ਪੰਜਾਬ

punjab

ਅਰਵਿੰਦ ਕੇਜਰੀਵਾਲ ਨੂੰ ਮਿਲਣ ਜਾਣਗੇ ਪੰਜਾਬ ਸੀਐਮ ਭਗਵੰਤ ਮਾਨ, ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਲਿਖਿਆ ਪੱਤਰ - Punjab CM Mann To Meet Kejriwal

By ETV Bharat Punjabi Team

Published : Apr 4, 2024, 7:36 AM IST

Punjab CM Mann To Meet Kejriwal: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਇਜਾਜ਼ਤ ਮਿਲਣ ਤੋਂ ਬਾਅਦ ਜਲਦੀ ਹੀ ਸੀਐਮ ਮਾਨ ਮੁਲਾਕਾਤ ਕਰ ਸਕਦੇ ਹਨ।

Punjab CM Mann To Meet Kejriwal
Punjab CM Mann To Meet Kejriwal

ਨਵੀਂ ਦਿੱਲੀ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਦਿੱਲੀ ਦੇ ਆਪਣੇ ਹਮਰੁਤਬਾ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਇਜਾਜ਼ਤ ਮੰਗੀ ਹੈ। ਇਹ ਪੱਤਰ ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਭੇਜਿਆ ਗਿਆ ਹੈ। ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 21 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਕੇਜਰੀਵਾਲ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ।

ਮਿਲਣ ਲਈ ਦਿੱਤੇ 6 ਲੋਕਾਂ ਦੇ ਨਾਂ:ਤਿਹਾੜ ਜੇਲ੍ਹ ਵਿੱਚ ਕੈਦੀ ਨੂੰ ਮਿਲਣ ਲਈ ਲੋਕਾਂ ਦੀ ਸੂਚੀ ਸਭ ਤੋਂ ਪਹਿਲਾਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਸੌਂਪੀ ਜਾਂਦੀ ਹੈ ਅਤੇ ਇਸ ਦੀ ਗਿਣਤੀ 10 ਦੇ ਕਰੀਬ ਹੈ। ਤਿਹਾੜ ਦੀ ਜੇਲ ਨੰਬਰ 2 'ਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਫੋਂ ਜੇਲ ਪ੍ਰਸ਼ਾਸਨ ਨੂੰ 6 ਲੋਕਾਂ ਦੇ ਨਾਂ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ ਨਾਲ ਮੁੱਖ ਮੰਤਰੀ ਨੇ ਮੁਲਾਕਾਤ ਕਰਨੀ ਹੈ। ਜਿਨ੍ਹਾਂ ਮਹਿਮਾਨਾਂ ਦੇ ਨਾਂ ਦਿੱਤੇ ਗਏ ਹਨ, ਉਨ੍ਹਾਂ 'ਚ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ, ਉਨ੍ਹਾਂ ਦੀ ਬੇਟੀ ਹਰਸ਼ਿਤਾ, ਪੁੱਤਰ ਪੁਲਕਿਤ ਅਤੇ ਦੋਸਤ ਵਿਭਵ ਅਤੇ ਹੋਰਾਂ ਦੇ ਨਾਂ ਸ਼ਾਮਲ ਹਨ। ਭਗਵੰਤ ਮਾਨ ਦੀ ਚਿੱਠੀ ਮਿਲਣ ਤੋਂ ਬਾਅਦ ਉਨ੍ਹਾਂ ਦਾ ਨਾਂ ਵੀ ਸੂਚੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ, ਤਾਂ ਜੋ ਮੁਲਾਕਾਤ ਸੰਭਵ ਹੋ ਸਕੇ।

ਸੰਜੇ ਸਿੰਘ ਦੇ ਬਾਹਰ ਆਉਣ ਉੱਤੇ ਖੁਸ਼ੀ:ਸੰਜੇ ਸਿੰਘ ਦੀ ਜ਼ਮਾਨਤ ਹੋਣ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ..ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਐ ..ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ..ਇਨਕਲਾਬ ਜ਼ਿੰਦਾਬਾਦ...ਸੰਜੇ ਭਾਈ, ਮੁਬਾਰਕ ਰਿਹਾਈ

- ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ

ਭਾਜਪਾ 'ਤੇ ਇਲਜ਼ਾਮ:ਦਰਅਸਲ, ਕੁਝ ਦਿਨ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਸੀ। ਜਿੱਥੇ ਜਲੰਧਰ ਤੋਂ 'ਆਪ' ਦੇ ਸੰਸਦ ਮੈਂਬਰ ਰਿੰਕੂ ਕੁਮਾਰ ਭਾਜਪਾ 'ਚ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ, ਪੰਜਾਬ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ 'ਚ ਸ਼ਾਮਲ ਹੋ ਗਏ ਹਨ, ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂ ਭਾਜਪਾ 'ਤੇ ਪਾਰਟੀ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਇਲਜ਼ਾਮ ਲਗਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਇਨ੍ਹਾਂ ਸਾਰੇ ਮੁੱਦਿਆਂ 'ਤੇ ਅਰਵਿੰਦ ਕੇਜਰੀਵਾਲ ਨਾਲ ਜੇਲ 'ਚ ਗੱਲਬਾਤ ਕਰ ਸਕਦੇ ਹਨ।

ABOUT THE AUTHOR

...view details