ETV Bharat / entertainment

ਗੁਰਪੁਰਬ 'ਤੇ ਇਹ ਨਵਾਂ ਧਾਰਮਿਕ ਗੀਤ ਦਰਸ਼ਕਾਂ ਦੇ ਸਨਮੁੱਖ ਕਰਨਗੇ ਨਿਰਮਲ ਸਿੱਧੂ, ਪੋਸਟਰ ਕੀਤਾ ਰਿਲੀਜ਼

author img

By ETV Bharat Entertainment Team

Published : Nov 21, 2023, 6:17 PM IST

singer Nirmal Sidhu
singer Nirmal Sidhu

Nirmal Sidhu New Song Saah: ਪੰਜਾਬੀ ਲੋਕ ਗਾਇਕ ਨਿਰਮਲ ਸਿੱਧੂ ਜਲਦੀ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ, ਇਹ ਗੀਤ ਗੁਰਪੁਰਬ ਨੂੰ ਸਮਰਪਿਤ ਹੋਵੇਗਾ।

ਚੰਡੀਗੜ੍ਹ: ਪੰਜਾਬੀ ਲੋਕ ਗਾਇਕ ਨਿਰਮਲ ਸਿੱਧੂ ਗੁਰਪੁਰਬ ਨੂੰ ਸਮਰਪਿਤ ਆਪਣਾ ਨਵਾਂ ਧਾਰਮਿਕ ਗਾਣਾ 'ਸਾਹ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨਾਲ ਸੰਬੰਧਤ ਪੋਸਟਰ ਵੀ ਉਨਾਂ ਦੁਆਰਾ ਰਿਲੀਜ਼ ਕਰ ਦਿੱਤਾ ਗਿਆ ਹੈ।

'ਹਿੱਟ ਮੇਕਰਜ ਰਿਕਾਰਡਜ਼' ਦੇ ਸੰਗੀਤਕ ਲੇਬਲ ਅਧੀਨ ਮਿਊਜ਼ਿਕ ਪੇਸ਼ਕਾਰ ਅਮਰੀਕ ਸਿੰਘ ਸਿੱਧੂ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਵਿਚਲੀ ਆਵਾਜ਼ ਅਤੇ ਕੰਪੋਜੀਸ਼ਨ ਨਿਰਮਲ ਸਿੱਧੂ ਦੀ ਹੈ, ਜਦ ਕਿ ਇਸ ਦਾ ਮਿਊਜ਼ਿਕ ਏਜ਼ੀ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ ਅਤੇ ਬੋਲ ਨਿੰਮਾ ਚੋਪੜਾ ਨੇ ਰਚੇ ਹਨ।

ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਅਤੇ ਮਾਣਮੱਤੀ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਇਹ ਬਾਕਮਾਲ ਫਨਕਾਰ, ਜਿੰਨਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਉਨਾਂ ਦੀ ਬਚਪਨ ਸਮੇਂ ਤੋਂ ਹੀ ਅਪਾਰ ਸ਼ਰਧਾ ਰਹੀ ਹੈ, ਜਿੰਨਾਂ ਦੇ ਜੀਵਨ ਅਤੇ ਫਲਸਫੇ ਦੀ ਤਰਜ਼ਮਾਨੀ ਕਰਦੇ ਇਸ ਧਾਰਮਿਕ ਗਾਣੇ ਨੂੰ ਉਨਾਂ ਵੱਲੋਂ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ, ਜਿਸ ਦੇ ਬੋਲ ਅਤੇ ਸੰਗੀਤ ਵੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਰੂਹਾਨੀਅਤ ਦੇ ਅਨੂਠੇ ਰੰਗਾਂ ਵਿਚ ਰੰਗਣ 'ਚ ਅਹਿਮ ਭੂਮਿਕਾ ਨਿਭਾਵੇਗਾ।

ਉਹਨਾਂ ਦੱਸਿਆ ਕਿ ਸ਼੍ਰੀ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਇਸ ਮਹੀਨੇ ਦੇ ਅੰਤ ਵਿੱਚ ਧਾਰਮਿਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਬਹੁਤ ਹੀ ਧੂਮਧਾਮ ਅਤੇ ਸ਼ਰਧਾਪੂਰਵਕ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਹੀ ਉਹਨਾਂ ਦਾ ਇਹ ਗਾਣਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਨਮੁੱਖ ਕੀਤਾ ਜਾਵੇਗਾ, ਜਿਸਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਪ੍ਰਭਾਵੀ ਤਿਆਰ ਕੀਤੀ ਗਈ ਹੈ, ਜਿਸ ਨੂੰ ਉਨਾਂ ਦੇ ਜੱਦੀ ਪਿੰਡ ਟਹਿਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਇਆ ਗਿਆ ਹੈ।

ਹਾਲ ਹੀ ਵਿੱਚ ਕੈਨੇਡਾ ਦੇ ਅਲਬਰਟਾ, ਕੈਲਗਰੀ, ਸਰੀ ਤੋਂ ਇਲਾਵਾ ਇੰਗਲੈਂਡ ਦੇ ਵੱਖ-ਵੱਖ ਹਿੱਸਿਆ ਦਾ ਸੰਗੀਤਕ ਟੂਰ ਸਫਲਤਾ-ਪੂਰਵਕ ਸੰਪੂਰਨ ਕਰ ਵਾਪਸ ਵਤਨੀ ਪਰਤੇ ਇਸ ਉਮਦਾ ਗਾਇਕ ਨੇ ਦੱਸਿਆ ਕਿ ਇੰਨੀਂ ਦਿਨੀਂ ਉਹ ਆਪਣੇ ਕਈ ਗੀਤਾਂ ਦੀ ਰਿਕਾਰਡਿੰਗ ਪੂਰੀ ਕਰਨ ਵਿਚ ਜੁਟੇ ਹੋਏ ਹਨ, ਤਾਂਕਿ ਵਿਦੇਸ਼ੀ ਰੁਝੇਵਿਆਂ ਦੇ ਬਾਵਜੂਦ ਆਪਣੇ ਚਾਹੁੰਣ ਵਾਲਿਆਂ ਨਾਲ ਉਨਾਂ ਦੀ ਸੰਗੀਤਕ ਬਰਾਬਰਤਾ ਲਗਾਤਾਰ ਬਣੀ ਰਹੇ ਅਤੇ ਇਸੇ ਮੱਦੇਨਜ਼ਰ ਉਕਤ ਵਿਚੋਂ ਕੁਝ ਗਾਣੇ ਉਹ ਜਲਦ ਰਿਲੀਜ਼ ਕਰਨਗੇ।

ਉਨਾਂ ਨੇ ਅੱਗੇ ਦੱਸਿਆ ਕਿ ਜਲਦੀ ਹੀ ਇੰਗਲੈਂਡ ਦੇ ਵਿੱਚ ਉਹਨਾਂ ਦੇ ਕੁਝ ਹੋਰ ਸੰਗੀਤਕ ਕੰਨਸਰਟ ਵੀ ਆਯੋਜਿਤ ਹੋਣ ਜਾ ਰਹੇ ਹਨ, ਜਿੰਨਾਂ ਦੀਆਂ ਤਿਆਰੀਆਂ ਵੀ ਉਹ ਨਾਲੋਂ-ਨਾਲ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.