ਵਾਇਰਲ ਵੀਡੀਓ: ਨਵਜੋਤ ਸਿੱਧੂ ਦਾ ਕਾਲਾ ਜਾਦੂ

By

Published : Feb 9, 2022, 5:14 PM IST

thumbnail

ਚੰਡੀਗੜ੍ਹ ਡੈਸਕ : ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਕਾਫੀ ਸੁਰਖੀਆਂ 'ਚ ਹਨ। ਜਿਸ ਤਰ੍ਹਾਂ ਉਨ੍ਹਾਂ ਦਾ ਇੱਕ ਵੀਡੀਓ ਕੁਝ ਦਿਨ ਪਹਿਲਾਂ ਵਾਇਰਲ ਹੋਇਆ ਸੀ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਿੱਧੂ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਗਏ ਸੀ ਪਰ ਉੱਥੋਂ ਦੇ ਲੋਕਾਂ ਨੇ ਉਸ ਲਈ ਘਰਾਂ ਦੇ ਦਰਵਾਜੇ ਨਹੀਂ ਖੋਲੇ। ਇਸੇ ਤਰ੍ਹਾਂ ਦਾ ਇੱਕ ਵੀਡੀਓ ਹੋਰ ਸਾਹਮਣੇ ਆਇਆ ਹੈ, ਜਿਸ 'ਚ ਸਿੱਧੂ ਤਾਂਤਰਿਕ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਉਹ ਚੋਣ ਸਭਾ 'ਚ ਸਟੇਜ 'ਤੇ ਬੈਠ ਕੇ ਅੰਨ੍ਹੇਵਾਹ ਮੰਤਰ ਦਾ ਜਾਪ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਇਹ ਵਾਇਰਲ ਵੀਡੀਓ ਟਵਿੱਟਰ 'ਤੇ ਇਕ ਯੂਜ਼ਰ ਨੇ ਸ਼ੇਅਰ ਕੀਤਾ ਹੈ। ਰਿਪੋਰਟ ਮੁਤਾਬਿਕ ਇਹ ਵੀਡੀਓ ਮੰਗਲਵਾਰ ਦੀ ਹੈ ਜਦੋਂ ਉਹ ਚੋਣ ਪ੍ਰਚਾਰ ਲਈ ਜੌੜਾ ਫਾਟਕ ਨੇੜੇ ਦਸਮੇਸ਼ ਨਗਰ ਗਏ ਸਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.