ਟਰੈਕਟਰ ਮੋਟਰਸਾਈਕਲ ਦੀ ਟੱਕਰ ਵਿੱਚ ਸਕੂਲੀ ਡਰਾਈਵਰ ਦੀ ਮੌਤ
Published: Sep 22, 2022, 6:04 PM
ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਖੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਟਰੈਕਟਰ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲ ਦਾ ਉਹ ਡਰਾਈਵਰ ਸੀ ਅਤੇ ਸਕੂਲ ਦੀ ਵੈਨ ਲੈਣ ਦੇ ਲਈ ਜਾ ਰਿਹਾ ਸੀ। ਪ੍ਰਿੰਸੀਪਲ ਗੁਰਜੰਟ ਸਿੰਘ ਨੇ ਦੱਸਿਆ ਕੇ ਵੈਨ ਦਾ ਦੂਜਾ ਡਰਾਈਵਰ ਛੁੱਟੀ ਉੱਤੇ ਸੀ। ਜਿਸ ਕਾਰਨ ਮੰਗਤ ਸਿੰਘ ਘੋੜੇਨਵ ਵੈਨ ਲੈਣ ਲਈ ਜਾ ਰਿਹਾ ਸੀ ਜਿਸਦੀ ਟਰੈਕਟਰ ਨਾਲ ਟੱਕਰ ਹੋਣ ਕਾਰਨ ਮੌਕੇ ਉੱਤੇ ਹੀ ਮੌਤ ਹੋ ਗਈ। ਮਾਮਲੇ ਸਬੰਧੀ ਸੁੱਖਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੰਗਤ ਸਿੰਘ ਦੀ ਲਾਸ਼ ਮੂਨਕ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਬਾਕੀ ਕਾਰਵਾਈ ਮੌਕੇ ਅਨੁਸਾਰ ਅਮਲ ਵਿੱਚ ਲਿਆਂਦੀ ਜਾਵੇਗੀ।
Loading...