ਪੰਜਾਬ

punjab

ਰਾਮ ਮੰਦਿਰ ਵਿੱਚ ਰਾਮਨੌਮੀ ਮੌਕੇ ਸ਼ਰਧਾਲੂਆਂ ਦਾ ਵੱਡਾ ਇੱਕਠ, ਤੁਸੀਂ ਵੀ ਕਰੋ ਦਰਸ਼ਨ - Ram Navami 2024

By ETV Bharat Punjabi Team

Published : Apr 17, 2024, 9:16 AM IST

Updated : Apr 17, 2024, 12:11 PM IST

Ram Navami 2024
Ram Navami 2024

Ram Navami 2024 : ਅੱਜ ਰਾਮਨੌਮੀ ਮੌਕੇ ਅਯੁੱਧਿਆ 'ਚ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਸਰਯੂ ਦੇ ਕਿਨਾਰੇ ਸਵੇਰ ਤੋਂ ਹੀ ਇਸ਼ਨਾਨ ਅਤੇ ਦਾਨ ਦੇਣ ਦਾ ਸਿਲਸਿਲਾ ਚੱਲ ਰਿਹਾ ਹੈ। ਅੱਜ ਦੁਪਹਿਰ ਰਾਮਲਲਾ ਦੇ ਮੱਥੇ 'ਤੇ ਸੂਰਜ ਤਿਲਕ ਦੇ ਦਰਸ਼ਨ ਹੋਣਗੇ।

ਅਯੁੱਧਿਆ/ਉੱਤਰ ਪ੍ਰਦੇਸ਼:ਅੱਜ ਰਾਮ ਨੌਮੀ ਮੌਕੇ ਅਯੁੱਧਿਆ ਵਿੱਚ ਸਵੇਰ ਤੋਂ ਹੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਇੱਕਠੇ ਹੋ ਗਏ ਹਨ। ਜੈਸ਼੍ਰੀ ਰਾਮ ਦੇ ਜਾਪ ਨਾਲ ਸ਼ਰਧਾਲੂ ਸਰਯੂ ਵਿੱਚ ਇਸ਼ਨਾਨ ਕਰ ਰਹੇ ਹਨ। ਇਸ ਦੌਰਾਨ ਸ਼ਰਧਾਲੂ ਦਾਨ ਪੁੰਨ ਕਰ ਰਹੇ ਹਨ। ਅਯੁੱਧਿਆ 'ਚ ਸਵੇਰੇ 3 ਵਜੇ ਤੋਂ ਹੀ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸ਼ਰਧਾਲੂਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ। ਹਨੂੰਮਾਨ ਗੜ੍ਹੀ ਅਤੇ ਰਾਮ ਮੰਦਿਰ ਦੇ ਬਾਹਰ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ।

ਰਾਮਨੌਮੀ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦੇ ਰਾਮ ਮੰਦਰ ਵਿੱਚ ਪੂਜਾ ਕੀਤੀ ਗਈ । ਅਯੁੱਧਿਆ ਦੇ ਰਾਮ ਮੰਦਰ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਹਿਲੀ ਵਾਰ ਰਾਮ ਨੌਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

ਤਿਲਕ ਦਾ ਸ਼ੁੱਭ ਸਮਾਂ:ਦੱਸ ਦੇਈਏ ਕਿ ਅੱਜ ਰਾਮਨੌਮੀ ਮੌਕੇ ਪਹਿਲੀ ਵਾਰ ਰਾਮਲਲਾ ਦੇ ਬ੍ਰਹਮ ਦਰਸ਼ਨ ਹੋਣਗੇ। ਦੁਪਹਿਰ 12 ਵਜੇ 4 ਮਿੰਟ ਲਈ ਸੂਰਜ ਦੀਆਂ ਕਿਰਨਾਂ ਰਾਮਲਲਾ ਦੇ ਸੀਸ ਦਾ ਸ਼ਿੰਗਾਰ ਹੋਣਗੀਆਂ। ਅੱਜ ਸੂਰਜ ਤਿਲਕ ਦਾ ਸ਼ੁਭ ਸਮਾਂ ਸਵੇਰੇ 11:05 ਤੋਂ ਦੁਪਹਿਰ 1:35 ਤੱਕ ਹੋਵੇਗਾ। ਇਸ ਇਲਾਹੀ ਨਜ਼ਾਰਾ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਪੁੱਜੀਆਂ ਹਨ।

ਇਸ ਦੇ ਨਾਲ ਹੀ, ਰਾਮਲਲਾ ਦੇ ਮੂਰਤੀਕਾਰ ਅਰੁਣ ਯੋਗੀਰਾਜ ਵੀ ਆਪਣੇ ਪਰਿਵਾਰ ਨਾਲ ਇਸ ਬ੍ਰਹਮ ਦਰਸ਼ਨ ਲਈ ਅਯੁੱਧਿਆ ਪਹੁੰਚੇ ਹਨ। ਇੱਕ ਅੰਦਾਜ਼ੇ ਮੁਤਾਬਕ ਅੱਜ ਲਗਭਗ 40 ਲੱਖ ਸ਼ਰਧਾਲੂਆਂ ਦੇ ਅਯੁੱਧਿਆ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਟਰੱਸਟ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਸੁਰੱਖਿਆ ਦੇ ਪ੍ਰਬੰਧ:ਇਸ ਦੇ ਨਾਲ ਹੀ ਪੁਲਿਸ ਵੱਲੋਂ ਸ਼ਰਧਾਲੂਆਂ ਦੀ ਸੁਰੱਖਿਆ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਰਯੂ ਤੱਟ ਤੋਂ ਲੈ ਕੇ ਅਯੁੱਧਿਆ ਤੱਕ ਹਰ ਪਾਸੇ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਐਲਆਈਯੂ ਦੇ ਕਰਮਚਾਰੀ ਸ਼ੱਕੀਆਂ 'ਤੇ ਨਜ਼ਰ ਰੱਖ ਰਹੇ ਹਨ। ਇਸ ਦੇ ਨਾਲ ਹੀ, ਰਾਮਨੌਮੀ 'ਤੇ ਅਯੁੱਧਿਆ ਪੂਰੀ ਤਰ੍ਹਾਂ ਰਾਮਮਈ ਨਜ਼ਰ ਆ ਰਿਹਾ ਹੈ। ਹਰ ਪਾਸੇ ਜੈਸ਼੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂਆਂ ਦੀ ਭੀੜ ਰਾਮ ਮੰਦਰ ਵੱਲ ਵਧ ਰਹੀ ਹੈ। ਦੁਪਹਿਰ ਤੱਕ ਹੋਰ ਸ਼ਰਧਾਲੂ ਦੇ ਪਹੁੰਚਣ ਦੀ ਸੰਭਾਵਨਾ ਹੈ।

ਫੁੱਲਾਂ ਨਾਲ ਸਜਾਇਆ ਰਾਮ ਮੰਦਿਰ: ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪਹਿਲੀ ਵਾਰ ਮੰਦਰ ਪਰਿਸਰ 'ਚ ਕਰਵਾਏ ਜਾ ਰਹੇ ਰਾਮ ਨੌਮੀ ਦੇ ਪ੍ਰੋਗਰਾਮ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਛਾਪ ਛੱਡਣ ਲਈ ਤਿਆਰ ਹਨ। ਜਿੱਥੇ ਅਹਾਤੇ ਨੂੰ ਫੁੱਲਾਂ ਨਾਲ ਸਜਾਇਆ ਗਿਆ, ਉੱਥੇ ਹੀ ਰਾਮ ਮੰਦਿਰ 'ਚ ਰਾਮ ਨੌਮੀ ਵਾਲੇ ਦਿਨ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ।

Last Updated :Apr 17, 2024, 12:11 PM IST

ABOUT THE AUTHOR

...view details