ਪੰਜਾਬ

punjab

Horoscope 21 March: ਜਾਣੋ ਕਿਵੇਂ ਰਹੇਗਾ ਦਿਨ, ਪੜ੍ਹੋ ਅੱਜ ਦਾ ਰਾਸ਼ੀਫਲ

By ETV Bharat Punjabi Team

Published : Mar 21, 2024, 6:53 AM IST

Today Horoscope 21 March : ਮੇਸ਼ - ਤੁਸੀਂ ਆਪਣੇ ਰਿਸ਼ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰੋਗੇ। ਧਨੁ - ਜਦੋਂ ਲੋੜ ਹੋਵੇ ਉਦੋਂ ਬੋਲੋ ਅਤੇ ਬੇਲੋੜੇ ਤਣਾਅ ਨਾਲ ਢੇਰੀ ਨਾ ਢਾਹੋ। ਪੜ੍ਹੋ ਅੱਜ ਦਾ ਰਾਸ਼ੀਫਲ।

Daily Horoscope
Daily Horoscope

  1. ਮੇਸ਼ (ARIES) - ਅੱਜ ਤੁਸੀਂ ਭਾਵੁਕ ਅਤੇ ਨਿਰਾਸ਼ ਮਹਿਸੂਸ ਕਰੋਗੇ। ਤੁਸੀਂ ਆਪਣੇ ਰਿਸ਼ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰੋਗੇ। ਤੁਸੀਂ ਵਚਨਬੱਧਤਾ ਨੂੰ ਭਵਿੱਖ ਲਈ ਸੁਰੱਖਿਆ ਦੇ ਤੌਰ ਤੇ ਦੇਖਦੇ ਹੋ। ਇਸ ਦੇ ਨਤੀਜੇ ਵਜੋਂ, ਤੁਸੀਂ ਮਜ਼ਬੂਤ, ਲੰਬੇ ਸਮੇਂ ਤੱਕ ਚੱਲਣ ਵਾਲੇ ਸੰਬੰਧ ਵਿਕਸਿਤ ਕਰੋਗੇ।
  2. ਵ੍ਰਿਸ਼ਭ (TAURUS) - ਚੀਜ਼ਾਂ ਬਹੁਤ ਮੁਸ਼ਕਿਲ ਅਤੇ ਗੁੰਝਲਦਾਰ ਹੋਣਗੀਆਂ। ਅੱਜ ਅਸਫਲਤਾਵਾਂ ਅਤੇ ਚੁਣੌਤੀਆਂ ਲਈ ਤਿਆਰ ਰਹੋ। ਭਾਵੇਂ ਸਮੱਸਿਆ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਤੁਹਾਡੀ ਸਮਰੱਥਾ, ਤੁਹਾਡੀ ਸਾਧਨ-ਸੰਪਨਤਾ ਨਾਲ ਤੁਸੀਂ ਇਸ ਨੂੰ ਸੁਲਝਾ ਲਓਗੇ। ਕੇਂਦਰਿਤ ਅਤੇ ਸੁਚੇਤ ਰਹਿਣ ਦੀ ਕੋਸ਼ਿਸ਼ ਕਰੋ। ਸਾਵਧਾਨ ਅਤੇ ਚੌਕਸ ਰਹੋ। ਸ਼ਾਂਤੀ ਅਤੇ ਸੂਝ ਨਾਲ ਪੇਸ਼ ਆਓ। ਤੁਹਾਨੂੰ ਕੇਵਲ ਇਸ ਦੀ ਲੋੜ ਹੈ। ਕੋਈ ਸੰਕਟ ਜਾਂ ਦੁਵਿਧਾ ਤੁਹਾਨੂੰ ਰੋਕ ਨਹੀਂ ਸਕੇਗੀ। ਤੁਸੀਂ ਅਪਾਰ ਸਫਲਤਾ ਹਾਸਿਲ ਕਰੋਗੇ।
  3. ਮਿਥੁਨ (GEMINI) -ਤੁਸੀਂ ਅੱਜ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਖੋ ਜਾਓਗੇ। ਤੁਸੀਂ ਉਦਾਸੀਨ ਮੂਡ ਵਿੱਚ ਹੋਵੋਗੇ। ਬੌਧਿਕ ਕੰਮ ਤੁਹਾਨੂੰ ਆਕਰਸ਼ਿਤ ਕਰਨਗੇ। ਬੀਤੇ ਸਮੇਂ ਦੀ ਪਰਛਾਈ ਤੁਹਾਡੇ ਮੌਜੂਦਾ ਅਤੇ ਆਉਣ ਵਾਲੇ ਸਮੇਂ 'ਤੇ ਨਾ ਪੈਣ ਦਿਓ।
  4. ਕਰਕ (CANCER) - ਅੱਜ ਦੇ ਦਿਨ ਤੁਸੀਂ ਆਪਣੇ ਆਪ ਨੂੰ ਪ੍ਰਸੰਨਤਾ ਭਰੇ ਭਾਵਾਂ ਵਿੱਚ ਪਾਓਗੇ। ਕਿਉਂਕਿ ਤੁਸੀਂ ਖੁਸ਼ ਅਤੇ ਜੋਸ਼ ਵਿੱਚ ਮਹਿਸੂਸ ਕਰ ਰਹੇ ਹੋ, ਤੁਸੀਂ ਸਖਤ ਮਿਹਨਤ ਕਰਨ ਵਿੱਚ ਸੰਕੋਚ ਮਹਿਸੂਸ ਨਹੀਂ ਕਰੋਗੇ, ਭਾਵੇਂ ਇਹ ਕੁਝ ਬੇਮਤਲਬ ਦੀਆਂ ਗਤੀਵਿਧੀਆਂ ਜਾਂ ਕੰਮ ਵਿੱਚ ਕਿਉਂ ਨਾ ਹੋਵੇ। ਇਹ ਬਾਗਬਾਨੀ, ਖਾਣਾ ਪਕਾਉਣ, ਬੇਕਿੰਗ ਅਤੇ ਇੱਥੋਂ ਤੱਕ ਕਿ ਵਧੀਆ ਨਿੱਘੇ ਮੇਲ-ਮਿਲਾਪ ਜਿਹੀਆਂ ਗਤੀਵਿਧੀਆਂ ਲਈ ਉੱਤਮ ਦਿਨ ਹੈ। ਸ਼ਾਮ ਦੇ ਸਿਤਾਰੇ ਤੁਹਾਨੂੰ ਬਾਹਰ ਜਾਣ ਅਤੇ ਆਪਣੇ ਪਿਆਰੇ 'ਤੇ - ਭਾਵਨਾ, ਪੈਸੇ ਜਾਂ ਸਮਾਂ ਨਿਛਾਵਰ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
  5. ਸਿੰਘ (LEO) - ਸ਼ੇਅਰਾਂ ਅਤੇ ਸਟੌਕ ਦੇ ਵਿੱਚ ਵਿੱਤੀ ਲਾਭ ਹੋਣਗੇ। ਜੇ ਤੁਸੀਂ ਇੱਕ ਨਿਵੇਸ਼ਕ ਹੋ ਤਾਂ ਤੁਹਾਡੇ ਨਿਵੇਸ਼ ਭਾਰੀ ਲਾਭ ਦੇਣਗੇ। ਲੰਬੇ ਸਮੇਂ ਤੋਂ ਪਏ ਕਰਜ਼ ਵੀ ਚੁਕਾਏ ਜਾ ਸਕਦੇ ਹਨ, ਅਤੇ ਬਕਾਇਆ ਪਈਆਂ ਰਕਮਾਂ ਦਾ ਭੁਗਤਾਨ ਕੀਤਾ ਜਾਵੇਗਾ। ਮਨੋਰੰਜਨ 'ਤੇ ਪੈਸੇ ਖਰਚੇ ਜਾਣ ਦੀਆਂ ਸੰਭਾਵਨਾਵਾਂ ਹਨ।
  6. ਕੰਨਿਆ (VIRGO) - ਅੱਜ ਪਰਿਵਾਰਿਕ ਮਾਮਲੇ ਹਾਵੀ ਰਹਿਣਗੇ। ਉਹ ਬਾਕੀ ਸਭ ਕੁਝ ਭੁਲਾਉਂਦੇ ਹੋਏ ਤੁਹਾਡੇ ਵਿਚਾਰਾਂ ਨੂੰ ਵੀ ਨਿਯੰਤਰਿਤ ਕਰਨਗੇ। ਚੀਜ਼ਾਂ ਵਪਾਰਕ ਪੱਖੋਂ ਵਧੀਆ ਰਹਿਣਗੀਆਂ। ਤੁਸੀਂ ਸ਼ਾਮ ਨੂੰ ਆਰਾਮ ਕਰਨ ਵਿੱਚ ਸਮਾਂ ਬਿਤਾ ਸਕਦੇ ਹੋ। ਧਾਰਮਿਕ ਥਾਂ 'ਤੇ ਯਾਤਰਾ ਹੋਣ ਦੀ ਸੰਭਾਵਨਾ ਹੈ।
  7. ਤੁਲਾ (LIBRA) -ਅੱਜ ਅਜਿਹਾ ਦਿਨ ਹੈ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਜੀਆਂ ਨਾਲ ਖੁਸ਼ੀ ਭਰੇ ਪਲ ਬਿਤਾਓਗੇ। ਤੁਸੀਂ ਖੁਸ਼ ਮਹਿਸੂਸ ਕਰੋਗੇ ਅਤੇ ਤੁਹਾਨੂੰ ਆਪਣੇ ਪਿਆਰੇ ਨਾਲ ਕੁਝ ਰੋਮਾਂਟਿਕ ਸਮਾਂ ਬਿਤਾਉਣ ਨੂੰ ਮਿਲੇਗਾ। ਤੁਹਾਡੀਆਂ ਅੰਦਰੂਨੀ ਭਾਵਨਾਵਾਂ ਤੁਹਾਡੇ ਜੀਵਨ ਸਾਥੀ ਦੇ ਅੰਦਰੂਨੀ ਵਿਚਾਰਾਂ ਵਿੱਚ ਦਿਖਾਈ ਦੇਣਗੀਆਂ, ਅਤੇ ਅੱਜ ਤੁਸੀਂ ਦੋਨੋਂ ਇੱਕ ਦੂਜੇ ਦੇ ਨਾਲ-ਨਾਲ ਹੋਵੋਗੇ। ਨੇੜਤਾ ਦੇ ਇਹਨਾਂ ਸੁਹਾਵਨੇ ਪਲਾਂ ਦਾ ਆਨੰਦ ਮਾਣੋ।
  8. ਵ੍ਰਿਸ਼ਚਿਕ (SCORPIO) - ਅੱਜ ਦਾ ਦਿਨ ਤੁਹਾਡੇ ਲਈ ਇੱਕ ਹੋਰ ਨੀਰਸ ਦਿਨ ਹੈ। ਕੰਮ 'ਤੇ, ਤਣਾਅ ਵਧ ਸਕਦਾ ਹੈ ਅਤੇ ਵਿਅਸਤ ਅਤੇ ਥਕਾਉ ਦਿਨ ਦਾ ਕਾਰਨ ਬਣ ਸਕਦਾ ਹੈ। ਤੁਸੀਂ ਹਰ ਸਮੇਂ ਚਿੜਚਿੜੇ ਵੀ ਮਹਿਸੂਸ ਕਰ ਸਕਦੇ ਹੋ। ਇਸ ਲਈ, ਆਪਣੇ ਆਪ ਨੂੰ ਪ੍ਰਕਟ ਕਰਨ ਦੀ ਲੋੜ ਮਹਿਸੂਸ ਕਰਦੇ ਹੋਏ, ਤੁਸੀਂ ਆਪਣੇ ਪਿਆਰੇ ਨੂੰ ਕੌਫੀ ਪੀਣ ਲਈ ਸੱਦਾ ਦੇ ਸਕਦੇ ਹੋ ਅਤੇ ਇਕੱਠੇ ਕੁਝ ਵਧੀਆ ਸਮਾਂ ਬਿਤਾ ਸਕਦੇ ਹੋ।
  9. ਧਨੁ (SAGITTARIUS) - ਮੁਸ਼ਕਿਲ ਸਮਾਂ ਹਮੇਸ਼ਾ ਨਹੀਂ ਰਹਿੰਦਾ ਪਰ ਬਹਾਦਰ ਲੋਕ ਹਮੇਸ਼ਾ ਲਈ ਰਹਿੰਦੇ ਹਨ, ਇਸ ਗੱਲ ਨੂੰ ਯਾਦ ਰੱਖੋ ਅਤੇ ਜੀਵਨ ਵਿੱਚ ਅੱਗੇ ਵਧੋ। ਆਪਣੇ ਆਸ਼ਾਵਾਦੀ ਰਵਈਏ ਨਾਲ ਗੁੰਝਲਦਾਰ ਜੀਵਨ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰੋ। ਜਦੋਂ ਲੋੜ ਹੋਵੇ ਉਦੋਂ ਬੋਲੋ ਅਤੇ ਬੇਲੋੜੇ ਤਣਾਅ ਨਾਲ ਢੇਰੀ ਨਾ ਢਾਹੋ।
  10. ਮਕਰ (CAPRICORN) - ਤੁਸੀਂ ਬਹੁਤ ਸਾਰੇ ਭਾਵਨਾਤਮਕ ਬੇਵਕੂਫਾਂ ਬਾਰੇ ਸੁਣਿਆ ਹੋਵੇਗਾ ਜੋ ਭਾਵਨਾਵਾਂ ਨੂੰ ਆਪਣੇ ਜੀਵਨ 'ਤੇ ਹਾਵੀ ਹੋਣ ਦਿੰਦੇ ਹਨ। ਉਹਨਾਂ ਜਿਹਾ ਨਾ ਬਣਨ ਦੀ ਕੋਸ਼ਿਸ਼ ਕਰੋ, ਅਤੇ ਜੇ ਇਹ ਬਹੁਤ ਮੁਸ਼ਕਿਲ ਕੰਮ ਹੈ ਤਾਂ ਘੱਟੋ ਘੱਟ ਉਹਨਾਂ ਜਿਹਾ ਨਾ ਦਿਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਤੁਹਾਡੀਆਂ ਭਾਵਨਾਵਾਂ ਵਿੱਚ ਵਹਿ ਜਾਣਾ ਤੁਹਾਨੂੰ ਬੁਰੀ ਸਥਿਤੀ ਵਿੱਚ ਪਾ ਸਕਦਾ ਹੈ। ਦੂਸਰੇ ਸ਼ਬਦਾਂ ਵਿੱਚ, ਤੁਹਾਡੀਆਂ ਭਾਵਨਾਵਾਂ ਤੁਹਾਡੀ ਸਫਲਤਾ ਦੇ ਰਾਹ ਵਿੱਚ ਆ ਸਕਦੀਆਂ ਹਨ। ਇਸ ਸਮੱਸਿਆ ਦਾ ਹੱਲ ਸ਼ਾਂਤ ਰਹਿਣਾ ਅਤੇ ਮੌਕਾਪ੍ਰਸਤ ਵਿਅਕਤੀ ਨੂੰ ਇਹ ਸੋਚਣ ਦੇਣਾ ਹੈ ਕਿ ਤੁਹਾਨੂੰ ਹਰਾਉਣਾ ਮੁਸ਼ਕਿਲ ਕੰਮ ਹੈ।
  11. ਕੁੰਭ (AQUARIUS) - ਤੁਸੀਂ ਆਪਣੀ ਸ਼ਖਸ਼ੀਅਤ ਦੇ ਭਾਵਨਾਤਮਕ ਅਤੇ ਤਰਕਸ਼ੀਲ ਪੱਖ ਵਿਚਕਾਰ ਸੰਤੁਲਨ ਬਣਾ ਪਾਓਗੇ। ਤੁਸੀਂ ਆਪਣੇ ਕੰਮ ਵਿੱਚ ਖੁਸ਼ੀ ਪਾਓਗੇ ਅਤੇ ਆਪਣੇ ਨਿੱਜੀ ਜੀਵਨ ਨੂੰ ਆਪਣੇ ਪੇਸ਼ੇਵਰ ਜੀਵਨ ਵਿੱਚ ਸਫਲਤਾਪੂਰਵਕ ਮਿਲਾਓਗੇ। ਵਿੱਤੀ ਪੱਖੋਂ, ਕੋਈ ਮਹੱਤਵਪੂਰਨ ਮੁੱਦੇ ਨਹੀਂ ਹਨ, ਪਰ ਬਹੁਤ ਛੋਟੇ ਮਾਮਲੇ ਤੁਹਾਡੇ ਮਨ ਨੂੰ ਘੇਰ ਸਕਦੇ ਹਨ।
  12. ਮੀਨ (PISCES) -ਅੱਜ ਤੁਹਾਡਾ ਦਿਨ ਵਿੱਤੀ ਲਾਭਾਂ ਨਾਲ ਭਰਿਆ ਹੋਇਆ ਹੈ। ਵਪਾਰ ਜਾਂ ਕੁਝ ਹੋਰ ਨਿਵੇਸ਼ਾਂ ਤੋਂ ਪੈਸਾ ਆ ਸਕਦਾ ਹੈ। ਲੋਕਾਂ ਨਾਲ ਰਿਸ਼ਤੇ ਬਣਾਉਣ ਅਤੇ ਨੈੱਟਵਰਕਿੰਗ ਦੇ ਉੱਤਮ ਕੌਸ਼ਲ ਹੋਣੇ ਲਾਭਦਾਇਕ ਸਾਬਿਤ ਹੋ ਸਕਦੇ ਹਨ ਅਤੇ ਤੁਸੀਂ ਉਮੀਦ ਨਾ ਕੀਤੇ ਸਰੋਤਾਂ ਤੋਂ ਇੱਕ ਜਾਂ ਦੋ ਸੌਦੇ ਕਰ ਸਕਦੇ ਹੋ।

ABOUT THE AUTHOR

...view details