ ਸਬ ਟੀਵੀ 'ਤੇ ਹੋਣ ਜਾ ਰਿਹਾ ਹੈ, ਜਿਸ ਦੇ ਵੱਖ-ਵੱਖ ਸੋਸ਼ਲ ਪਲੇਟਫਾਰਮ ਉਪਰ ਵਿਖਾਈ ਜਾ ਰਹੀ ਝਲਕ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਮੂਲ ਰੂਪ ਵਿੱਚ ਪੰਜਾਬ ਦੇ ਮਾਝਾ ਖੇਤਰ ਅਧੀਨ ਆਉਂਦੇ ਬਟਾਲਾ ਨਾਲ ਸੰਬੰਧਤ ਅਦਾਕਾਰਾ ਅਮਨਦੀਪ ਸਿੱਧੂ ਇੱਕ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦੀ ਹੈ, ਜੋ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਕਾਮਯਾਬੀ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ। ਛੋਟੇ ਪਰਦੇ ਦੀਆਂ ਚਰਚਿਤ ਅਦਾਕਾਰਾ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੀ ਇਸ ਬਿਹਤਰੀਨ ਅਦਾਕਾਰਾਂ ਵੱਲੋਂ ਕੀਤੇ ਹਾਲੀਆ ਪ੍ਰੋਜੈਕਟਸ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਤੇਰੀ ਮੇਰੀ ਇੱਕ ਜਿੰਦੜੀ', 'ਛੋਟੀ ਸਰਦਾਰਨੀ', 'ਨਾਗਿਨ 6', 'ਚਾਸ਼ਨੀ', 'ਯੇ ਪਿਆਰ ਨਹੀਂ ਤੋਂ ਕਿਆ ਹੈ', 'ਵਿਸ਼ ਯਾ ਅਮ੍ਰਿਤ' ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਵਿੱਚ ਉਸ ਵੱਲੋਂ ਨਿਭਾਈਆਂ ਲੀਡਿੰਗ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਸਰਾਹਿਆ ਗਿਆ ਹੈ।

'ਦਿ ਸਿਟੀ ਆਫ ਬਿਊਟੀਫੁੱਲ' ਚੰਡੀਗੜ੍ਹ ਵਿਖੇ ਫਿਲਮਾਏ ਜਾ ਰਹੇ ਉਕਤ ਸੀਰੀਅਲ ਵਿੱਚ ਇਹ ਹੋਣਹਾਰ ਅਦਾਕਾਰਾ ਅਤੇ ਅਦਾਕਾਰ ਆਕਾਸ਼ ਆਹੂਜਾ ਲੀਡ ਮੁੱਖ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਦੀਆਂ ਲੀਡਿੰਗ ਭੂਮਿਕਾਵਾਂ ਨਾਲ ਸਜਿਆ ਇਹ ਸ਼ੋਅ ਸਮਕਾਲੀ ਟੀਵੀ ਸੀਰੀਅਲਜ਼ ਤੋਂ ਬਿਲਕੁੱਲ ਅਲਹਦਾ ਕੰਟੈਂਟ ਅਤੇ ਕੰਨਸੈਪਟ ਅਧੀਨ ਬਣਾਇਆ ਜਾ ਰਿਹਾ ਹੈ।

ਇਸ ਸੀਰੀਅਲ ਵਿੱਚ ਅਦਾਕਾਰਾ ਅਮਨਦੀਪ ਸਿੱਧੂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਕਿਰਦਾਰ ਇੱਕ ਅਜਿਹੀ ਪੰਜਾਬਣ ਮੁਟਿਆਰ ਦਾ ਹੈ, ਜੋ ਦੂਜਿਆਂ ਦੇ ਦੁੱਖ-ਸੁੱਖ ਵੰਡਾਉਣ ਦੇ ਨਾਲ-ਨਾਲ ਪਰਿਵਾਰ ਪ੍ਰਤੀ ਵੀ ਵੱਧ ਚੜ੍ਹ ਕੇ ਅਪਣੀ ਜਿੰਮੇਵਾਰੀ ਨਿਭਾਉਂਦੀ ਹੈ, ਪਰ ਇਸ ਦਰਮਿਆਨ ਉਸ ਦੇ ਖੁਦ ਦੇ ਵੇਖੇ ਸੁਫਨਿਆਂ ਦਾ ਅੰਜ਼ਾਮ ਕੀ ਹੁੰਦਾ ਹੈ, ਇਸੇ ਦੁਆਲੇ ਬੁਣੀ ਗਈ ਇਹ ਕਹਾਣੀ, ਜਿਸ ਵਿੱਚ ਕਾਮੇਡੀ ਅਤੇ ਰੁਮਾਂਸ ਤੋਂ ਲੈ ਕੇ ਭਾਵਨਾਤਮਕਤਾ ਨਾਲ ਭਰਿਆ ਹਰ ਰੰਗ ਵੇਖਣ ਨੂੰ ਮਿਲੇਗਾ।

ABOUT THE AUTHOR

...view details