ETV Bharat / technology

TikTok ਨੇ ਅਮਰੀਕਾ 'ਤੇ ਕੀਤਾ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ - TikTok Latest News

author img

By ETV Bharat Tech Team

Published : May 8, 2024, 1:29 PM IST

TikTok Latest News: TikTok ਦੀ ਕੰਪਨੀ ByteDance ਨੇ ਅਮਰੀਕਾ 'ਤੇ ਮੁਕੱਦਮਾ ਕਰ ਦਿੱਤਾ ਹੈ। ਦੱਸ ਦਈਏ ਕਿ ਅਮਰੀਕੀ ਕਾਨੂੰਨ ਇਸ ਐਪ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਸ ਲਈ ਕੰਪਨੀ ਦਾ ਕਹਿਣਾ ਹੈ ਕਿ ਅਮਰੀਕੀ ਕਾਨੂੰਨ ਬੇਲੋੜੇ ਇਲਜ਼ਾਮ ਲਗਾ ਰਿਹਾ ਹੈ ਅਤੇ ਅਟਕਲਾਂ ਦੇ ਆਧਾਰ 'ਤੇ ਐਪ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

TikTok Latest News
TikTok Latest News (Getty images)

ਹੈਦਰਾਬਾਦ: ਅੱਜ ਕੱਲ੍ਹ TikTok ਚਰਚਾ ਦਾ ਵਿਸ਼ਾ ਬਣਇਆ ਹੋਇਆ ਹੈ। ਹੁਣ TikTok ਅਤੇ ਉਸਦੀ ਕੰਪਨੀ ByteDance ਅਮਰੀਕੀ ਕਾਨੂੰਨ ਖਿਲਾਫ਼ ਲੜ ਰਹੇ ਹਨ। ਦੱਸ ਦਈਏ ਕਿ ਕੰਪਨੀ ਨੂੰ ਮਸ਼ਹੂਰ ਵੀਡੀਓ ਐਪ ਨੂੰ ਵੇਚਣ ਜਾਂ ਪੂਰੀ ਤਰ੍ਹਾਂ ਨਾਲ ਬੰਦ ਕਈ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹੁਣ ਕੰਪਨੀ ਨੇ ਸੰਘੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਕਾਨੂੰਨ ਅਮਰੀਕੀ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰਪਤੀ ਬਿਡੇਨ ਨੇ ਅਪ੍ਰੈਲ 'ਚ ਇੱਕ ਕਾਨੂੰਨ 'ਤੇ ਦਸਤਖਤ ਕੀਤੇ ਸੀ, ਜਿਸ 'ਚ ByteDance ਨੂੰ TikTok ਨੂੰ ਵੇਚਣ ਜਾਂ ਬੈਨ ਲਗਾਉਣ ਲਈ ਜਨਵਰੀ 2025 ਤੱਕ ਦਾ ਸਮੇਂ ਦਿੱਤਾ ਸੀ।

2020 ਤੋਂ ਚੱਲ ਰਿਹਾ ਮਾਮਲਾ: ਇਹ ਮਾਮਲਾ ਸਾਲ 2020 ਤੋਂ ਚੱਲ ਰਿਹਾ ਹੈ। ਇਸ ਤੋਂ ਪਹਿਲਾ ਰਾਸ਼ਟਰੀ ਸੁਰੱਖਿਆ ਲਈ ਖਤਰੇ ਦਾ ਹਵਾਲਾ ਦਿੰਦੇ ਹੋਏ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਣਜ ਵਿਭਾਗ ਨੇ ਵੀ 2020 ਵਿੱਚ ਐਪ ਸਟੋਰ ਤੋਂ ਇਸ ਐਪ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸਦੇ ਨਾਲ ਹੀ, ਅਮਰੀਕੀਆਂ ਅਤੇ TikTok ਦੀ ਚੀਨੀ ਕੰਪਨੀ ByteDance ਦੇ ਵਿਚਕਾਰ ਲੈਣਦੇਣ ਨੂੰ ਗੈਰਕਾਨੂੰਨੀ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਅਮਰੀਕੀ ਅਦਾਲਤ ਦੀ ਇਹ ਕੋਸ਼ਿਸ਼ ਅਸਫ਼ਲ ਰਹੀ ਸੀ।

TikTok 'ਤੇ ਲੱਗੇ ਦੋਸ਼: ਦੱਸ ਦਈਏ ਕਿ ByteDance 'ਤੇ ਦੋਸ਼ ਲਗਾਏ ਗਏ ਹਨ ਕਿ ਇਹ ਚੀਨੀ ਸਰਕਾਰ ਦੇ ਨਾਲ ਯੂਜ਼ਰਸ ਦਾ ਡਾਟਾ ਸ਼ੇਅਰ ਕਰਦੀ ਹੈ। ਹਾਲਾਂਕਿ, ਕੰਪਨੀ ਨੇ ਆਪਣੇ ਮੁਕੱਦਮੇ 'ਚ ਦੱਸਿਆ ਹੈ ਕਿ ਇਹ ਕਾਨੂੰਨ ਬੇਲੋੜਾ ਅਤੇ ਅਟਕਲਾਂ 'ਤੇ ਆਧਾਰਿਤ ਹੈ। ਉਨ੍ਹਾਂ ਨੇ ਚੀਨੀ ਸਰਕਾਰ ਦੇ ਨਾਲ ਯੂਜ਼ਰਸ ਦਾ ਕਿਸੇ ਵੀ ਤਰ੍ਹਾਂ ਦਾ ਡਾਟਾ ਸ਼ੇਅਰ ਕਰਨ ਦੇ ਦੋਸ਼ਾਂ ਤੋਂ ਇੰਨਕਾਰ ਕਰਦੇ ਹੋਏ ਅਮਰੀਕੀ ਸੰਸਦਾਂ 'ਤੇ ਪਾਗਲ ਹੋਣ ਦਾ ਦੋਸ਼ ਲਗਾਇਆ ਹੈ।

TikTok 'ਤੇ ਪਾਬੰਦੀ ਲਗਾਉਣ ਦੀ ਵਜ੍ਹਾਂ: ਅਮਰੀਕੀ ਸਰਕਾਰ ਰਾਸ਼ਟਰੀ ਸੁਰੱਖਿਆ ਦੇ ਖਤਰੇ ਨੂੰ ਲੈ ਕੇ ਚਿੰਤਾ 'ਚ ਹੈ ਅਤੇ ਸਰਕਾਰ ਯੂਜ਼ਰਸ ਦੇ ਡੇਟਾ ਨੂੰ ਲੈ ਕੇ ਚਿੰਤਾ ਕਰ ਰਹੀ ਹੈ। ਇਹ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਦੋਨੋ ਦੇਸ਼ਾਂ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇੱਕ-ਦੂਜੇ ਦੇ ਪਲੇਟਫਾਰਮਾਂ ਤੱਕ ਪਹੁੰਚ 'ਤੇ ਬੈਨ ਲਗਾਉਣ ਦੀ ਕਾਰਵਾਈ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.