ਪੰਜਾਬ

punjab

ਸਿਹਤ ਖਰਾਬ ਕਾਰਨ ਹਸਪਤਾਲ 'ਚ ਭਰਤੀ ਹੋਏ ਅਮਿਤਾਬ ਬੱਚਨ, ਜਾਣੋ ਹੁਣ ਕਿਵੇਂ ਹੈ ਉਨ੍ਹਾਂ ਦੀ ਸਿਹਤ

By ETV Bharat Entertainment Team

Published : Mar 15, 2024, 2:06 PM IST

Updated : Mar 15, 2024, 2:13 PM IST

Amitabh Bachchan Health: ਅਮਿਤਾਭ ਬੱਚਨ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

amitabh bachchan
amitabh bachchan

ਮੁੰਬਈ:ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਅੱਜ 15 ਮਾਰਚ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਦੀ ਮੰਨੀਏ ਤਾਂ ਅਦਾਕਾਰ ਦੀ ਐਂਜੀਓਪਲਾਸਟੀ ਕਰਵਾਈ ਗਈ ਹੈ। ਖਬਰਾਂ ਮੁਤਾਬਕ ਬਿੱਗ ਬੀ ਨੂੰ 15 ਮਾਰਚ ਦੀ ਸਵੇਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਖਬਰ ਨੇ ਇੱਕ ਵਾਰ ਫਿਰ ਬਿੱਗ ਬੀ ਦੇ ਪ੍ਰਸ਼ੰਸਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਪਰ ਇਸ ਦਿੱਗਜ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਸੁੱਖ ਦਾ ਸਾਹ ਦਿੱਤਾ ਹੈ।

ਬਿੱਗ ਬੀ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ: ਇਸ ਦੇ ਨਾਲ ਹੀ ਬਿੱਗ ਬੀ ਨੇ ਅੱਜ ਦੁਪਹਿਰ 12 ਵਜੇ ਹਸਪਤਾਲ ਤੋਂ ਆਪਣੇ ਐਕਸ ਅਕਾਊਂਟ 'ਤੇ ਇੱਕ ਪੋਸਟ ਪਾਈ ਸੀ। ਇਸ ਪੋਸਟ 'ਚ ਅਦਾਕਾਰ ਨੇ ਲਿਖਿਆ ਹੈ, 'ਹਮੇਸ਼ਾ ਸ਼ੁਕਰਗੁਜ਼ਾਰ'। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਰਜਰੀ ਤੋਂ ਬਾਅਦ ਰਾਹਤ ਮਿਲਣ 'ਤੇ ਅਮਿਤਾਭ ਬੱਚਨ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਅਜਿਹੇ 'ਚ ਬਿੱਗ ਬੀ ਦੇ ਪ੍ਰਸ਼ੰਸਕਾਂ ਨੂੰ ਹੁਣ ਟੈਂਸ਼ਨ ਲੈਣ ਦੀ ਲੋੜ ਨਹੀਂ ਹੈ।

ਦੱਸ ਦੇਈਏ ਕਿ 14 ਮਾਰਚ ਨੂੰ ਹੀ ਬਿੱਗ ਬੀ ਨੇ ਆਪਣੇ ਬੰਗਲੇ ਜਲਸਾ ਤੋਂ ਬਾਹਰ ਆ ਕੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ ਸੀ। ਬਿੱਗ ਬੀ ਨੇ ਆਪਣੀ ਪੋਸਟ 'ਚ ਪ੍ਰਸ਼ੰਸਕਾਂ ਨਾਲ ਇਸ ਮੁਲਾਕਾਤ ਦਾ ਜ਼ਿਕਰ ਵੀ ਕੀਤਾ ਸੀ। ਇਸ ਪੋਸਟ 'ਚ ਬਿੱਗ ਬੀ ਆਪਣੇ ਪ੍ਰਸ਼ੰਸਕਾਂ ਨਾਲ ਨਜ਼ਰ ਆ ਰਹੇ ਸਨ। ਇਸ ਪੋਸਟ ਦੇ ਨਾਲ ਲਿਖਿਆ ਸੀ, 'ਬਹੁਤ ਨਿਮਰਤਾ'।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਕੋਲ ਕਈ ਪ੍ਰੋਜੈਕਟ ਹਨ। ਉਹ ਜਲਦੀ ਹੀ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਕਲਕੀ 2898' 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬਿੱਗ ਬੀ ਦੀ ਪਿਛਲੀ ਰਿਲੀਜ਼ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਨਾਲ 'ਗਣਪਤ' ਸੀ। ਇਹ ਫਿਲਮ ਬਾਕਸ ਆਫਿਸ 'ਤੇ ਕਮਾਲ ਕਰਨ ਵਿੱਚ ਅਸਫ਼ਲ ਰਹੀ ਸੀ।

Last Updated :Mar 15, 2024, 2:13 PM IST

ABOUT THE AUTHOR

...view details