ਗੜ੍ਹਸ਼ੰਕਰ ਤੋਂ ਨੰਗਲ ਰੋਡ ਦੀ ਖ਼ਸਤਾ ਹਾਲਤ, ਲੋਕਾਂ ਦੀ ਜਾਨ 'ਤੇ ਬਣੀ

By

Published : Sep 24, 2022, 5:46 PM IST

thumbnail

ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਨੰਗਲ ਰੋਡ ਦੀ ਸੜਕ ਖਸਤਾ ਹਾਲ ਵਿੱਚ ਹੈ। ਲੋਕਾਂ ਦੀ ਜਾਨ ਜੋਖ਼ਿਮ ਬਣਿਆ ਹੋਇਆ ਹੈ। ਗੜ੍ਹਸ਼ੰਕਰ ਵਿਖੇ ਪਏ ਥੋੜ੍ਹੇ ਜਿਹੇ ਮੀਂਹ ਦੇ ਨਾਲ ਗੜ੍ਹਸ਼ੰਕਰ ਨੰਗਲ ਰੋਡ ਸੜਕ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ। ਜਿਸ ਦੇ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਦੇ ਲਈ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨੇ ਦਿੱਤੇ ਗਏ। ਸਰਕਾਰ ਵੱਲੋਂ ਇਸ ਸੜਕ ਦੀ ਸਾਰ ਨਹੀਂ ਲਈ ਗਈ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਵਿਚ ਪਏ ਟੋਇਆਂ ਨੂੰ ਭਰਨ ਦੇ ਲਈ ਜਿੱਥੇ ਮਿੱਟੀ ਪਾਈ ਗਈ ਜਿਹੜੀ ਕਿ ਲੋਕਾਂ ਦੀ ਅੱਖਾਂ ਵਿੱਚ ਹੀ ਪੈਂਦੀ ਰਹੀ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੜਕ ਦੀ ਸਾਰ ਲਈ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.