High Alert: ਸਰਹੱਦੀ ਜ਼ਿਲ੍ਹਿਆ ’ਚ ਵਧਾਈ ਸੁਰੱਖਿਆ

By

Published : Sep 17, 2021, 8:40 AM IST

thumbnail

ਗੁਰਦਾਸਪੁਰ: ਪੰਜਾਬ ਵਿੱਚ ਹਾਈ ਅਲਰਟ (High alert) ਤੋਂ ਬਾਅਦ ਗੁਰਦਾਸਪੁਰ (Gurdaspur) ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਮਜਬੂਤ ਕਰ ਦਿਤੇ ਗਏ ਹਨ। ਪੁਲਿਸ ਦੇ ਐਸ. ਐਸ. ਪੀ.(SSP) ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਦੁਆਰਾ ਲਗਤਾਰ ਹੀ ਆਤੰਕੀ ਗਤੀਵਿਧੀਆਂ ਦਾ ਪਰਦਾ ਫਾਸ਼ ਕੀਤਾ ਜਾ ਰਿਹਾ ਹੈ। ਬੀਤੇ ਦਿਨੀ ਤੇਲ ਦੇ ਟੈਂਕਰ ਨੂੰ ਟਿਫ਼ਨ ਬੰਬ ਦੇ ਨਾਲ ਉਡਾਉਣ ਦੀ ਕੋਸ਼ਿਸ਼ ਵਿੱਚ ਪਕੜੇ ਗਏ ਵਿਆਕਤੀਆ ਦੇ ਮਨਸੂਬਿਆਂ ਨੂੰ ਦੇਖਦੇ ਹੋਏ ਪੰਜਾਬ ਨੂੰ ਹਾਈ ਅਲਰਟ ਤੇ ਕੀਤਾ ਗਿਆ ਹੈ। ਜਿਸਦੇ ਚਲਦੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿਤੇ ਗਏ ਹਨ। ਜ਼ਿਲ੍ਹੇ ਨੂੰ 25 ਪੁਲਿਸ ਨਾਕਿਆ ਨਾਲ ਕਵਰ ਕੀਤਾ ਗਿਆ ਹੈ ਅਤੇ 30 ਪੇਟ੍ਰੋਲਿੰਗ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਪੇਂਡੂ ਇਲਾਕਿਆਂ ਵਿੱਚ ਵੀ 30 ਡਿਫੈਂਸ ਟੀਮਾਂ ਤੈਨਾਤ ਕਰ ਦਿਤੀਆਂ ਗਈਆਂ ਹਨ। ਜੇ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਉਨ੍ਹਾਂ 112 ਨੰਬਰ ਡਾਇਲ ਕਰਕੇ ਪੁਲਿਸ ਨੂੰ ਇਤਲਾਹ ਲਈ ਕਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.