ਪੰਜਾਬ

punjab

ਬਤੌਰ ਨਿਰਦੇਸ਼ਕ ਨਵੇਂ ਅਧਿਆਏ ਵੱਲ ਵਧੇ ਅਦਾਕਾਰ ਦਿਲਾਵਰ ਸਿੱਧੂ, ਜਲਦ ਦਰਸ਼ਕਾਂ ਸਨਮੁੱਖ ਕਰਨਗੇ ਇਹ ਵੈੱਬ ਸੀਰੀਜ਼

By ETV Bharat Entertainment Team

Published : Mar 11, 2024, 1:41 PM IST

Dilawar Sidhu Upcoming Project: ਅਦਾਕਾਰ ਦਿਲਾਵਰ ਸਿੱਧੂ ਇਸ ਸਮੇਂ ਆਪਣੀ ਨਵੀਂ ਵੈੱਬ ਸੀਰੀਜ਼ 'ਝੁੰਗੀਆਂ ਰੋਡ' ਨੂੰ ਲੈ ਕੇ ਚਰਚਾ ਵਿੱਚ ਹਨ, ਇਸ ਵੈੱਬ ਸੀਰੀਜ਼ ਦਾ ਦਮਦਾਰ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।

Dilawar Sidhu
Dilawar Sidhu

ਚੰਡੀਗੜ੍ਹ: ਲਘੂ ਕਾਮੇਡੀ ਫਿਲਮਾਂ ਦੇ ਕਾਮਯਾਬ ਨਿਰਦੇਸ਼ਨ ਬਾਅਦ ਅਦਾਕਾਰੀ ਦੀ ਦੁਨੀਆਂ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਦਿਲਾਵਰ ਸਿੱਧੂ, ਜੋ ਹੁਣ ਨਿਰਦੇਸ਼ਨ ਖਿੱਤੇ ਵਿੱਚ ਮੁੜ ਨਵੇਂ ਅਧਿਆਏ ਕਾਇਮ ਕਰਨ ਵੱਲ ਵੱਧ ਰਹੇ ਹਨ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਕਰਾਉਣ ਜਾ ਰਹੀ ਹੈ ਉਨਾਂ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਵੈੱਬ ਸੀਰੀਜ਼ 'ਝੁੰਗੀਆਂ ਰੋਡ' ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।

'ਬਾਈ ਜੀ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਅਤੇ ਕੁਲਦੀਪ ਸਿੰਘ ਵੱਲੋਂ ਲਿਖੀ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਰਮਨਦੀਪ ਸਿੰਘ ਸੁਰ, ਪ੍ਰਭਜੋਤ ਕੌਰ, ਸੱਤੀ ਭਾਈਰੂਪਾ, ਦਿਲਾਵਰ ਸਿੱਧੂ, ਮੈਂਡੀ ਭੁੱਲਰ, ਸਮੀਰ ਮਾਨ, ਦੀਪ ਕਮਲ, ਨਵਰਾਜ ਕੌਰ, ਪਰਮਜੀਤ ਪਾਲ, ਮੁਕੇਸ਼ ਚੰਡਾਲਿਆ, ਨੀਤੀ ਸ਼ਿਵਾਨੀ, ਕੁਲਵਿੰਦਰ ਕੌਰ, ਸੰਨੀ ਢਿੱਲੋਂ, ਨਰਿੰਦਰ ਢਿੱਲੋਂ, ਸੁਦਾਗਰ ਭੈਣੀ, ਅਰਮਾਨ ਗੁੰਬਰ, ਬਲਜੀਤ ਮਹਿਤੋ, ਹਰਮਨ ਚਾਹਲ, ਪੂਨਮਰਾਣੀ, ਨਵੀ ਖਾਨ, ਸਰਬਜੀਤ ਹਵੇਲੀ, ਹਰਦੀਪ ਕੌਰ ਬੈਂਸ, ਪਰਮਜੀਤ ਪੰਮੀ, ਜਾਹਨਵੀ ਬਾਂਸਲ, ਕਰਨਵੀਰ ਸਿੰਘ, ਸਿਮਰਨਜੋਤ ਸਿੰਘ, ਯੋਗਰਾਜ ਯੋਗੀ, ਬਿੱਟੂ ਗਿੱਲ ਤੋਂ ਇਲਾਵਾ ਬਾਲ ਕਲਾਕਾਰ ਜਸ਼ਨਪ੍ਰੀਤ ਕੌਰ ਆਦਿ ਸ਼ਾਮਿਲ ਹਨ।

'ਕ੍ਰਾਈਮ-ਥ੍ਰਿਲਰ' ਥੀਮ ਅਧਾਰਿਤ ਇਸ ਵੈੱਬ-ਸੀਰੀਜ਼ ਦੀ ਕਹਾਣੀ ਇੱਕ ਅਜਿਹੀ ਰਿਹਾਇਸ਼ੀ ਸੁਸਾਇਟੀ ਦੁਆਲੇ ਕੇਂਦਰਿਤ ਹੈ, ਜਿੱਥੇ ਹੋਣ ਵਾਲੀ ਕਤਲੋਗਾਰਤ ਦਾ ਸਿਲਸਿਲਾ ਰੁਕ ਨਹੀਂ ਰਿਹਾ, ਪਰ ਹੈਰਾਨੀਜਨਕ ਗੱਲ ਹੈ ਕਿ ਦਿਨ ਦਿਹਾੜੇ ਇੱਥੋਂ ਦੇ ਨਿਵਾਸੀਆਂ ਦੇ ਨਾਲ ਲਗਾਤਾਰ ਹੋ ਰਹੀਆਂ ਇੰਨਾ ਘਟਨਾਵਾਂ ਦੇ ਬਾਵਜੂਦ ਪੁਲਿਸ ਕੋਈ ਖਰਾ ਖੋਜ ਨਹੀਂ ਲਗਾ ਪਾ ਰਹੀ ਅਤੇ ਇੰਨਾਂ ਨੂੰ ਦਿਲ ਨੂੰ ਝਕਝੋਰ ਕਰਦੀਆਂ ਪਰਿ-ਸਥਿਤੀਆਂ ਦੇ ਨਾਲ ਰੁਮਾਂਟਿਕ ਟਰੈਕ ਦਰਮਿਆਨ ਵੀ ਬਰਾਬਰਤਾ ਬਰਕਰਾਰ ਰੱਖਣ ਵਾਲੀ ਇਸ ਵੈੱਬ ਸੀਰੀਜ਼ ਨੂੰ ਹੋਰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਅਦਾਕਾਰ ਰਮਨਦੀਪ ਸਿੰਘ ਸੁਰ।

ਅਦਾਕਾਰ ਰਮਨਦੀਪ ਸਿੰਘ ਸੁਰ ਟੈਲੀਵਿਜ਼ਨ ਜਗਤ ਵਿੱਚ ਚੋਖੀ ਭੱਲ ਸਥਾਪਿਤ ਕਰਨ ਬਾਅਦ ਹੁਣ ਸਿਨੇਮਾ ਖੇਤਰ ਵਿੱਚ ਵੀ ਪੜਾਅ ਦਰ ਪੜਾਅ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿਸ ਦਾ ਹੀ ਸ਼ਾਨਦਾਰ ਅਹਿਸਾਸ ਕਰਵਾਏਗੀ ਉਨਾਂ ਦੀ ਇਹ ਦਿਲਚਸਪ ਵੈੱਬ ਸੀਰੀਜ਼।

ਉਧਰ ਜੇਕਰ ਅਦਾਕਾਰ-ਨਿਰਦੇਸ਼ਕ ਦਿਲਾਵਰ ਸਿੱਧੂ ਦੇ ਮੌਜੂਦਾ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀਂ ਦਿਨੀਂ ਅਦਾਕਾਰੀ ਦੇ ਖੇਤਰ ਵਿੱਚ ਕਾਫ਼ੀ ਪੀਕ ਦਾ ਸਫ਼ਰ ਤੈਅ ਕਰ ਰਹੇ ਹਨ ਇਹ ਬਾਕਮਾਲ ਅਦਾਕਾਰ, ਜੋ ਜਿੱਥੇ ਰਿਲੀਜ਼ ਹੋਣ ਜਾ ਰਹੀਆਂ ਕਈ ਬਿੱਗ ਸੈਟਅੱਪ ਪੰਜਾਬੀ ਫਿਲਮਾਂ ਵਿੱਚ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ, ਉਥੇ ਨਾਲ ਹੀ ਕੁਝ ਆਨ ਫਲੌਰ ਫਿਲਮਾਂ ਦਾ ਵੀ ਉਹ ਪ੍ਰਭਾਵਸ਼ਾਲੀ ਹਿੱਸਾ ਬਣੇ ਹੋਏ ਹਨ।

ABOUT THE AUTHOR

...view details