ETV Bharat / technology

Motorola ਦੇ ਨਵੇਂ ਏਅਰਬਡਸ ਹੋਏ ਲਾਂਚ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ ਬਾਰੇ - Moto Buds and Moto Buds Plus Launch

author img

By ETV Bharat Tech Team

Published : May 9, 2024, 3:30 PM IST

Moto Buds and Moto Buds+ Launch: Motorola ਨੇ ਆਪਣੇ ਗ੍ਰਾਹਕਾਂ ਲਈ Moto Buds ਅਤੇ Moto Buds+ ਨੂੰ ਲਾਂਚ ਕਰ ਦਿੱਤਾ ਹੈ। ਇਹ ਏਅਰਬਡਸ ਭਾਰਤੀ ਗ੍ਰਾਹਕਾਂ ਲਈ ਪੇਸ਼ ਕੀਤੇ ਗਏ ਹਨ।

Moto Buds and Moto Buds+ Launch
Moto Buds and Moto Buds+ Launch (Twitter)

ਹੈਦਰਾਬਾਦ: Motorola ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Moto Buds ਅਤੇ Moto Buds+ ਨੂੰ ਲਾਂਚ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਹੀ ਕੰਪਨੀ ਨੇ ਇਨ੍ਹਾਂ ਬਡਸ ਨੂੰ ਯੂਰੋਪ 'ਚ ਪੇਸ਼ ਕੀਤਾ ਸੀ। Moto Buds ਅਤੇ Moto Buds+ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।

Moto Buds ਦੀ ਕੀਮਤ: Moto Buds ਨੂੰ 4,999 ਰੁਪਏ 'ਚ ਲਾਂਚ ਕੀਤਾ ਗਿਆ ਹੈ। ICICI ਬੈਂਕ ਕ੍ਰੇਡਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ 1,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਛੋਟ ਤੋਂ ਬਾਅਦ ਤੁਸੀਂ Moto Buds ਨੂੰ 3,999 ਰੁਪਏ 'ਚ ਖਰੀਦ ਸਕੋਗੇ। Moto Buds ਨੂੰ Coral Peach, Glacier Blue ਅਤੇ Starlight Blue ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Moto Buds+ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਫਿਲਹਾਲ ਕੰਪਨੀ ਇਨ੍ਹਾਂ ਬਡਸ ਨੂੰ ਸਪੈਸ਼ਲ ਪ੍ਰਾਈਸ 'ਤੇ ਵੇਚੇਗੀ। ਭਾਰਤ 'ਚ Moto Buds+ ਦੀ ਅਸਲੀ ਕੀਮਤ 9,999 ਰੁਪਏ ਹੈ। ICICI ਬੈਂਕ ਕ੍ਰੇਡਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ ਗ੍ਰਾਹਕਾਂ ਨੂੰ 2,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਸਦੀ ਕੀਮਤ 7,999 ਰੁਪਏ ਹੋ ਜਾਵੇਗੀ। Moto Buds+ ਨੂੰ Beach Sand ਅਤੇ Forest Gray ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।

Moto Buds ਅਤੇ Moto Buds+ ਦੀ ਸੇਲ: Moto Buds ਅਤੇ Moto Buds+ ਦੀ ਸੇਲ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। Moto Buds ਅਤੇ Moto Buds+ ਦੀ ਸੇਲ 15 ਮਈ ਨੂੰ ਸ਼ੁਰੂ ਹੋ ਰਹੀ ਹੈ। ਤੁਸੀਂ ਇਨ੍ਹਾਂ ਬਡਸ ਨੂੰ ਫਲਿੱਪਕਾਰਟ ਰਾਹੀ ਖਰੀਦ ਸਕੋਗੇ।

Moto Buds ਦੇ ਫੀਚਰਸ: ਜੇਕਰ Moto Buds ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ 'ਚ 12.4mm ਦੇ ਡਰਾਈਵਰਸ ਲੱਗੇ ਹੋਏ ਹਨ। ਇਨ੍ਹਾਂ ਬਡਸ 'ਚ Hi-Res ਆਡੀਓ ਦੇ ਨਾਲ ਇੱਕ ਸਾਊਂਡ ਆਊਟਪੁੱਟ ਵੀ ਮਿਲਦਾ ਹੈ। ਕਾਲਿੰਗ ਦੌਰਾਨ ਸਾਫ਼ ਆਵਾਜ਼ ਲਈ Moto Buds 'ਚ ਟ੍ਰਿਪਲ ਮਾਈਕ ਸਿਸਟਮ ਦਿੱਤਾ ਗਿਆ ਹੈ। ਮੋਟੋ ਐਪ ਦੀ ਮਦਦ ਨਾਲ ਤੁਸੀਂ ਕਸਟਮਾਈਜ਼ੇਸ਼ਨ ਫੀਚਰਸ ਦੀ ਵਰਤੋਂ ਕਰ ਸਕਦੇ ਹੋ ਜਿਸ 'ਚ ਐਕਟਿਵ ਨੋਇਸ ਕੈਂਸਲੇਸ਼ਨ, ਅਡੈਪਟਿਵ ਮੋਡ ਹੋਰ ਵੀ ਕਈ ਫੀਚਰਸ ਸ਼ਾਮਲ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਬਡਸ ਸਿੰਗਲ ਚਾਰਜ਼ 'ਚ 9 ਘੰਟੇ ਤੱਕ ਚੱਲ ਸਕਦੇ ਹਨ ਅਤੇ ਕੁੱਲ 42 ਘੰਟੇ ਦੀ ਬੈਟਰੀ ਲਾਈਫ਼ ਮਿਲਦੀ ਹੈ। ਇਸ ਬਡਸ 'ਚ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ, ਪਰ Moto Buds 'ਚ ਵਾਈਰਲੈਂਸ ਚਾਰਜਿੰਗ ਦਾ ਸਪੋਰਟ ਨਹੀਂ ਦਿੱਤਾ ਗਿਆ ਹੈ।

Moto Buds+ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਹ ਮਾਡਲ ਥੋੜ੍ਹਾ ਪ੍ਰੀਮੀਅਮ ਹੈ। ਇਸ 'ਚ ਸਾਫ਼ ਆਵਾਜ਼ ਅਤੇ ਪਾਵਰਫੁੱਲ ਬਾਸ ਲਈ ਦੋਹਰੇ ਡਰਾਈਵਰਸ ਲੱਗੇ ਹੋਏ ਹਨ। Moto Buds+ 'ਚ Hi-Res ਆਡੀਓ ਦੇ ਨਾਲ ਸਟੂਡੀਓ ਵਰਗੀ ਸਾਊਂਡ ਗੁਣਵੱਤਾ ਵੀ ਮਿਲਦੀ ਹੈ। ਇਸ ਬਡਸ 'ਚ ਡੌਲਬੀ ਹੈੱਡ ਟ੍ਰੈਕਿੰਗ ਫੀਚਰ ਦਾ ਸਪੋਰਟ ਵੀ ਦਿੱਤਾ ਗਿਆ ਹੈ। ਇਸ ਵਿੱਚ 46dB ਤੱਕ ANC ਦਾ ਸਪੋਰਟ ਦਿੱਤਾ ਗਿਆ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਬਡਸ ਸਿੰਗਲ ਚਾਰਜ਼ 'ਚ 8 ਘੰਟੇ ਚੱਲ ਸਕਦੇ ਹਨ ਅਤੇ ਕੁੱਲ 38 ਘੰਟੇ ਦਾ ਪਲੇਟਾਈਮ ਮਿਲਦਾ ਹੈ। ਇਸ 'ਚ ਫਾਸਟ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਇਸ ਬਡਸ ਨੂੰ 10 ਮਿੰਟ ਤੱਕ ਚਾਰਜ਼ ਕਰਨ 'ਤੇ ਤੁਸੀਂ 3 ਘੰਟੇ ਤੱਕ ਚਲਾ ਸਕਦੇ ਹੋ। ਇਸ 'ਚ ਵਾਈਰਲੈਸ ਚਾਰਜਿੰਗ ਦਾ ਸਪੋਰਟ ਦਿੱਤਾ ਗਿਆ ਹੈ। ਕਾਲਿੰਗ ਦੌਰਾਨ ਸਾਫ਼ ਅਤੇ ਬਿਹਤਰ ਸਾਊਡ ਲਈ ਟ੍ਰਿਪਲ ਮਾਈਕ ਸਿਸਟਮ ਮਿਲਦਾ ਹੈ। ਤੁਸੀਂ Moto Buds ਐਪ ਦੀ ਮਦਦ ਨਾਲ ਇਸਦੇ ਕਸਟਮਾਈਜ਼ੇਸ਼ਨ ਆਪਸ਼ਨਾਂ ਦੀ ਵਰਤੋਂ ਕਰ ਸਕਦੇ ਹੋ, ਜਿਸ ਵਿੱਚ ਡਾਇਨਾਮਿਕ ਐਕਟਿਵ ਨੋਇਸ ਕੈਂਸਲੇਸ਼ਨ ਵਰਗੇ ਹੋਰ ਫੀਚਰਸ ਵੀ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.