ਪੰਜਾਬ

punjab

ਕੌਰ ਬੀ ਅਤੇ ਆਰ ਨੇਤ ਇਸ ਗਾਣੇ ਰਾਹੀ ਇੱਕ ਵਾਰ ਫਿਰ ਇਕੱਠੇ ਆਉਣਗੇ ਨਜ਼ਰ, ਇਸ ਦਿਨ ਹੋਵੇਗਾ ਰਿਲੀਜ਼ - Kaur B Upcoming Song

By ETV Bharat Entertainment Team

Published : Apr 28, 2024, 11:04 AM IST

Kaur B Upcoming Song: ਹਾਲ ਹੀ ਵਿੱਚ ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਇਹ ਗੀਤ 3 ਮਈ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ ਉਤੇ ਰਿਲੀਜ਼ ਕਰ ਦਿੱਤਾ ਜਾਵੇਗਾ।

Kaur B Upcoming Song
Kaur B Upcoming Song

ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਗਾਇਕਾ ਕੌਰ ਬੀ ਦਾ ਨਵਾਂ ਗਾਣਾ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਨਾਮ 'ਬੁੱਝ ਪਤਲੋ' ਹੈ, ਜਿਸ ਵਿੱਚ ਚਰਚਿਤ ਗਾਇਕ ਆਰ ਨੇਤ ਫੀਚਰਿੰਗ ਕਰਦੇ ਨਜ਼ਰ ਆਉਣਗੇ। 'ਸਪੀਡ ਰਿਕਾਰਡਜ਼' ਦੇ ਲੇਬਲ ਅਧੀਨ ਵੱਡੇ ਪੱਧਰ ਤੇ ਜਾਰੀ ਕੀਤੇ ਜਾ ਰਹੇ ਇਸ ਟਰੈਕ ਨੂੰ ਆਵਾਜ਼ ਕੌਰ ਬੀ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਆਰ ਨੇਤ ਨੇ ਲਿਖੇ ਹਨ। ਬੀਟ ਸੋਗ ਵਜੋਂ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ, ਜੋ ਹਾਲ ਹੀ ਦੇ ਦਿਨਾਂ ਵਿੱਚ ਕਈ ਸੁਪਰ ਹਿੱਟ ਗਾਣਿਆਂ ਦਾ ਸੰਗੀਤ ਸੰਯੋਜਨ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਅਤੇ ਅੱਜਕਲ੍ਹ ਚੋਟੀ ਦੇ ਸੰਗੀਤ ਨਿਰਦੇਸ਼ਕਾਂ ਵਿੱਚ ਵੀ ਅਪਣਾ ਸ਼ੁਮਾਰ ਕਰਵਾ ਰਹੇ ਹਨ।

ਅੱਜਕੱਲ੍ਹ ਹਰ ਗਾਈਕ ਚਾਹੇ ਉਹ ਨਵਾਂ ਹੋਵੇ ਜਾਂ ਪੁਰਾਣਾ ਕੁਝ ਨਵੇਂ ਸੰਗੀਤਕ ਤਜੁਰਬੇ ਕਰਦਾ ਦਿਖਾਈ ਦੇ ਰਿਹਾ ਹੈ, ਜਿਸ ਦੇ ਚਲਦਿਆਂ ਬੀਤੇ ਦਿਨਾਂ ਦੌਰਾਨ ਕਈ ਸਾਹਮਣੇ ਆਏ ਚਰਚਿਤ ਗੀਤਾਂ ਵਿੱਚ ਕਿਸੇ ਨਾ ਕਿਸੇ ਗਾਇਕ ਜਾਂ ਗਾਇਕਾਂ ਨੂੰ ਫੀਚਰਿੰਗ ਅਧੀਨ ਸ਼ਾਮਿਲ ਕੀਤੇ ਜਾਣ ਦੀ ਕਵਾਇਦ ਇੰਨਾਂ ਗਾਇਕਾਂ-ਗਾਇਕਾਵਾਂ ਵੱਲੋਂ ਅਪਣਾਈ ਜਾ ਰਹੀ ਹੈ, ਤਾਂਕਿ ਗਾਣੇ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਦਾ ਪਿਆਰ ਮਿਲ ਸਕੇ। ਇਸ ਨਵੇਂ ਟ੍ਰੈਂਡ ਵਿੱਚ ਆਉਦੇ ਦਿਨੀ ਹੋਰ ਤੇਜ਼ੀ ਆਉਣ ਦੀ ਵੀ ਸੰਭਾਵਨਾਂ ਹੈ।

ਜੇਕਰ ਗੀਤ 'ਬੁੱਝ ਪਤਲੋ' ਨਾਲ ਜੁੜੇ ਕੁਝ ਪਹਿਲੂਆਂ ਦੀ ਗੱਲ ਕੀਤੀ ਜਾਵੇ, ਤਾਂ ਕੌਰ ਬੀ ਅਤੇ ਆਰ ਨੇਤ ਲੰਬੇ ਸਮੇ ਬਾਅਦ ਇੱਕ ਵਾਰ ਫਿਰ ਕਿਸੇ ਗਾਣੇ ਵਿੱਚ ਇਕੱਠੇ ਕਲੋਬਰੇਸ਼ਨ ਕਰਨ ਜਾ ਰਹੇ ਹਨ। ਇਨ੍ਹਾਂ ਨੂੰ ਇਕੱਠੇ ਦੇਖਣ ਨੂੰ ਲੈ ਕੇ ਦਰਸ਼ਕਾਂ ਅਤੇ ਇੰਨਾਂ ਦੋਹਾਂ ਦੇ ਚਾਹੁਣ ਵਾਲਿਆਂ ਵਿੱਚ ਵੀ ਕਾਫ਼ੀ ਉਤਸੁਕਤਾ ਅਤੇ ਬੇਚੈਨੀ ਪਾਈ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਸਾਲ 2021 ਵਿੱਚ ਜਾਰੀ ਹੋਏ ਅਤੇ 'ਸਪੀਡ ਰਿਕਾਰਡਜ਼' ਦੁਆਰਾ ਹੀ ਸਾਹਮਣੇ ਲਿਆਂਦੇ ਗਏ ਕੌਰ ਬੀ ਦੇ ਗਾਣੇ 'ਤੇਰੀ ਲਾਈਫ ਮੇਰੀ ਲਾਈਫ' ਵਿੱਚ ਵੀ ਆਰ ਨੇਤ ਵੱਲੋਂ ਫੀਚਰਿੰਗ ਕੀਤੀ ਗਈ ਸੀ ਅਤੇ ਇਹ ਟਰੈਕ ਕਾਫ਼ੀ ਪਿਆਰ ਹਾਸਿਲ ਕਰਨ ਵਿੱਚ ਸਫ਼ਲ ਰਿਹਾ ਸੀ।

ABOUT THE AUTHOR

...view details