ETV Bharat / state

ਨੈਸ਼ਨਲ ਹਾਈਵੇ 'ਤੇ ਬਿਆਸ ਦਰਿਆ ਪੁੱਲ ਨੇੜੇ ਦਿਵਿਆਂਗਾਂ ਦਾ ਧਰਨਾ ਜਾਰੀ, ਪੜ੍ਹੋ ਕੀ ਕਹਿੰਦੇ ਨੇ ਧਰਨਾਕਾਰੀ

author img

By ETV Bharat Punjabi Team

Published : Dec 1, 2023, 10:19 PM IST

Updated : Dec 2, 2023, 6:15 AM IST

ਨੈਸ਼ਨਲ ਹਾਈਵੇ 'ਤੇ ਬਿਆਸ ਦਰਿਆ ਪੁੱਲ ਨੇੜੇ ਦਿਵਿਆਂਗਾਂ ਦਾ ਧਰਨਾ ਜਾਰੀ ਹੈ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨਾਲ ਮੁਲਕਾਤ ਤੋਂ ਬਾਅਦ ਹੀ ਧਰਨਾ ਚੁੱਕਣਗੇ। (The protest of the disabled continued)

The sit-in of the disabled continued near the Beas river bridge on the national highway
ਨੈਸ਼ਨਲ ਹਾਈਵੇ 'ਤੇ ਬਿਆਸ ਦਰਿਆ ਪੁੱਲ ਨੇੜੇ ਦਿਵਿਆਂਗਾਂ ਦਾ ਧਰਨਾ ਜਾਰੀ

ਬਿਆਸ ਦਰਿਆ ਪੁੱਲ ਨੇੜੇ ਦਿਵਿਆਂਗਾਂ ਦਾ ਧਰਨਾ ਜਾਰੀ

ਅੰਮ੍ਰਿਤਸਰ : ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਵਲੋਂ ਅੱਜ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਉੱਤੇ ਸਥਿਤ ਦਰਿਆ ਬਿਆਸ ਨੇੜੇ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨੇ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਅੱਜ ਸਵੇਰੇ ਦਰਿਆ ਬਿਆਸ ਟੀ ਪੁਆਇੰਟ ਉੱਤੇ ਭਾਰੀ ਪੁਲਿਸ ਬਲ ਤਾਇਨਾਤ ਦਿਖਾਈ ਦਿੱਤਾ। ਇਸ ਦੌਰਾਨ ਦੁਪਹਿਰ ਕਰੀਬ ਸਵਾ ਇੱਕ ਵਜੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਦਿਵਿਆਂਗ ਨੌਜਵਾਨਾਂ, ਬਜੁਰਗ ਅਤੇ ਔਰਤਾਂ ਵਲੋਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਧਰਨਾ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰਦਿਆਂ ਦੇਰ ਰਾਤ ਉਨ੍ਹਾਂ ਦੇ ਸੂਬਾ ਪ੍ਰਧਾਨ ਸਮੇਤ ਹੋਰਨਾਂ ਵੱਖ ਵੱਖ ਜਿਲ੍ਹਿਆਂ ਦੇ ਪ੍ਰਧਾਨਾਂ ਨੂੰ ਪੁਲਿਸ ਵਲੋ ਦੇਰ ਰਾਤ ਨਜਰਬੰਦ ਕੀਤੇ ਜਾਣ ਦੇ ਰੋਸ ਉੱਤੇ ਰਿਹਾਅ ਕਰਨ ਦੀ ਮੰਗ ਕਰਦਿਆਂ ਸੜਕ ਵਿਚਾਲੇ ਧਰਨਾ ਸ਼ੁਰੂ ਕਰ ਦਿੱਤਾ ਗਿਆ।


ਮੋਰਚਾ ਰੂਪੀ ਪ੍ਰਦਰਸ਼ਨ ਜਾਰੀ ਰਹੇਗਾ : ਜਿੱਥੇ ਧਰਨਾਕਾਰੀਆਂ ਦੇ ਦਬਾਅ ਹੇਠ ਪੁਲਿਸ ਵਲੋਂ ਸੂਬਾ ਪ੍ਰਧਾਨ ਨੂੰ ਛੱਡ ਦਿੱਤਾ ਗਿਆ। ਬਾਅਦ ਦੁਪਹਿਰ ਧਰਨੇ ਵਿੱਚ ਪੁੱਜੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸ਼ਨਿਕ ਅਧਿਕਾਰੀ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਨਹੀਂ ਕਰਵਾਉਂਦੇ ਉਦੋਂ ਤਕ ਬਿਆਸ ਦਰਿਆ ਨੇੜੇ ਉਨ੍ਹਾਂ ਵਲੋਂ ਮੋਰਚਾ ਰੂਪੀ ਪ੍ਰਦਰਸ਼ਨ ਜਾਰੀ ਰਹੇਗਾ। ਪ੍ਰਧਾਨ ਸੈਣੀ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਗਿਆ ਹੈ ਅਤੇ ਇਸ ਦੌਰਾਨ ਮੀਟਿੰਗ ਸਮੇਂ ਕਿਸੇ ਕੈਬਨਿਟ ਮੰਤਰੀ ਨਾਲ ਮਿਲਵਾ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਤਕ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਨਹੀਂ ਕਰਵਾਉਂਦਾ ਉਦੋਂ ਤਕ ਧਰਨਾ ਜਾਰੀ ਰਹੇਗਾ।


ਇਸ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵਲੋਂ ਕੀਤੇ ਐਲਾਨ ਅਨੁਸਾਰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਦਿਵਿਆਂਗ ਲੋਕਾਂ ਵਲੋਂ ਬਿਆਸ ਵਿਖੇ ਧਰਨਾ ਲਗਾ ਕੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜੋਕਿ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤੀ ਹੈ। ਫਿਲਹਾਲ ਯੂਨੀਅਨ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੜਕ ਕਿਨਾਰੇ ਤੋਂ ਹਟਾ ਕੇ ਦੋਨੋਂ ਪਾਸੇ ਦੀ ਟ੍ਰੈਫਿਕ ਨੂੰ ਚਾਲੂ ਕਰਵਾ ਦਿੱਤਾ ਹੈ।

Last Updated :Dec 2, 2023, 6:15 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.