ਸੁਏ ਵਿੱਚ ਡਿਗੀ ਬੱਚਿਆ ਨਾਲ ਭਰੀ ਸਕੂਲ ਵੇਨ

By

Published : Sep 7, 2021, 7:14 PM IST

thumbnail

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ 'ਤੇ ਪਿੰਡ ਥਾਂਦੇਵਾਲਾ ਅਤੇ ਵਿੰਡੋਜ਼ ਵਾਲਾ ਤੋਂ ਆਉਂਦੀ ਰਾਜਬਾਹੇ ਦੇ ਨਾਲ ਬਣੀ ਸੜਕ' ਤੇ ਸਕੂਲੀ ਬੱਚਿਆਂ ਨਾਲ ਭਰੀ ਸਕੂਲੀ ਵੈਨ ਅਚਾਨਕ ਰਾਜਵਾਹਾ ਵਿੱਚ ਪਲਟ ਗਈ। ਇਹ ਵੈਨ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਰੋਡ ਕੌਮੀ ਮਾਰਗ 'ਤੇ ਚੜਨ ਵਾਲੀ ਸੀ ਕਿ ਇਹ ਹਾਦਸਾ ਵਾਪਰ ਗਿਆ। ਇਸ ਦੁਰਘਟਨਾ ਵਿੱਚ ਸਾਰੇ ਬੱਚੇ ਵੈਨ ਸਮੇਤ ਸੁਏ ਵਿੱਚ ਡਿੱਗ ਪਏ। ਜਿਸ ਦੌਰਾਨ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇਨ੍ਹਾਂ ਬੱਚਿਆਂ ਨੂੰ ਬਚਾਇਆ। ਪਰਮਾਤਮਾ ਦਾ ਸ਼ੁਕਰ ਹੈ ਕਿ ਸਾਰੇ ਬੱਚੇ ਸੁਰੱਖਿਅਤ ਬਾਹਰ ਕੱਢ ਲਏ ਗਏ ਹਨ। ਇਸ ਮਾਮਲੇ 'ਤੇ ਲੋਕਾਂ ਨੇ ਕਿਹਾ ਕਿ ਇਹ ਵਿਭਾਗਾਂ ਦੀ ਲਾਪਰਵਾਹੀ ਦਾ ਨਤੀਜਾ ਹੈ ਕਿਉਂਕਿ ਤੰਗ ਸੜਕ ਦੇ ਦੋਵੇਂ ਪਾਸੇ ਘਾਹ ਅਤੇ ਕਾਨਿਆਂ ਕਾਰਨ ਸੜਕ ਦੋਵੇਂ ਪਾਸੇ ਢਕੇ ਹੋਏ ਹਨ। ਜਿਸ ਕਾਰਨ ਇਸ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰਦੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.