ETV Bharat / technology

ਵਟਸਐਪ ਦਾ ਬਦਲੇਗਾ ਲੁੱਕ, ਇਨ੍ਹਾਂ ਯੂਜ਼ਰਸ ਨੂੰ ਮਿਲਣਗੇ ਨਵੇਂ ਡਿਜ਼ਾਈਨ ਦੇ ਨਾਲ ਇਹ ਸ਼ਾਨਦਾਰ ਫੀਚਰਸ - WhatsApp Latest News

author img

By ETV Bharat Tech Team

Published : May 10, 2024, 2:28 PM IST

WhatsApp Latest News: ਵਟਸਐਪ ਨੇ ਆਪਣੇ ਯੂਜ਼ਰਸ ਲਈ ਇੱਕ ਨਵਾਂ ਡਿਜ਼ਾਈਨ ਪੇਸ਼ ਕੀਤਾ ਹੈ। ਹੁਣ ਯੂਜ਼ਰਸ ਨੂੰ ਵਟਸਐਪ ਦਾ ਨਵਾਂ ਲੁੱਕ ਦੇਖਣ ਨੂੰ ਮਿਲੇਗਾ।

WhatsApp Latest News
WhatsApp Latest News (Getty Images)

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਇਹ ਐਪ ਦਿਨੋ ਦਿਨ ਮਸ਼ਹੂਰ ਹੋ ਰਹੀ ਹੈ, ਜਿਸਦਾ ਕਾਰਨ ਵਟਸਐਪ ਦੁਆਰਾ ਆਪਣੀ ਐਪ 'ਚ ਲਗਾਤਾਰ ਕੀਤੇ ਜਾਣ ਵਾਲੇ ਬਦਲਾਅ ਹਨ। ਹੁਣ ਕੰਪਨੀ ਨੇ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਐਪ ਇੰਟਰਫੇਸ ਲਈ ਇੱਕ ਨਵਾਂ ਡਿਜ਼ਾਈਨ ਰੋਲਆਊਟ ਕੀਤਾ ਹੈ। ਇਸ ਨਵੇਂ ਡਿਜ਼ਾਈਨ ਤੋਂ ਬਾਅਦ ਤੁਹਾਨੂੰ ਐਪ 'ਚ ਕਾਫ਼ੀ ਬਦਲਾਅ ਨਜ਼ਰ ਆਵੇਗਾ। ਕੰਪਨੀ ਨੇ ਨਵੇਂ ਡਿਜ਼ਾਈਨ ਦੇ ਨਾਲ ਯੂਜ਼ਰਸ ਲਈ ਕਈ ਫੀਚਰਸ ਵੀ ਪੇਸ਼ ਕੀਤੇ ਹਨ।

ਵਟਸਐਪ ਦੀ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਇਸ ਅਪਡੇਟ ਬਾਰੇ ਜਾਣਕਾਰੀ ਦਿੱਤੀ ਹੈ। Wabetainfo ਦੀ ਰਿਪੋਰਟ ਅਨੁਸਾਰ, ਵਟਸਐਪ ਦੇ ਨਵੇਂ ਡਿਜ਼ਾਈਨ 'ਚ ਰੰਗਾਂ ਦਾ ਘੱਟ ਇਸਤੇਮਾਲ ਕੀਤਾ ਗਿਆ ਹੈ। ਡਿਵੈਲਪਰਾਂ ਨੇ ਇਸਨੂੰ ਸਧਾਰਨ ਰੰਗਾਂ ਵਿੱਚ ਇੱਕ ਮਾਡਰਨ ਲੁੱਕ ਦਿੱਤਾ ਹੈ। ਇਹ ਬਦਲਾਅ iOS ਅਤੇ ਐਂਡਰਾਈਡ ਯੂਜ਼ਰਸ ਨੂੰ ਦੇਖਣ ਨੂੰ ਮਿਲੇਗਾ।

ਵਟਸਐਪ 'ਚ ਹੋਇਆ ਬਦਲਾਅ:

ਡਿਜ਼ਾਈਨ: ਵਟਸਐਪ ਲਈ ਕੰਪਨੀ ਨੇ ਡਿਜ਼ਾਈਨ 'ਚ ਬਦਲਾਅ ਕਰ ਦਿੱਤਾ ਹੈ। ਇਸ ਡਿਜ਼ਾਈਨ 'ਚ ਕੰਪਨੀ ਨੇ ਕਲਰਾਂ ਦਾ ਕਾਫ਼ੀ ਘੱਟ ਇਸਤੇਮਾਲ ਕੀਤਾ ਹੈ, ਤਾਂਕਿ ਯੂਜ਼ਰਸ ਨੂੰ ਪਹਿਲਾ ਤੋਂ ਸਾਫ਼ ਇੰਟਰਫੇਸ ਦੇਖਣ ਨੂੰ ਮਿਲੇ। ਵਟਸਐਪ ਨੇ ਹਰੇ ਰੰਗ ਦਾ ਇਸਤੇਮਾਲ ਕੀਤਾ ਹੈ, ਜੋ ਐਪ ਦੇ ਨਾਮ, ਫਲੋਟਿੰਗ ਟੈਕਸਟ ਬਟਨ ਅਤੇ ਆਈਕਨਸ 'ਤੇ ਦੇਖਣ ਨੂੰ ਮਿਲੇਗਾ।

ਡਾਰਕ ਮੋਡ: ਵਟਸਐਪ ਨੇ ਆਪਣੇ ਡਾਰਕ ਮੋਡ ਫੀਚਰ 'ਚ ਵੀ ਸੁਧਾਰ ਕੀਤਾ ਹੈ। ਡਾਰਕ ਮੋਡ ਨੂੰ ਹੁਣ ਹੋਰ ਵੀ ਜ਼ਿਆਦਾ AMOLED ਫ੍ਰੇਂਡਲੀ ਬਣਾ ਦਿੱਤਾ ਗਿਆ ਹੈ। ਇਹ ਐਪ ਪਹਿਲਾ ਨਾਲੋ ਡਾਰਕ ਹੋ ਰਹੀ ਹੈ। ਇਸ ਕਰਕੇ ਯੂਜ਼ਰਸ ਨੂੰ ਹੁਣ ਕੰਟੈਟ ਪੜ੍ਹਨ 'ਚ ਆਸਾਨੀ ਹੋਵੇਗੀ।

ਨਵੇਂ ਆਈਕਨਸ: ਵਟਸਐਪ ਦੇ ਨਵੇਂ ਡਿਜ਼ਾਈਨ ਨਾਲ ਆਈਕਨਸ ਅਤੇ ਐਨੀਮੇਸ਼ਨ ਵੀ ਨਵੇਂ ਜੋੜੇ ਗਏ ਹਨ। ਇਸ ਨਾਲ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਮਜ਼ੇਦਾਰ ਹੋ ਜਾਵੇਗਾ।

ਨੇਵੀਗੇਸ਼ਨ ਬਾਰ ਦੀ ਬਦਲੀ ਜਗ੍ਹਾਂ: ਕੰਪਨੀ ਨੇ ਹੁਣ ਵਟਸਐਪ 'ਚ ਨੇਵੀਗੇਸ਼ਨ ਬਾਰ ਨੂੰ ਉੱਪਰ ਤੋਂ ਥੱਲੇ ਕਰ ਦਿੱਤਾ ਹੈ। ਇਸ ਨਾਲ ਯੂਜ਼ਰਸ ਨੂੰ ਸਾਰੇ ਟੈਬਾਂ ਤੱਕ ਪਹੁੰਚ ਕਰਨ 'ਚ ਆਸਾਨੀ ਹੋਵੇਗੀ।

ਨਵੇਂ ਡਿਜ਼ਾਈਨ ਨਾਲ ਮਿਲੇਗਾ ਫਾਇਦਾ: ਨਵੇਂ ਡਿਜ਼ਾਈਨ ਦੇ ਨਾਲ ਯੂਜ਼ਰਸ ਵਟਸਐਪ ਦਾ ਇਸਤੇਮਾਲ ਪਹਿਲਾ ਨਾਲੋ ਹੋਰ ਵੀ ਵਧੀਆਂ ਤਰੀਕੇ ਨਾਲ ਕਰ ਸਕਣਗੇ। ਵਟਸਐਪ 'ਚ ਆਏ ਨਵੇਂ ਆਈਕਨ ਅਤੇ ਐਨੀਮੇਸ਼ਨ ਨਾਲ ਐਪ ਨੂੰ ਨਵਾਂ ਲੁੱਕ ਮਿਲੇਗਾ। ਇਸ ਤੋਂ ਇਲਾਵਾ, ਵਟਸਐਪ ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰਸ ਦੀਆਂ ਅੱਖਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਕੰਟੈਟ ਪੜਨ 'ਚ ਆਸੀਨ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.