ETV Bharat / state

ਬਿਆਸ ਰਾਹੀਂ ਅੰਮ੍ਰਿਤਸਰ ਜਾਂ ਜਲੰਧਰ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਭਲਕੇ ਹੋ ਸਕਦਾ ਹੈ ਨੈਸ਼ਨਲ ਹਾਈਵੇ ਜਾਮ

author img

By ETV Bharat Punjabi Team

Published : Nov 30, 2023, 10:11 PM IST

ਬਿਆਸ ਰਾਹੀਂ ਅੰਮ੍ਰਿਤਸਰ ਜਾਂ ਜਲੰਧਰ ਆਉਣ-ਜਾਣ ਵਾਲੇ ਲੋਕਾਂ ਨੂੰ ਭਲਕੇ ਯਾਨੀ ਕਿ 1 ਦਿਸੰਬਰ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਕੌਮੀ ਸ਼ਾਹ ਰਾਹ ਬੰਦ ਕਰ ਸਕਦੇ ਹਨ। (Beas river bridge)

An indefinite sit-in may be held at the Beas river bridge
ਬਿਆਸ ਰਾਹੀਂ ਅੰਮ੍ਰਿਤਸਰ ਜਾਂ ਜਲੰਧਰ ਆਉਣ-ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਭਲਕੇ ਹੋ ਸਕਦਾ ਹੈ ਨੈਸ਼ਨਲ ਹਾਈਵੇ ਜਾਮ

ਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਰ : ਇਕ ਦਿਸੰਬਰ ਯਾਨੀ ਕਿ ਸ਼ੁੱਕਰਵਾਰ ਦੇ ਦਿਨ ਜਿਹੜੇ ਵੀ ਲੋਕ ਅੰਮ੍ਰਿਤਸਰ ਤੋਂ ਵਾਇਆ ਬਿਆਸ ਜਲੰਧਰ, ਚੰਡੀਗੜ੍ਹ ਜਾਂ ਕਹਿ ਲਓ ਕਿ ਦਿੱਲੀ ਆ ਜਾਂ ਜਾ ਰਹੇ ਹਨ ਭਾਵ ਸਫ਼ਰ ਕਰਨਗੇ। ਉਨ੍ਹਾਂ ਲਈ ਇਹ ਬੇਹੱਦ ਜਰੂਰੀ ਖ਼ਬਰ ਹੈ। ਲੰਬੇ ਸਮੇਂ ਤੋਂ ਵੱਖ ਵੱਖ ਮੰਗਾਂ ਜਾਂ ਫਿਰ ਸਮੱਸਿਆਵਾਂ ਦਾ ਹੱਲ ਨਾ ਨਿਕਲਦਾ ਨਾ ਦੇਖ ਕੇ ਹੁਣ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ।



ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੋਈ : ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਵੱਖ ਵੱਖ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਲਈ ਸਮਾਂ ਮੰਗ ਰਹੇ ਸਨ ਜੋ ਕਿ ਅੱਜ ਤੱਕ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ 17 ਅਕਤੂਬਰ 2022 ਨੂੰ ਸਮੂਹ ਅੰਗਹੀਣ ਭੈਣ ਭਰਾ ਬਜੁਰਗ ਵੱਡੀ ਗਿਣਤੀ ਵਿੱਚ ਮੁਖ ਮੰਤਰੀ ਪੰਜਾਬ ਨੂੰ ਮਿਲਣ ਗਏ ਸਨ ਪਰ ਉਸ ਸਮੇਂ ਗੁਜਰਾਤ ਚੋਣਾਂ ਵਿੱਚ ਮਸ਼ਰੂਫ ਹੋਣ ਕਾਰਨ ਉਹ ਨਹੀਂ ਮਿਲ ਸਕੇ ।


ਇਸ ਤੋਂ ਬਾਅਦ ਵੱਖ-ਵੱਖ ਜਗ੍ਹਾ ਧਰਨੇ ਮੁਜ਼ਾਹਰੇ ਕਰਨ ਦੌਰਾਨ ਕੈਬਨਿਟ ਮੰਤਰੀ ਡਾ.ਬਲਜੀਤ ਕੌਰ, ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ, ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਟਰਾਂਸਪੋਰਟ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਪ੍ਰਿੰਸੀਪਲ ਪਿਯੂਸ਼ ਜੈਨ ਸਣੇ ਵੱਖ ਵੱਖ ਵਿਧਾਇਕਾਂ ਨਾਲ ਮੀਟਿੰਗ ਕਰ ਆਪਣਾ ਮੰਗ ਪੱਤਰ ਸੌਂਪ ਚੁੱਕੇ ਹਨ। ਜਿਸ ਦਾ ਅੱਜ ਤੱਕ ਕੋਈ ਸਿੱਟਾ ਨਹੀਂ ਨਿਕਲ ਸਕਿਆ ਹੈ, ਜਿਸ ਤੋਂ ਤੰਗ ਆ ਕੇ ਉਹ ਹੁਣ ਸੜਕਾਂ ਤੇ ਉਤਰਨ ਨੂੰ ਮਜਬੂਰ ਹੋਣਗੇ।

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੇ ਬਾਬਾ ਬਕਾਲਾ ਸਾਹਿਬ ਵਿਖੇ ਨਾਇਬ ਤਹਿਸੀਲਦਾਰ ਬਿਆਸ ਪਵਨ ਕੁਮਾਰ, ਡੀ ਐਸ ਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਅਤੇ ਐਸ ਐਚ ਓ ਬਿਆਸ ਸਤਨਾਮ ਸਿੰਘ ਸਮੇਤ ਹੋਰਨਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮੰਗ ਪੱਤਰ ਸੌਂਪਦੇ ਹੋਏ ਕਿਹਾ ਹੈ ਕਿ ਬਿਆਸ ਦਰਿਆ ਪੁੱਲ ਉੱਤੇ ਕੱਲ ਲਗਾਏ ਗਏ ਧਰਨੇ ਦੌਰਾਨ ਜੇਕਰ ਕਿਸੇ ਨੇ ਅੰਗਹੀਣਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ ਤਾਂ ਇਸਦਾ ਸਥਾਨਕ ਪ੍ਰਸ਼ਾਸ਼ਨ ਜਿੰਮੇਦਾਰ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.