ਪੁਲਿਸ ਅਤੇ ਸੀਏ ਸਟਾਫ ਨੇ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਚਲਾਇਆ ਸਰਚ ਆਪ੍ਰੇਸ਼ਨ
Published: Sep 22, 2022, 3:13 PM
ਦਿੜ੍ਹਬਾ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਉੱਤੇ ਨਕੇਲ ਕੱਸਦਿਆਂ (Crackdown on drug dealers) ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ। ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰ ਅੰਦਰ ਦਾਖਿਲ ਹੋਕੇ ਸਰਚ ਆਪ੍ਰੇਸ਼ਨ (Search operation) ਵੀ ਚਲਾਇਆ। ਦਿੜ੍ਹਬਾ ਡਿਵੀਜ਼ਨ (The entire police party of Dirba Division) ਦੀ ਪੂਰੀ ਪੁਲਸ ਪਾਰਟੀ ਦੇ ਨਾਲ ਸੰਗਰੂਰ ਦੇ ਸੀਏ ਸਟਾਫ ਦੀ ਟੀਮ (CA staff team) ਦੁਆਰਾ ਨਸ਼ਾ ਤਸਕਰਾਂ ਦੇ ਘਰ ਦੇ ਵਿਚ ਸਰਚ ਕੀਤੀ ਗਈ (Crackdown on drug dealers) ਡੀਐੱਸਪੀ ਦਿੜ੍ਹਬਾ ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਦਿੜ੍ਹਬਾ ਦੇ ਸੁਰਜਨ ਬਸਤੀ ਦੇ ਵਿੱਚ ਨਸ਼ਾ ਵੇਚਣ ਵਾਲੇ ਲੋਕਾਂ ਦੇ ਘਰਾਂ ਜਾ ਕੇ ਸਰਚ ਆਪ੍ਰੇਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡਵੀਜ਼ਨ ਦਿੜ੍ਹਬਾ ਦੀ ਸਾਰੀ ਪੁਲਿਸ ਪਾਰਟੀ ਉੱਥੇ ਸੀ। ਸਟਾਫ਼ ਸੰਗਰੂਰ ਦੀ ਟੀਮ ਵੱਲੋਂ ਨਾਂ ਲੈ ਕੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਵੀ ਨਸ਼ਾ ਵੇਚਣ ਵਾਲੇ ਲੋਕ ਫੜੇ ਜਾਣਗੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ ।
Loading...