ਪੰਜਾਬ

punjab

ਬਿਹਾਰ 'ਚ ਭਿਆਨਕ ਸੜਕ ਹਾਦਸਾ, ਟਰੱਕ ਅਤੇ ਆਟੋ ਦੀ ਟੱਕਰ 'ਚ 9 ਦੀ ਮੌਤ ਤੇ 18 ਲੋਕ ਜ਼ਖਮੀ

By ETV Bharat Punjabi Team

Published : Feb 21, 2024, 9:18 AM IST

Road Accident In Lakhisarai: ਬਿਹਾਰ ਦੇ ਲਖੀਸਰਾਏ ਵਿੱਚ ਅੱਧੀ ਰਾਤ ਨੂੰ ਇੱਕ ਟਰੱਕ ਅਤੇ ਇੱਕ ਆਟੋ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਸੜਕ ਹਾਦਸੇ ਨੇ 9 ਲੋਕਾਂ ਦੀ ਜਾਨ ਲੈ ਲਈ। ਕਈ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

road accident in lakhisarai
road accident in lakhisarai

ਬਿਹਾਰ/ਲਖੀਸਰਾਏ: ਬਿਹਾਰ ਦੇ ਲਖੀਸਰਾਏ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਘਟਨਾ ਜ਼ਿਲ੍ਹੇ ਦੇ ਰਾਮਗੜ੍ਹ ਥਾਣਾ ਚੌਕ ਖੇਤਰ ਅਧੀਨ ਪੈਂਦੇ ਪਿੰਡ ਝਲੌਨਾ ਨੇੜੇ ਨੈਸ਼ਨਲ ਹਾਈਵੇ-30 ਲਖੀਸਰਾਏ ਸਿਕੰਦਰਾ ਮੁੱਖ ਮਾਰਗ 'ਤੇ ਵਾਪਰੀ, ਜਿੱਥੇ ਇਕ ਟਰੱਕ ਅਤੇ ਆਟੋ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 9 ਲੋਕਾਂ ਦੀ ਮੌਤ ਹੋ ਗਈ। ਜਦਕਿ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਲਖੀਸਰਾਏ 'ਚ ਸੜਕ ਹਾਦਸਾ:ਇਸ ਸਬੰਧੀ ਜਾਣਕਾਰੀ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਆਟੋ ਦੇ ਪਰਖੱਚੇ ਉਡ ਗਏ। ਉਸ ਆਟੋ ਵਿੱਚ 14 ਲੋਕ ਸਵਾਰ ਸਨ। ਜਿਸ 'ਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਪਹੁੰਚ ਕੇ ਸਾਰਿਆਂ ਨੂੰ ਸਦਰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਇੱਕ ਦੀ ਮੌਤ ਹੋ ਗਈ, ਜਿਸ ਤੋਂ ਬਾਅਦ 5 ਲੋਕਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਲਖੀਸਰਾਏ ਤੋਂ ਪੀ.ਐਮ.ਸੀ.ਐਚ. ਭੇਜਿਆ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਕਰਨ 'ਚ ਜੁਟੀ ਪੁਲਿਸ:ਮ੍ਰਿਤਕਾਂ 'ਚੋਂ ਇਕ ਦੀ ਪਛਾਣ ਆਟੋ ਚਾਲਕ ਮਨੋਜ ਕੁਮਾਰ ਵਾਸੀ ਮਹਿਸੋਨਾ, ਲਖੀਸਰਾਏ ਵਜੋਂ ਹੋਈ ਹੈ, ਜਦਕਿ 8 ਵਿਅਕਤੀ ਮੁੰਗੇਰ ਅਤੇ ਲਖੀਸਰਾਏ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਫ਼ਿਲਹਾਲ ਜ਼ਿਲ੍ਹਾ ਐਸਪੀ ਪੰਕਜ ਕੁਮਾਰ ਸ਼ਹਿਰ ਦੇ ਥਾਣਾ ਮੁਖੀ ਦਲਬਾਲ ਨੂੰ ਨਾਲ ਲੈ ਕੇ ਸਦਰ ਅਸਥਾਲ ਪੁੱਜੇ ਅਤੇ ਮ੍ਰਿਤਕਾਂ ਦੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਸਾਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ।

ਘਟਨਾ ਰਾਤ ਡੇਢ ਵਜੇ ਦੇ ਕਰੀਬ ਵਾਪਰੀ। ਅਸੀਂ ਸਟੇਸ਼ਨ 'ਤੇ ਸੀ ਤਾਂ ਸੂਚਨਾ ਮਿਲੀ ਕਿ ਇਕ ਤੇਜ਼ ਰਫਤਾਰ ਵਾਹਨ ਅਤੇ ਆਟੋ ਵਿਚਾਲੇ ਟੱਕਰ ਹੋ ਗਈ। ਜਿਸ ਤੋਂ ਬਾਅਦ ਅਸੀਂ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮ੍ਰਿਤਕਾਂ ਦੀ ਸ਼ਨਾਖਤ ਕਰਨ ਵਿੱਚ ਜੁਟੀ ਹੋਈ ਹੈ। ਸਾਰੇ ਵੱਖ-ਵੱਖ ਥਾਵਾਂ ਦੇ ਵਸਨੀਕ ਹਨ।"-ਅਮਿਤ ਕੁਮਾਰ, ਸਿਟੀ ਥਾਣਾ ਇੰਚਾਰਜ ਕਮ ਇੰਸਪੈਕਟਰ

'ਸਾਰੇ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ' : ਇਸ ਸਬੰਧੀ ਡਾਕਟਰ ਰਾਜਕੁਮਾਰ ਨੇ ਦੱਸਿਆ ਕਿ 'ਆਟੋ ਅਤੇ ਟਰੱਕ ਵਿਚ ਭਿਆਨਕ ਟੱਕਰ ਹੋਈ ਹੈ। ਜਿਸ 'ਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਲਾਜ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। 5 ਲੋਕਾਂ ਨੂੰ ਇਲਾਜ ਲਈ ਪਟਨਾ ਭੇਜਿਆ ਗਿਆ ਹੈ। ਸਾਰੇ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।'

ABOUT THE AUTHOR

...view details