ਪੰਜਾਬ

punjab

ਹੋਲੀ 'ਤੇ ਪ੍ਰਿਅੰਕਾ ਚੋਪੜਾ ਨੇ ਕੀਤੀ ਖੂਬ ਮਸਤੀ, ਪਤੀ ਨਿਕ ਦੀ ਗੋਦ 'ਚ ਬੈਠ ਕੇ ਢੋਲ 'ਤੇ ਕੀਤਾ ਖੂਬ ਡਾਂਸ - Priyanka Chopra Holi

By ETV Bharat Punjabi Team

Published : Mar 26, 2024, 4:47 PM IST

Priyanka Chopra Holi 2024: ਪ੍ਰਿਅੰਕਾ ਚੋਪੜਾ ਨੇ ਹੋਲੀ 'ਤੇ ਆਪਣੇ ਪਤੀ ਨਿਕ ਜੋਨਸ ਦੀ ਗੋਦ 'ਚ ਬੈਠ ਕੇ ਢੋਲ 'ਤੇ ਖੂਬ ਡਾਂਸ ਕੀਤਾ। ਪ੍ਰਿਅੰਕਾ ਚੋਪੜਾ ਨੇ ਆਪਣੇ ਹੋਲੀ ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।

Priyanka Chopra Holi 2024
Priyanka Chopra Holi 2024

ਮੁੰਬਈ:ਬਾਲੀਵੁੱਡ ਦੀ 'ਦੇਸੀ ਗਰਲ' ਪ੍ਰਿਅੰਕਾ ਚੋਪੜਾ ਨੇ 25 ਮਾਰਚ ਨੂੰ ਨੋਇਡਾ 'ਚ ਆਪਣੇ ਮਾਤਾ-ਪਿਤਾ ਨਾਲ ਹੋਲੀ ਖੇਡੀ। ਹੋਲੀ ਦੇ ਮੌਕੇ 'ਤੇ 'ਰਾਸ਼ਟਰੀ ਜੀਜੂ' ਨਿਕ ਜੋਨਸ ਵੀ ਆਪਣੇ ਸਹੁਰੇ ਘਰ ਹੋਲੀ ਦਾ ਆਨੰਦ ਲੈ ਰਹੇ ਨਜ਼ਰੀ ਪਏ। ਪ੍ਰਿਅੰਕਾ ਚੋਪੜਾ ਅਤੇ ਨਿਕ ਪਿਛਲੇ ਕਈ ਦਿਨਾਂ ਤੋਂ ਭਾਰਤ ਆਏ ਹੋਏ ਹਨ।

ਕਈ ਸਮਾਗਮਾਂ 'ਚ ਸ਼ਾਮਲ ਹੋਣ ਤੋਂ ਬਾਅਦ ਇਹ ਜੋੜਾ ਹੁਣ ਅਮਰੀਕਾ ਲਈ ਰਵਾਨਾ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਿਅੰਕਾ-ਨਿਕ ਨੇ ਘਰ ਵਾਪਸ ਜਾਣ ਤੋਂ ਪਹਿਲਾਂ ਬਹੁਤ ਉਤਸ਼ਾਹ ਨਾਲ ਹੋਲੀ ਖੇਡੀ। ਪ੍ਰਿਅੰਕਾ-ਨਿਕ ਅਤੇ ਮਾਲਤੀ ਨੇ ਨੋਇਡਾ ਵਿੱਚ ਆਪਣੇ ਪਰਿਵਾਰ ਨਾਲ ਹੋਲੀ ਖੇਡੀ।

ਪ੍ਰਿਅੰਕਾ-ਨਿਕ ਅਤੇ ਮਾਲਤੀ ਦੀਆਂ ਹੋਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਹੁਣ ਪ੍ਰਿਅੰਕਾ ਚੋਪੜਾ ਨੇ ਖੁਦ ਸੋਸ਼ਲ ਮੀਡੀਆ 'ਤੇ ਹੋਲੀ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੋਲੀ 'ਤੇ ਖੂਬ ਸਮਾਂ ਬਿਤਾਉਂਦੀ ਨਜ਼ਰ ਆ ਰਹੀ ਹੈ।

ਪ੍ਰਿਅੰਕਾ ਚੋਪੜਾ ਨੇ ਹੋਲੀ ਦੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, 'ਹੋਲੀ ਬਿਲਕੁਲ ਚਮਕਦਾਰ ਸੀ, ਪਰਿਵਾਰ ਨੂੰ ਅਜਿਹਾ ਸ਼ਾਨਦਾਰ ਮਾਹੌਲ ਦੇਣ ਲਈ ਟੀਮ2 ਸੀਯੂਐਲ ਅਤੇ ਸੰਦੀਪ ਦੱਤ ਦਾ ਧੰਨਵਾਦ, ਇਹ ਬਹੁਤ ਮਜ਼ੇਦਾਰ ਸੀ।' ਪ੍ਰਿਅੰਕਾ ਚੋਪੜਾ ਨੇ ਆਪਣੀ ਹੋਲੀ ਤੋਂ ਬਾਅਦ ਸ਼ੇਅਰ ਕੀਤੀਆਂ ਤਸਵੀਰਾਂ 'ਚ ਉਹ ਚਿੱਟੇ ਰੰਗ ਦੇ ਕੱਪੜਿਆਂ 'ਚ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਇੱਕ ਤਸਵੀਰ 'ਚ ਪ੍ਰਿਅੰਕਾ ਚੋਪੜਾ, ਨਿਕ ਜੋਨਸ ਅਤੇ ਮਾਲਤੀ ਮੈਰੀ ਚੋਪੜਾ ਜੋਨਸ ਨੂੰ ਖੂਬਸੂਰਤ ਅੰਦਾਜ਼ 'ਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਆਪਣੇ ਸਟਾਰ ਪਤੀ ਦੀ ਗੋਦ 'ਚ ਬੈਠ ਕੇ ਢੋਲ 'ਤੇ ਡਾਂਸ ਕੀਤਾ।

ਇੱਕ ਵੀਡੀਓ 'ਚ ਪ੍ਰਿਅੰਕਾ ਚੋਪੜਾ ਦੀ ਚਚੇਰੀ ਭੈਣ ਮੰਨਾਰਾ ਚੋਪੜਾ ਵੀ ਢੋਲ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਇੱਕ ਵੀਡੀਓ 'ਚ ਨਿਕ ਜੋਨਸ ਕਲਰਫੁੱਲ ਸਪਿਨ ਕਰਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਆਉਣ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਪਹਿਲਾਂ ਇੱਕ ਇਵੈਂਟ ਵਿੱਚ ਸ਼ਿਰਕਤ ਕੀਤੀ ਅਤੇ ਫਿਰ ਆਪਣੀ ਨਵੀਂ ਸੀਰੀਜ਼ 'Womb' ਦਾ ਐਲਾਨ ਕੀਤਾ, ਜੋ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।

ABOUT THE AUTHOR

...view details