ਸ਼ਹੀਦਾਂ ਦੇ ਪਰਿਵਾਰਾਂ ਦੀਆਂ ਰੋਂਦੇ ਕੁਰਲਾਉਂਦਿਆਂ ਦੀਆਂ ਤਸਵੀਰਾਂ ਸਦੀਆਂ ਤੱਕ ਰਹਿਣਗੀਆਂ ਯਾਦ

By

Published : Oct 13, 2021, 3:42 PM IST

thumbnail

ਸ੍ਰੀ ਅਨੰਦਪੁਰ ਸਾਹਿਬ: ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਚੋਂ ਤਿੰਨ ਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਦੇ ਰਹਿਣ ਵਾਲੇ ਗੱਜਣ ਸਿੰਘ ਵੀ ਸੀ ਜੋ ਕਿ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸੀ ਜਿਨ੍ਹਾਂ ਦਾ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸਸਕਾਰ ਕੀਤਾ ਜਾਵੇਗਾ। ਦੱਸ ਦਈਏ ਕਿ ਮੁਕਾਬਲੇ ਦੌਰਾਨ ਸ਼ਹੀਦ ਹੋਏ ਜਵਾਨ ਗੱਜਣ ਸਿੰਘ ਦੀ ਮ੍ਰਿਤ ਦੇਹ ਉਨ੍ਹਾਂ ਦੇ ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਵਿਖੇ ਪਹੁੰਚ ਚੁੱਕੀ ਹੈ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਜਿਨ੍ਹਾਂ ਵਿੱਚ ਨਾਇਬ ਕਪੂਰਥਲਾ ਪੰਜਾਬ ਦੇ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਵਾਸੀ ਸਿਰਹਾ, ਗੁਰਦਾਸਪੁਰ, ਸਿਪਾਹੀ ਗੱਜਣ ਸਿੰਘ ਝੱਜ ਰੋਪੜ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਸ਼ਹੀਦ ਸਿਪਾਹੀ ਸਾਰਜ ਸਿੰਘ ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਅਤੇ ਸਿਪਾਹੀ ਵੈਸਾਖ ਐਚ, ਕੁਦਵੱਟਮ, ਕੇਰਲਾ ਦੇ ਵਾਸੀ ਸਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.