ਪੰਜਾਬ

punjab

ਬਾਲੀਵੁੱਡ 'ਚ ਨਵੇਂ ਅਧਿਆਏ ਵੱਲ ਵਧੀ ਮਸ਼ਹੂਰ ਸੈਲੀਬ੍ਰਿਟੀ ਯੋਗਾ ਇੰਸਟ੍ਰਕਟਰ ਮਨਦੀਪ ਕੌਰ ਸੰਧੂ, ਇਸ ਹਿੰਦੀ ਫਿਲਮ 'ਚ ਆਵੇਗੀ ਨਜ਼ਰ - yoga instructor Mandeep Kaur Sandhu

By ETV Bharat Entertainment Team

Published : May 2, 2024, 10:39 AM IST

Yoga Instructor Mandeep Kaur Sandhu: ਮਸ਼ਹੂਰ ਯੋਗਾ ਇੰਸਟ੍ਰਕਟਰ ਦੇ ਤੌਰ 'ਤੇ ਪ੍ਰਸਿੱਧ ਮਨਦੀਪ ਕੌਰ ਸੰਧੂ ਹੁਣ ਬਤੌਰ ਅਦਾਕਾਰਾ ਬਾਲੀਵੁੱਡ ਵਿੱਚ ਇੱਕ ਨਵੇਂ ਅਤੇ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨ ਜਾ ਰਹੀ ਹੈ, ਜੋ ਜਲਦ ਹੀ ਇੱਕ ਫਿਲਮ ਵਿੱਚ ਨਜ਼ਰ ਆਵੇਗੀ।

Yoga Instructor Mandeep Kaur Sandhu
Yoga Instructor Mandeep Kaur Sandhu

ਚੰਡੀਗੜ੍ਹ: ਮੁੰਬਈ ਦੇ ਸੈਲੀਬ੍ਰਿਟੀ ਅਤੇ ਹਾਈ ਪ੍ਰੋਫਾਈਲ ਗਲਿਆਰਿਆਂ ਵਿੱਚ ਪੇਸ਼ੇਵਰ ਅਤੇ ਮਸ਼ਹੂਰ ਯੋਗਾ ਇੰਸਟ੍ਰਕਟਰ ਦੇ ਤੌਰ 'ਤੇ ਚੋਖੀ ਭੱਲ ਸਥਾਪਿਤ ਕਰ ਚੁੱਕੀ ਹੈ ਮਨਦੀਪ ਕੌਰ ਸੰਧੂ, ਜੋ ਹੁਣ ਬਤੌਰ ਅਦਾਕਾਰਾ ਬਾਲੀਵੁੱਡ ਵਿੱਚ ਇੱਕ ਨਵੇਂ ਅਤੇ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨ ਜਾ ਰਹੀ ਹੈ, ਜਿਸ ਦਾ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪਹਿਲੀ ਅਤੇ ਬਹੁ ਚਰਚਿਤ ਹਿੰਦੀ ਫਿਲਮ 'ਟਿਪਸੀ'।

ਨਿਰਮਾਤਾਵਾਂ ਰਾਜੂ ਚੱਢਾ ਅਤੇ ਦੀਪਕ ਤਿਜੋਰੀ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਸਨਾ ਖਾਨ-ਅਨੀਤਾ ਸ਼ਰਮਾ ਦੁਆਰਾ ਨਿਰਮਿਤ ਕੀਤੀ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਦੀਪਕ ਤਿਜੋਰੀ ਨੇ ਕੀਤਾ ਹੈ, ਜਿੰਨ੍ਹਾਂ ਦੀ ਇਸ ਅਰਥ-ਭਰਪੂਰ ਫਿਲਮ ਵਿੱਚ ਹਿੰਦੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।

ਗੋਆ ਦੇ ਬੈਕਡਰਾਪ ਅਧਾਰਿਤ ਇਸ ਕ੍ਰਾਈਮ ਥ੍ਰਿਲਰ ਫਿਲਮ ਵਿੱਚ ਬੇਹੱਦ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਦੀ ਵਿਖਾਈ ਦੇਵੇਗੀ ਅਦਾਕਾਰਾ ਮਨਦੀਪ ਕੌਰ ਸੰਧੂ, ਜਿੰਨ੍ਹਾਂ ਇਸੇ ਸੰਬੰਧੀ ਈਟੀਵੀ ਭਾਰਤ ਨਾਲ ਮੁੰਬਈ ਤੋਂ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਫਿਲਮ ਵਿੱਚ ਉਨ੍ਹਾਂ ਦਾ ਰੋਲ ਇੱਕ ਅਜਿਹੀ ਪੁਲਿਸ ਅਫ਼ਸਰ ਦਾ ਹੈ, ਜੋ ਜੁਰਮ ਦੀ ਦੁਨੀਆਂ ਅਤੇ ਅਪਰਾਧੀਆਂ ਵਿੱਚ ਇੱਕ ਖੌਫ਼ ਬਣ ਕੇ ਸਾਹਮਣੇ ਆਉਂਦੀ ਹੈ।

ਇੰਟਰਨੈਸ਼ਨਲ ਪੱਧਰ ਉਪਰ ਯੋਗਾ ਨੂੰ ਨਵੇਂ ਅਯਾਮ ਦੇ ਰਹੀ ਇਸ ਮਸ਼ਹੂਰ ਯੋਗਾ ਇੰਸਟ੍ਰਕਟਰ ਨੇ ਉਕਤ ਫਿਲਮ ਨਾਲ ਜੁੜਨ ਦੇ ਬਣੇ ਸਬੱਬ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਚਪਨ ਤੋਂ ਹੀ ਸਪੋਰਟਸ ਨਾਲ ਜੁੜੀ ਹੋਈ ਹਾਂ ਅਤੇ ਆਰਮੀ ਬੈਕਗਰਾਊਂਡ ਨਾਲ ਵੀ ਸੰਬੰਧਤ, ਜਿਸ ਸੰਬੰਧਤ ਜਾਣਕਾਰੀ ਹੋਣ ਕਾਰਨ ਅਦਾਕਾਰ-ਨਿਰਦੇਸ਼ਕ ਦੀਪਕ ਤਿਜੋਰੀ ਨੇ ਅਚਾਨਕ ਹੀ ਉਕਤ ਫਿਲਮ ਦਾ ਪਰਪੋਜ਼ਲ ਉਸ ਦੇ ਸਾਹਮਣੇ ਰੱਖਿਆ, ਜਿਸ ਨੂੰ ਇੱਕ ਨਵੇਂ ਚੈਲੇਂਜ ਵਾਂਗ ਲੈਂਦਿਆਂ ਸਵੀਕਾਰ ਕਰ ਲਿਆ।

ਮੂਲ ਰੂਪ ਵਿੱਚ ਹਰਿਆਣਾ ਨਾਲ ਸੰਬੰਧਤ ਇਹ ਹੋਣਹਾਰ ਯੋਗਾ ਇੰਸਟ੍ਰਕਟਰ ਅਤੇ ਅਦਾਕਾਰਾ ਮਿਸਿਜ਼ ਇੰਡੀਆ ਵਰਲਡਵਾਈਡ 2018 ਦੀ ਜੇਤੂ ਰਹਿਣ ਦੇ ਨਾਲ ਅੰਤਰ ਯੂਨੀਵਰਸਿਟੀਆਂ ਅਤੇ ਰਾਸ਼ਟਰੀ ਸਪੋਰਟਸ ਮੁਕਾਬਲਿਆਂ ਵਿੱਚ 7 ਗੋਲਡ ਮੈਡਲ ਜੇਤੂ ਰਹਿਣ ਦਾ ਖਿਤਾਬ ਵੀ ਅਪਣੀ ਝੋਲੀ ਪਾ ਚੁੱਕੀ ਹੈ।

ਅਮਰੀਕਾ ਤੋਂ ਯੋਗ ਸਿਖਲਾਈ ਹਾਸਿਲ ਕਰਨ ਵਾਲੀ ਮਨਦੀਪ ਕੌਰ ਸੰਧੂ ਵਿਸ਼ਵ ਪੱਧਰ ਉੱਪਰ ਹੌਟ ਯੋਗਾ ਪਾਇਨੀਅਰ ਬਿਕਰਮ ਚੌਧਰੀ ਦੇ ਅਧੀਨ ਸਿਖਲਾਈ ਪ੍ਰਾਪਤ ਕਰਨ ਦੇ ਨਾਲ-ਨਾਲ ਅੱਜਕੱਲ੍ਹ ਬਾਲੀਵੁੱਡ ਦੀਆਂ ਬੇਸ਼ੁਮਾਰ ਹਸਤੀਆਂ ਨੂੰ ਵੀ ਹੌਟ ਯੋਗਾ ਕਲਾਸਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ, ਜਿੰਨ੍ਹਾਂ ਪਾਸੋਂ ਯੋਗ ਟ੍ਰੇਨਿੰਗ ਕਰਨ ਵਾਲਿਆਂ ਵਿੱਚ ਅਨਿਲ ਕਪੂਰ, ਨਵਾਜੂਦੀਨ ਸਿੱਦੀਕੀ, ਸੰਨੀ ਲਿਓਨ, ਮਲਾਇਕਾ ਅਰੋੜਾ, ਜੈਕਲਿਨ ਫਰਨਾਂਡਿਸ, ਰਾਖੀ ਸਾਵੰਤ ਜਿਹੇ ਵੱਡੇ ਨਾਂਅ ਸ਼ੁਮਾਰ ਹਨ।

ABOUT THE AUTHOR

...view details